ਪੰਜਾਬ

ਲੁਧਿਆਣਾ 'ਚ ਮੁੜ ਕੋਰੋਨਾ ਦਾ ਕਹਿਰ, 52 ਪੌਜ਼ੀਟਿਵ ਤੇ ਇੱਕ ਦੀ ਹੋਈ ਮੌਤ

By Pardeep Singh -- August 17, 2022 8:01 pm

ਲੁਧਿਆਣਾ: ਲੁਧਿਆਣਾ ਵਿੱਚ ਮੁੜ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧਣੀ ਸ਼ੁਰੂ ਹੋ ਗਈ। ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਦੱਸਿਆ ਹੈ ਕਿ ਅੱਜ ਤੱਕ 109890 (97.17%) ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ 3864218 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ ਜਿੰਨ੍ਹਾਂ ਵਿਚੋਂ  ਆਰ.ਟੀ.ਪੀ.ਸੀ.ਆਰ- 2201591, ਐਂਟੀਜਨ- 1616603 ਅਤੇ ਟਰੂਨੈਟ 46024 ਹਨ।

Covid-19: India logs 15, 940 new cases in 24 hours ਉਨ੍ਹਾਂ ਨੇ ਦੱਸਿਆ ਹੈ ਕਿ ਅੱਜ ਪੈਂਡਿੰਗ ਰਿਪੋਰਟਾਂ ਵਿੱਚੋਂ 52 ਸੈਂਪਲਾਂ ਦੀ ਰਿਪੋਰਟ ਪੌਜ਼ੀਟਿਵ ਆਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ 45 ਲੁਧਿਆਣਾ ਅਤੇ 7 ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਨਾਲ ਸੰਬੰਧਿਤ ਹੈ। ਉਨ੍ਹਾਂ ਨੇ ਦੱਸਿਆ ਹੈ ਕਿ 1 ਵਿਅਕਤੀ ਦੀ ਮੌਤ ਹੋ ਗਈ।

ਦੱਸ ਦੇਈਏ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਹੁਣ ਤੱਕ 3011 ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਨੇ ਕੋਰੋਨਾ ਦੇ ਵੱਧਦੇ ਮਾਮਲਿਆ ਨੂੰ ਲੈ ਕੇ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲਗਾਉਣ ਦੀ ਅਪੀਲ ਕੀਤੀ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਨਤਕ ਥਾਵਾਂ ਉੱਤੇ ਜਾਣ ਵੇਲੇ ਹਮੇਸ਼ਾ ਮਾਸਕ ਪਹਿਣ ਕੇ ਰੱਖੋ। ਵਿਭਾਗ ਨੇ ਸਖਤ ਹਦਾਇਤ ਦਿੱਤੀ ਹੈ ਕਿ ਕੋਰੋਨਾ ਦੇ ਲੱਛਣ ਆਉਣ ਉੱਤੇ ਟੈਸਟ ਜ਼ਰੂਰ ਕਰਵਾਓ।

ਇਹ ਵੀ ਪੜ੍ਹੋ:ਮੰਤਰੀ ਧਾਲੀਵਾਲ ਨੇ 150 ਕੋਰੜ ਰੁਪਏ ਦੇ ਘਪਲੇ ਸਬੰਧੀ ਵਿਜੀਲੈਂਸ ਨੂੰ ਜਾਂਚ ਦੇ ਦਿੱਤੇ ਹੁਕਮ

-PTC News

  • Share