ਦੇਸ਼- ਵਿਦੇਸ਼

ਅਮਰੀਕਾ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਇੱਕੋ ਦਿਨ 'ਚ 1000 ਤੋਂ ਜ਼ਿਆਦਾ ਮੌਤਾਂ

By Riya Bawa -- August 19, 2021 5:45 pm -- Updated:August 19, 2021 6:26 pm

ਵਾਸ਼ਿੰਗਟਨ: ਦੇਸ਼ ਵਿਚ ਬੇਸ਼ੱਕ ਕੋਰੋਨਾ ਦੇ ਮਾਮਲੇ ਲਗਾਤਾਰ ਵੇਖਣ ਨੂੰ ਮਿਲ ਹੀ ਰਹੇ ਹਨ ਪਰ ਵਿਦੇਸ਼ ਵਿਚ ਹੁਣ ਹਾਲਾਤ ਬਹੁਤ ਖਰਾਬ ਹੋ ਗਏ ਹਨ। ਇਸ ਵਿਚਕਾਰ ਹੁਣ ਅਮਰੀਕਾ ਦੀ ਰਿਪੋਰਟ ਮੁਤਾਬਿਕ ਕੋਰੋਨਾ ਦੀ ਸੰਖਿਆ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ, ਅਮਰੀਕਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਕੋਰੋਨਾ ਕਾਰਨ ਅਮਰੀਕਾ ਵਿੱਚ ਹਰ ਘੰਟੇ ਵਿੱਚ 42 ਮੌਤਾਂ ਹੋਈਆਂ ਹਨ।

ਪੜ੍ਹੋ ਹੋਰ ਖ਼ਬਰਾਂ: ਨਕੋਦਰ ਦੇ ਨਜ਼ਦੀਕੀ ਪਿੰਡ ਹੁੰਦਲ ਢੱਡਾ ਦੇ ਖੇਤਾਂ 'ਚੋਂ ਮਿਲੇ 27 ਪਾਕਿਸਤਾਨੀ ਗੁਬਾਰੇ ,ਪੜ੍ਹੋ ਪੂਰੀ ਖ਼ਬਰ

CORONA CORONA

ਇਹ ਵੀ ਪੜ੍ਹੋ: ਰੱਖੜੀ ਕੋਈ ਧਾਗਾ ਨਹੀਂ ਹੈ, ਇਹ ਪਿਆਰ ਤੇ ਸੁਰੱਖਿਆ ਦਾ ਹੈ ਪ੍ਰਤੀਕ, ਜਾਣੋ ਇਸ ਦਾ ਵਿਸ਼ੇਸ਼ ਮਹਤੱਵ

ਦੱਸ ਦੇਈਏ ਕਿ ਅਮਰੀਕਾ ਵਿੱਚ ਕੋਰੋਨਾ ਡੈਲਟਾ ਵੇਰੀਐਂਟ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਮਾਰਚ ਦੇ ਮਹੀਨੇ ਤੋਂ ਬਾਅਦ ਪਹਿਲੀ ਵਾਰ, ਅਮਰੀਕਾ ਵਿੱਚ ਕੋਰੋਨਾ ਕਾਰਨ ਇੰਨੇ ਵੱਡੇ ਪੱਧਰ 'ਤੇ ਮੌਤਾਂ ਹੋਈਆਂ ਹਨ। ਮੰਗਲਵਾਰ ਨੂੰ ਅਮਰੀਕਾ ਵਿੱਚ ਕੋਰੋਨਾ ਸੰਕਰਮਣ ਦੇ ਕਾਰਨ 1017 ਲੋਕਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਦੇ ਕਾਰਨ, ਹੁਣ ਤੱਕ 6 ਲੱਖ 30 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ। ਪੂਰੀ ਦੁਨੀਆ ਵਿੱਚ ਕੋਰੋਨਾ ਨਾਲ ਹੋਈਆਂ ਮੌਤਾਂ ਵਿੱਚ ਅਮਰੀਕਾ ਪਹਿਲੇ ਨੰਬਰ 'ਤੇ ਰਿਹਾ ਹੈ।

ਭਾਰਤ ਦੀ ਜੇਕਰ ਗੱਲ ਕਰੀਏ 'ਤੇ ਕੋਰੋਨਾ ਦੇ 40 ਹਜ਼ਾਰ ਤੋਂ ਵੀ ਘੱਟ ਮਾਮਲੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ 36401 ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 364129 ਹੈ ਜੋ ਪਿਛਲੇ 149 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ 97.53 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ 39157 ਮਰੀਜ਼ ਕੋਰੋਨਾ ਤੋਂ ਠੀਕ ਹੋਏ ਹਨ। ਇਸ ਦੇ ਨਾਲ ਹੀ ਹੁਣ ਤੱਕ ਕੁੱਲ 3,15,25,080 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

ਇਹ ਵੀ ਪੜ੍ਹੋ:ਗੁਰੂਹਰਸਹਾਏ : ਅਕਾਲੀ -ਬਸਪਾ ਸਰਕਾਰ ਆਉਣ 'ਤੇ ਪਹਿਲੇ ਮਹੀਨੇ ਹੀ ਕਿਸਾਨਾਂ ਨੂੰ ਟਿਊਬਵੈਲ ਕੁਨੈਕਸ਼ਨ ਦਿੱਤੇ ਜਾਣਗੇ : ਸੁਖਬੀਰ ਸਿੰਘ ਬਾਦਲ

-PTCNews

  • Share