ਫ਼ਿਰੋਜ਼ਪੁਰ : ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚੋਂ ਭੱਜਿਆ ਕੋਰੋਨਾ ਪੀੜਤ ਮਰੀਜ਼

ਫ਼ਿਰੋਜ਼ਪੁਰ : ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚੋਂ ਭੱਜਿਆ ਕੋਰੋਨਾ ਪੀੜਤ ਮਰੀਜ਼ 

ਫ਼ਿਰੋਜ਼ਪੁਰ : ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚੋਂ ਭੱਜਿਆ ਕੋਰੋਨਾ ਪੀੜਤ ਮਰੀਜ਼:ਫਿਰੋਜ਼ਪੁਰ : ਸਿਵਲ ਹਸਪਤਾਲ ਫਿਰੋਜ਼ਪੁਰ ਅੰਦਰ ਬਣੇ ਕੋਰੋਨਾ ਪੀੜਤ ਮਰੀਜ਼ਾਂ ਦੇ ਆਈਸੋਲੇਸ਼ਨ ਵਾਰਡ ‘ਚ ਦਾਖ਼ਲ ਇੱਕ ਕੋਰੋਨਾ ਮਰੀਜ਼ ਦੇ ਭੱਜਣ ਦੀ ਖ਼ਬਰ ਮਿਲੀ ਹੈ। ਇਸ ਦੀ ਪਛਾਣ ਸਤਨਾਮ ਸਿੰਘ ਪੁੱਤਰ ਹਾਕਮ ਸਿੰਘ ਨਿਵਾਸੀ ਕੱਬਰ ਵੱਛਾ ਵਜੋਂ ਹੋਈ ਹੈ , ਜੋ ਚੋਰੀ ਦੇ ਕੇਸ ਵਿੱਚ ਗ੍ਰਿਫ਼ਤਾਰ ਸੀ।

ਫ਼ਿਰੋਜ਼ਪੁਰ : ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚੋਂ ਭੱਜਿਆ ਕੋਰੋਨਾ ਪੀੜਤ ਮਰੀਜ਼

ਜਾਣਕਾਰੀ ਅਨੁਸਾਰ ਉਸ ਨੂੰ ਚੋਰੀ ਦੇ ਇਕ ਮਾਮਲੇ ‘ਚ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਦੋਂ ਉਸ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਤਾਂ ਉਹ ਕੋਰੋਨਾ ਪਾਜ਼ੀਟਿਵ ਨਿਕਲਿਆ। ਜਿਸ ਦੇ ਬਾਅਦ ਪੁਲਿਸ ਵਲੋਂ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਗਿਆ ਸੀ।

ਫ਼ਿਰੋਜ਼ਪੁਰ : ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚੋਂ ਭੱਜਿਆ ਕੋਰੋਨਾ ਪੀੜਤ ਮਰੀਜ਼

ਇਸ ਦੌਰਾਨ ਕੋਰੋਨਾ ਪੀੜਤ ਚੋਰ ਬੀਤੀ ਦੇਰ ਰਾਤ ਆਈਸੋਲੇਸ਼ ਵਾਰਡ ‘ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਨੇ ਪਹਿਲਾਂ ਆਈਸੋਲੇਸ਼ਨ ਵਾਰਡ ਦੇ ਬੈੱਡ ਦੇ ਉਪਰ ਜੋ ਚਾਦਰਾਂ ਵਿਛਾਈਆਂ ਹੋਈਆਂ ਸਨ, ਪਹਿਲਾਂ ਉਕਤ ਚਾਦਰਾਂ ਨੂੰ ਬੰਨ੍ਹ ਕੇ ਖਿੜਕੀ ਦੇ ਨਾਲ ਲਟਕਾ ਦਿੱਤਾ ਅਤੇ ਫਿਰ ਉਸੇ ਖਿੜਕੀ ਦੇ ਰਸਤੇ ‘ਚੋਂ ਭੱਜਣ ‘ਚ ਸਫ਼ਲ ਹੋ ਗਿਆ।

ਇਸ ਆਈਸੋਲੇਸ਼ਨ ਵਾਰਡ ਦੇ ਨੇੜੇ ਕੋਈ ਵੀ ਪੁਲਿਸ ਕਰਮਚਾਰੀ ਜਾਂ ਕੋਈ ਵਿਅਕਤੀ ਨਹੀਂ ਜਾ ਸਕਦਾ ਹੈ ਪਰ ਸਿਵਲ ਹਸਪਤਾਲ ਦੇ ਮੇਨ ਗੇਟ ‘ਤੇ ਗਾਰਡ ਲੱਗੇ ਹੋਏ ਹਨ। ਇਹ ਵਿਅਕਤੀ ਆਈਸੋਲੇਸ਼ਨ ਵਾਰਡ ਦੇ ਪਿੱਛੇ ਦੇ ਰਸਤੇ ‘ਚੋਂ ਨਿਕਲਣ ‘ਚ ਕਾਮਯਾਬ ਹੋਇਆ ਹੈ। ਪੁਲਿਸ ਵਲੋਂ ਇਸ ਚੋਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
-PTCNews