ਅੱਧੀ ਰਾਤ ਨੂੰ ਚੋਰੀ ਕਰਨ ਆਏ ਬਦਮਾਸ਼ਾਂ ਨੇ ਕੋਰੋਨਾ ਪੀੜਤ ਲੜਕੀ ਨਾਲ ਕੀਤਾ ਗੈਂਗਰੇਪ

Corona positive Girl gang raped ,cash and two mobiles loot in Indore
ਅੱਧੀ ਰਾਤ ਨੂੰ ਚੋਰੀ ਕਰਨ ਆਏ ਬਦਮਾਸ਼ਾਂ ਨੇ ਕੋਰੋਨਾ ਪੀੜਤ ਲੜਕੀ ਨਾਲ ਕੀਤਾ ਗੈਂਗਰੇਪ  

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਇਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ। ਇੰਦੌਰ ਵਿਚ ਚੋਰੀ ਦੀ ਨੀਯਤ ਨਾਲ ਅੱਧੀ ਰਾਤ ਨੂੰ ਘਰ ‘ਚ ਵੜੇ ਤਿੰਨ ਬਦਮਾਸ਼ਾਂ ਨੇ ਚਾਕੂ ਦੀ ਨੋਕ ‘ਤੇ ਇੱਕ ਲੜਕੀ ਨਾਲ  ਗੈਂਗਰੇਪ ਕੀਤਾ ਹੈ। ਲੜਕੀ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਇਕਾਂਤਵਾਸ ‘ਚ ਰਹਿ ਰਹੀ ਸੀ। ਬਦਮਾਸ਼ 50 ਹਜ਼ਾਰ ਦੀ ਨਕਦੀ ਅਤੇ ਦੋ ਮੋਬਾਈਲ ਵੀ ਲੈ ਗਏ।

ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੇ ਬਾਬਾ ਬੋਹੜ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਆਰ.ਐਲ. ਭਾਟੀਆ ਦਾ ਹੋਇਆ ਦੇਹਾਂਤ

ਅੱਧੀ ਰਾਤ ਨੂੰ ਚੋਰੀ ਕਰਨ ਆਏ ਬਦਮਾਸ਼ਾਂ ਨੇ ਕੋਰੋਨਾ ਪੀੜਤ ਲੜਕੀ ਨਾਲ ਕੀਤਾ ਗੈਂਗਰੇਪ

ਪੀੜਤ ਲੜਕੀ ਨੇ ਐਸਐਸਪੀ ਰਾਜੇਸ਼ ਰਘੁਵੰਸ਼ੀ ਨੂੰ ਦੱਸਿਆ ਕਿ ਉਹ ਕੋਰੋਨਾ ਲਾਗ ਤੋਂ ਬਾਅਦ ਆਪਣੇ ਘਰ ਵਿੱਚ ਅਲੱਗ ਰਹਿ ਰਹੀ ਸੀ। ਵੀਰਵਾਰ ਦੀ ਰਾਤ ਜਦੋਂ 2 ਵਜੇ ਉਹ ਜਾਗੀ ਤਾਂ ਤਿੰਨ ਲੋਕ ਉਸਦੇ ਬੈੱਡ ਕੋਲ ਖੜੇ ਸਨ। ਬਦਮਾਸ਼ਾਂ ਨੇ ਚਾਕੂ ਦਿਖਾਉਂਦੇ ਹੋਏ ਪੈਸੇ ਅਤੇ ਗਹਿਣਿਆਂ ਦੀ ਮੰਗ ਕੀਤੀ। ਲੜਕੀ ਨੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਅਤੇ ਦੋ ਮੋਬਾਈਲ ਦਿੱਤੇ। ਇਸ ਤੋਂ ਬਾਅਦ ਤਿੰਨਾਂ ਨੇ ਉਸ ਨਾਲ ਗੈਂਗਰੇਪ ਕੀਤਾ।

ਅੱਧੀ ਰਾਤ ਨੂੰ ਚੋਰੀ ਕਰਨ ਆਏ ਬਦਮਾਸ਼ਾਂ ਨੇ ਕੋਰੋਨਾ ਪੀੜਤ ਲੜਕੀ ਨਾਲ ਕੀਤਾ ਗੈਂਗਰੇਪ

ਕੋਰੋਨਾ ਨਾਲ ਕਮਜ਼ੋਰੀ ਹੋਣ ਕਾਰਨ ਲੜਕੀ ਉਨ੍ਹਾਂ ਦਾ ਵਿਰੋਧ ਨਹੀਂ ਕਰ ਸਕੀ। ਪੀੜਤ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਹੱਥ ਵਿੱਚ ਚਾਕੂ ਅਤੇ ਕੈਂਚੀ ਹੋਣ ਕਾਰਨ ਮੈਂ ਕਤਲ ਦੇ ਡਰੋਂ ਰੌਲਾ ਨਹੀਂ ਪਾ ਸਕੀ। ਪੀੜਤ ਲੜਕੀ  ਨੇ ਦੱਸਿਆ ਕਿ ਘਟਨਾ ਤੋਂ ਬਾਅਦ ਵੀ ਇਕ ਬਦਮਾਸ਼ ਸਵੇਰੇ 5 ਵਜੇ ਤੱਕ ਉਸ ਦੇ ਘਰ ਬਾਹਰ ਪਹਿਰਾ ਦੇ ਰਿਹਾ ਸੀ ਤਾਂ ਲੜਕੀ ਪੁਲਿਸ ਕੋਲ ਨਾ ਜਾ ਸਕੇ। ਉਹ ਸਵੇਰੇ ਚਾਨਣ ਹੋਣ ‘ਤੇ ਫਰਾਰ ਹੋ ਗਿਆ।

ਅੱਧੀ ਰਾਤ ਨੂੰ ਚੋਰੀ ਕਰਨ ਆਏ ਬਦਮਾਸ਼ਾਂ ਨੇ ਕੋਰੋਨਾ ਪੀੜਤ ਲੜਕੀ ਨਾਲ ਕੀਤਾ ਗੈਂਗਰੇਪ

ਪੜ੍ਹੋ ਹੋਰ ਖ਼ਬਰਾਂ : ਫੇਸਬੁੱਕ ‘ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ 

ਇਸ ਤੋਂ ਬਾਅਦ ਪੁਲਿਸ ਟੀਮ ਨੇ ਲੜਕੀ ਦਾ ਮੈਡੀਕਲ ਕਰਵਾਇਆ। ਲੜਕੀ ਦੇ ਬਿਆਨ ਦੇ ਅਧਾਰ ‘ਤੇ ਤਿੰਨ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।ਇਸ ਮਾਮਲੇ ਵਿੱਚ ਪੁਲਿਸ ਨੇ ਸ਼ਨੀਵਾਰ ਨੂੰ ਸੀਸੀਟੀਵੀ ਦੀ ਮਦਦ ਨਾਲ ਤਿੰਨ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਇੱਕ ਅਜੇ ਫਰਾਰ ਹੈ। ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਨਾਬਾਲਗ ਹਨ।
-PTCNews