Fri, Apr 26, 2024
Whatsapp

ਲੁਧਿਆਣਾ: ਪੀਟੀਸੀ ਨਿਊਜ਼ ਦੀ ਖ਼ਬਰ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲੀ ਮਹਿਲਾ ਨੂੰ ਸਰਕਾਰੀ ਰੇਟ ਅਨੁਸਾਰ ਖ਼ਰਚੇ 'ਤੇ ਪ੍ਰਾਈਵੇਟ ਹਸਪਤਾਲ 'ਚੋਂ ਦਿੱਤੀ ਛੁੱਟੀ

Written by  Shanker Badra -- April 23rd 2020 11:12 PM -- Updated: April 23rd 2020 11:30 PM
ਲੁਧਿਆਣਾ: ਪੀਟੀਸੀ ਨਿਊਜ਼ ਦੀ ਖ਼ਬਰ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲੀ ਮਹਿਲਾ ਨੂੰ ਸਰਕਾਰੀ ਰੇਟ ਅਨੁਸਾਰ ਖ਼ਰਚੇ 'ਤੇ ਪ੍ਰਾਈਵੇਟ ਹਸਪਤਾਲ 'ਚੋਂ ਦਿੱਤੀ ਛੁੱਟੀ

ਲੁਧਿਆਣਾ: ਪੀਟੀਸੀ ਨਿਊਜ਼ ਦੀ ਖ਼ਬਰ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲੀ ਮਹਿਲਾ ਨੂੰ ਸਰਕਾਰੀ ਰੇਟ ਅਨੁਸਾਰ ਖ਼ਰਚੇ 'ਤੇ ਪ੍ਰਾਈਵੇਟ ਹਸਪਤਾਲ 'ਚੋਂ ਦਿੱਤੀ ਛੁੱਟੀ

ਲੁਧਿਆਣਾ: ਪੀਟੀਸੀ ਨਿਊਜ਼ ਦੀ ਖ਼ਬਰ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲੀ ਮਹਿਲਾ ਨੂੰ ਸਰਕਾਰੀ ਰੇਟ ਅਨੁਸਾਰ ਖ਼ਰਚੇ 'ਤੇ ਪ੍ਰਾਈਵੇਟ ਹਸਪਤਾਲ 'ਚੋਂ ਦਿੱਤੀ ਛੁੱਟੀ:ਲੁਧਿਆਣਾ : ਜਲੰਧਰ ਸ਼ਹਿਰ ਨਾਲ ਸਬੰਧਿਤ ਕੋਰੋਨਾ ਪੀੜਤ ਔਰਤ ਨੂੰ ਅੱਜ ਪੀਟੀਸੀ ਨਿਊਜ਼ ਦੀ ਖ਼ਬਰ ਤੋਂ ਬਾਅਦ ਸਰਕਾਰੀ ਰੇਟ ਅਨੁਸਾਰ ਖ਼ਰਚੇ 'ਤੇ ਲੁਧਿਆਣਾ ਸਥਿਤ ਸੀ.ਐੱਮ.ਸੀ  ਹਸਪਤਾਲ 'ਚੋਂ ਛੁੱਟੀ ਦਿੱਤੀ ਗਈ ਹੈ, ਜਦਕਿ ਪਹਿਲਾਂ ਉਸਨੂੰ ਹਸਪਤਾਲ ਦਾ ਬਕਾਇਆ ਨਾ ਦੇਣ ਕਰਕੇ ਕਈ ਦਿਨਾਂ ਤੋਂ ਛੁੱਟੀ ਨਹੀਂ ਦਿੱਤੀ ਜਾ ਰਹੀ ਸੀ। ਇਸ ਨੂੰ ਲੈ ਕੇ ਅੱਜ ਸ਼ਾਮ ਪੀਟੀਸੀ ਨਿਊਜ਼ 'ਤੇ ਵੱਡੀ ਚਰਚਾ ਹੋਈ ਸੀ। ਜਦੋਂ ਪੀਟੀਸੀ ਨਿਊਜ਼ ਨੇ ਅੱਜ ਇਹ ਖ਼ਬਰ ਨਸਰ ਕੀਤੀ ਗਈ ਤਾਂ ਉਸਦਾ ਵੱਡਾ ਅਸਰ ਹੋਇਆ। ਲੁਧਿਆਨਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਗਰੇਵਾਲ ਨੇ CMC ਹਸਪਤਾਲ 'ਚ ਫੋਨ ਕੀਤਾ, ਜਿਸਦੇ ਬਾਅਦ ਉਕਤ ਮਹਿਲਾ ਨੂੰ ਸਰਕਾਰੀ ਰੇਟ ਦੇ ਅਨੁਸਾਰ ਬਿੱਲ ਅਦਾ ਕਰਨਾ ਪਿਆ, ਜੋ ਸਰਕਾਰ ਨੇ ਤੈਅ ਕੀਤਾ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਘਰ ਜਾਣ ਦੀ ਇਜ਼ਾਜਤ ਦਿੱਤੀ ਗਈ। ਦਰਅਸਲ 'ਚ ਲੁਧਿਆਣਾ ਦੇ ਸੀਐਮਸੀ ਹਸਪਤਾਲ ਵਿੱਚ ਦਾਖ਼ਲ ਜਲੰਧਰ ਦੀ ਕੋਰੋਨਾ ਪੀੜਤ ਬਜ਼ੁਰਗ ਔਰਤ ਦੇ ਇਲਾਜ ਦਾ ਕੁੱਲ 587036 ਰੁਪਏ ਬਿੱਲ ਭੇਜ ਦਿੱਤਾ ਗਿਆ ਸੀ। ਉਕਤ ਔਰਤ ਦੇ ਪਰਿਵਾਰਕ ਮੈਂਬਰ 1 ਲੱਖ ਰੁਪਏ ਪਹਿਲਾਂ ਹੀ ਜਮ੍ਹਾ ਕਰਵਾ ਚੁੱਕੇ ਸਨ ਪਰ ਬਾਕੀ 477036 ਰੁਪਏ ਦਾ ਬਿਲ ਦੇਣਾ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ, ਜਿਸ ਕਰਕੇ ਉਸਨੂੰ ਹਸਪਤਾਲ 'ਚ ਕੈਦ ਕਰਕੇ ਰੱਖਿਆ ਹੋਇਆ ਸੀ। ਇਸ ਪੀੜਤ ਔਰਤ ਦਾ ਬੇਟਾ ਵੀ ਕੋਰੋਨਾ ਪਾਜ਼ੀਟਿਵ ਹੈ।

  • Tags

Top News view more...

Latest News view more...