Advertisment

ਪਟਿਆਲਾ 'ਚ ਕੋਰੋਨਾ ਦਾ ਕਹਿਰ, 46 ਪੌਜ਼ੀਟਿਵ

author-image
Pardeep Singh
Updated On
New Update
ਪਟਿਆਲਾ 'ਚ ਕੋਰੋਨਾ ਦਾ ਕਹਿਰ, 46 ਪੌਜ਼ੀਟਿਵ
Advertisment
ਪਟਿਆਲਾ: ਪੰਜਾਬ ਭਰ ਵਿੱਚ ਕੋਰੋਨਾ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਉਥੇ ਪਟਿਆਲਾ ਵਿੱਚ 46 ਕੇਸ ਪੌਜ਼ੀਟਿਵ ਪਾਏ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਰਾਜਪੁਰਾ ਦੇ ਚਿਲਡਰਨ ਹੋਮ ਤੋਂ ਕੋਵਿਡ ਦੇ ਮਾਮਲੇ ਆ ਰਹੇ ਹਨ। ਸਿਹਤ ਵਿਭਾਗ ਨੂੰ ਬੁੱਧਵਾਰ ਨੂੰ ਪ੍ਰਾਪਤ ਹੋਈਆਂ 408 ਕੋਵਿਡ ਰਿਪੋਰਟਾਂ ਵਿੱਚੋਂ ਰਾਜਪੁਰਾ ਦੇ ਚਿਲਡਰਨ ਹੋਮ ਦੇ ਦੋ ਬੱਚਿਆਂ ਸਮੇਤ 46 ਪੌਜ਼ੀਟਿਵ ਕੇਸ ਪਾਏ ਗਏ ਹਨ। ਇਸ ਦੇ ਨਾਲ ਹੀ ਚਿਲਡਰਨ ਹੋਮ ਵਿੱਚ ਹੁਣ ਤੱਕ ਕੁੱਲ ਛੇ ਪੌਜ਼ੀਟਿਵ ਕੇਸ ਪਾਏ ਗਏ ਹਨ।
Advertisment
ਤੁਹਾਨੂੰ ਦੱਸ ਦੇਈਏ ਕਿ 28 ਕੇਸ ਪਟਿਆਲਾ ਸ਼ਹਿਰ ਨਾਲ ਸਬੰਧਿਤ ਹਨ। ਉਥੇ ਹੀ ਚਾਰ ਮਰੀਜ਼ ਰਾਜਪੁਰਾ ਤੋਂ, ਪੰਜ ਕੌਲੀ ਤੋਂ, ਦੋ ਕਾਲੋਮਾਜਰਾ ਤੋਂ, ਪੰਜ ਦੁਧਨਸਾਧਾਂ ਤੋਂ ਅਤੇ ਇਕ-ਇਕ ਕੇਸ  ਸ਼ੁਤਰਾਣਾ ਅਤੇ ਭਾਦਸੋਂ ਤੋਂ ਸਾਹਮਣੇ ਆਏ ਹਨ। ਉਥੇ ਹੀ ਸਿਹਤ ਵਿਭਾਗ ਵੱਲੋਂ ਲੋਕਾਂ ਨੁੂੰ ਅਪੀਲ ਕੀਤੀ ਜਾ ਰਹੀ ਹੈ ਕਿ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਪਹਿਣ ਕੇ ਨਿਕਲੋ ਅਤੇ ਵੈਕਸੀਨ ਜਰੂਰ ਲਗਾਉ। ਸਿਹਤ ਵਿਭਾਗ ਵੱਲੋਂ ਹਦਾਇਦ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਤੋਂ ਬਚਣ ਲਈ ਹਦਾਇਤਾਂ ਦਾ ਪਾਲਣਾ ਬੇਹੱਦ ਲਾਜ਼ਮੀ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 434 ਪੌਜ਼ੀਟਿਵ ਮਰੀਜ਼ ਪਾਏ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ ਹੁਣ 2,688 ਤੱਕ ਪਹੁੰਚ ਗਈ ਹੈ। publive-image ਮੋਹਾਲੀ 'ਚ ਕੋਰੋਨਾ ਦੇ ਮਾਮਲੇ 'ਚ ਸਥਿਤੀ ਕਾਫੀ ਖਰਾਬ ਹੋ ਗਈ ਹੈ। ਮੰਗਲਵਾਰ ਨੂੰ ਇੱਥੇ 132 ਸਕਾਰਾਤਮਕ ਮਾਮਲੇ ਪਾਏ ਗਏ। ਇੱਥੇ ਸਕਾਰਾਤਮਕਤਾ ਦਰ 15.55% ਸੀ। ਇਸ ਸਮੇਂ ਮੋਹਾਲੀ ਵਿੱਚ ਸਭ ਤੋਂ ਵੱਧ 691 ਐਕਟਿਵ ਕੇਸ ਹਨ। ਲੁਧਿਆਣਾ ਵਿੱਚ ਵੀ 1.95% ਸਕਾਰਾਤਮਕ ਦਰ ਦੇ ਨਾਲ 66 ਕੇਸ ਪਾਏ ਗਏ। ਪਟਿਆਲਾ ਵਿੱਚ 13.23% ਦੀ ਸਕਾਰਾਤਮਕ ਦਰ ਦੇ ਨਾਲ 46 ਕੇਸ ਪਾਏ ਗਏ। ਪਿਛਲੇ 24 ਘੰਟਿਆਂ ਵਿੱਚ, ਪੰਜਾਬ ਵਿੱਚ 3.65% ਦੀ ਸਕਾਰਾਤਮਕ ਦਰ ਦੇ ਨਾਲ 434 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। corona3 (1)ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 1 ਅਪ੍ਰੈਲ ਤੋਂ ਹੁਣ ਤੱਕ 64 ਮੌਤਾਂ ਹੋ ਚੁੱਕੀਆਂ ਹਨ। ਸਭ ਤੋਂ ਵੱਧ 21 ਮੌਤਾਂ ਲੁਧਿਆਣਾ ਅਤੇ 11 ਮੋਹਾਲੀ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਜਲੰਧਰ 'ਚ 6, ਹੁਸ਼ਿਆਰਪੁਰ 'ਚ 4, ਪਟਿਆਲਾ ਅਤੇ ਫਰੀਦਕੋਟ 'ਚ 3-3 ਮੌਤਾਂ ਹੋਈਆਂ ਹਨ। ਰਿਪੋਰਟ-ਗਗਨਦੀਪ ਅਹੂਜਾ ਇਹ ਵੀ ਪੜ੍ਹੋ:ਡੀਜੀਪੀ ਪੰਜਾਬ ਵੱਲੋਂ ਜ਼ਿਲ੍ਹਿਆਂ ਵਿੱਚ 50% ਪੁਲਿਸ ਫੋਰਸ ਨੂੰ ਥਾਣਿਆਂ ਵਿੱਚ ਤਾਇਨਾਤ ਕਰਨ ਦੇ ਹੁਕਮ ਜਾਰੀ publive-image -PTC News  -
punjabi-news corona-virus-cases coronavirus-cases-today-in-india coronavirus-cases covid-daily-cases corona-vaccine %e0%a8%aa%e0%a8%9f%e0%a8%bf%e0%a8%86%e0%a8%b2%e0%a8%be-%e0%a8%9a-%e0%a8%95%e0%a9%8b%e0%a8%b0%e0%a9%8b%e0%a8%a8%e0%a8%be-%e0%a8%a6%e0%a8%be-%e0%a8%95%e0%a8%b9%e0%a8%bf%e0%a8%b0 46-%e0%a8%aa%e0%a9%8c%e0%a8%9c%e0%a8%bc%e0%a9%80%e0%a8%9f%e0%a8%bf%e0%a8%b5
Advertisment

Stay updated with the latest news headlines.

Follow us:
Advertisment