ਮੁੱਖ ਖਬਰਾਂ

ਪੰਜਾਬ 'ਚ ਕੋਰੋਨਾ ਦਾ ਕਹਿਰ, 1514 ਨਵੇਂ ਮਾਮਲੇ, 25 ਮੌਤਾਂ

By Pardeep Singh -- February 04, 2022 10:06 am -- Updated:February 04, 2022 10:10 am

ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ।ਉੱਥੇ ਹੀ ਹੁਣ ਰਾਹਤ ਦੀ ਖ਼ਬਰ ਆਈ ਹੈ। ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਵਿੱਚ 1514 ਕੇਸ ਸਾਹਮਣੇ ਆਏ ਹਨ। ਕੋਰੋਨਾ ਨਾਲ ਇਕ ਵਿਅਕਤੀ ਦੀ ਸਥਿਤੀ ਨਾਜ਼ੁਕ ਦੱਸੀ ਜਾਰ ਹੀ ਹੈ।

ਪੰਜਾਬ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ 25 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਨਾਲ ਅੰਮ੍ਰਿਤਸਰ, ਫਰੀਦਕੋਟ, ਮੋਗਾ, ਪਠਾਨਕੋਟ, ਮੋਹਾਲੀ ਅਤੇ ਨਵਾਂ ਸ਼ਹਿਰ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ ਉੱਥੇ ਹੀ ਬਠਿੰਡਾ ਅਤੇ ਜਲੰਧਰ ਵਿੱਚ ਦੋ-ਦੋ ਮਰੀਜ਼ਾਂ ਨੇ ਦਮ ਤੋੜਿਆ ਹੈ। ਹੁਸ਼ਿਆਰਪੁਰ ਵਿੱਚ ਤਿੰਨ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਫਾਜ਼ਿਲਕਾ, ਲੁਧਿਆਣਾ ਅਤੇ ਪਟਿਆਲਾ ਵਿਚ ਕੋਰੋਨਾ ਨਾਲ ਚਾਰ-ਚਾਰ ਮਰੀਜ਼ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਦੇ ਨਵੇਂ ਮਾਮਲੇ ਮੋਹਾਲੀ ਤੋਂ 245, ਲੁਧਿਆਣਾ ਤੋਂ 176, ਜਲੰਧਰ ਤੋਂ 165, ਅੰਮ੍ਰਿਤਸਰ 106, ਫਾਜ਼ਿਲਕਾ ਤੋਂ 80, ਬਠਿੰਡਾ ਤੋਂ 75, ਪਠਾਨਕੋਟ ਤੋਂ 71, ਹੁਸ਼ਿਆਰਪੁਰ ਤੋਂ 68, ਕਪੂਰਥਲਾ ਤੇ ਮੁਕਤਸਰ ਤੋਂ 67, ਫਿਰੋਜ਼ਪੁਰ ਤੋਂ 62, ਗੁਰਦਾਸਪੁਰ ਤੋਂ 54, ਪਟਿਆਵਲਾ ਤੋਂ 47 ਅਤੇ ਮੋਗਾ ਤੋਂ 25 ਸਾਹਮਣੇ ਆਏ ਹਨ।ਫਰੀਦਕੋਟ ਵਿੱਚ ਕੋਰੋਨਾ ਨਾਲ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਹੈ ਅਤੇ ਉੱਥੇ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 9 ਮਰੀਜ਼ ICU ਵਿੱਚ ਦਾਖਲ ਹਨ।

ਦੇਸ਼ ਵਿਚ ਕੋਰੋਨਾ ਨੂੰ ਠੱਲ ਪਈ ਹੈ।ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,49,394 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ 'ਚ 2,46,674 ਕੋਰੋਨਾ ਮਰੀਜ਼ ਠੀਕ ਹੋ ਗਏ ਹਨ।ਹੁਣ ਦੇਸ਼ ਵਿੱਚ ਕੁੱਲ 4,00,17,088 ਮਰੀਜ਼ਾਂ ਦੀ ਰਿਕਵਰੀ ਹੋ ਗਈ ਹੈ । ਕੋਰੋਨਾ ਵਾਇਰਸ ਦੇ ਦੇਸ਼ ਵਿਚ ਐਕਟਿਵ ਕੇਸਾਂ ਦੀ ਗਿਣਤੀ 14,35,569 ਹੈ। ਇਸ ਦੇ ਨਾਲ ਹੀ ਰੋਜ਼ਾਨਾ ਇਨਫੈਕਸ਼ਨ ਦੀ ਦਰ ਵੀ 10 ਫੀਸਦੀ ਤੋਂ ਘੱਟ ਕੇ 9.27 ਫੀਸਦੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੂੰ ਮੁਹਾਲੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼

-PTC News

  • Share