ਹੁਣ ਆ ਗਈ ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, 15 ਮਿੰਟਾਂ ‘ਚ ਦੇਵੇਗੀ ਕੋਰੋਨਾ ਦੀ ਰਿਪੋਰਟ

Corona testing kit, people will be tested for Rs 100, report in 15 minutes
ਹੁਣ ਆ ਗਈ ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, 15 ਮਿੰਟਾਂ 'ਚ ਦੇਵੇਗੀ ਕੋਰੋਨਾ ਦੀ ਰਿਪੋਰਟ

ਨਵੀਂ ਦਿੱਲੀ : ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਸੰਕਰਮਣ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਵੱਡੀ ਗਿਣਤੀ ਵਿਚ ਨਵੇਂ ਕੇਸ ਮਿਲ ਰਹੇ ਹਨ। ਇਸਦੇ ਲਈ ਦੇਸ਼ ਵਿਚ ਬਹੁਤ ਵੱਡੇ ਪੱਧਰ ‘ਤੇ ਕੋਰੋਨਾ ਦੇ ਟੈਸਟ ਹੋ ਰਹੇ ਹਨ। ਅਜਿਹੇ ਵਿਚ ਇੱਕ ਨਵੀਂ ਕੋਰੋਨਾ ਟੈਸਟ ਕਿੱਟ (Rapid Antigen Test Kit) ਤਿਆਰ ਕੀਤੀ ਗਈ ਹੈ, ਜਿਸਦੀ ਕੀਮਤ ਬਹੁਤ ਘੱਟ ਹੈ।

ਪੜ੍ਹੋ ਹੋਰ ਖ਼ਬਰਾਂ : ਰਾਸ਼ਨ ਦੀਆਂ ਦੁਕਾਨਾਂ ਦੇਰ ਤੱਕ ਖੁੱਲ੍ਹੀਆਂ ਰਹਿਣ ,ਗਰੀਬਾਂ ਨੂੰ ਮਿਲ ਸਕੇ ਮੁਫ਼ਤ ਰਾਸ਼ਨ : ਕੇਂਦਰ 

Corona testing kit, people will be tested for Rs 100, report in 15 minutes
ਹੁਣ ਆ ਗਈ ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, 15 ਮਿੰਟਾਂ ‘ਚ ਦੇਵੇਗੀ ਕੋਰੋਨਾ ਦੀ ਰਿਪੋਰਟ

ਇਸਨੂੰ ਵਿਗਿਆਨ ਅਤੇ ਤਕਨੀਕੀ ਮੰਤਰਾਲੇ ਦੇ ਅਨੁਸਾਰ ਡੀਐਸਟੀ ਦੀ ਮਦਦ ਨਾਲ ਮੁੰਬਈ ਦੀ ਸਟਾਰਟਅਪ ਪਤੰਜਲੀ ਫਾਰਮਾ ਨੇ ਤਿਆਰ ਕੀਤਾ ਹੈ। ਪਤੰਜਲੀ ਫਾਰਮਾ ਦੁਆਰਾ ਬਣਾਈ ਗਈ ਇਹ ਜਾਂਚ ਕਿੱਟ ਗੋਲਡ ਸਟੇਂਡਰਡ ਆਰਟੀਪੀਸੀਆਰ (RT – PCR Test Kit) ਅਤੇ ਵਰਤਮਾਨ ਵਿਚ ਮੌਜੂਦ ਰੈਪਿਡ ਐਂਟੀਜਨ ਟੈਸਟ ਕਿੱਟ ਦਾ ਵਿਕਲਪ ਸਾਬਤ ਹੋ ਸਕਦੀ ਹੈ।

Corona testing kit, people will be tested for Rs 100, report in 15 minutes
ਹੁਣ ਆ ਗਈ ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, 15 ਮਿੰਟਾਂ ‘ਚ ਦੇਵੇਗੀ ਕੋਰੋਨਾ ਦੀ ਰਿਪੋਰਟ

ਇਸ ਕਿੱਟ ਨੂੰ ਤਿਆਰ ਕਰਨ ਵਿਚ ਆਈਆਈਟੀ, ਬੰਬੇ ਨੇ ਵੀ ਮਦਦ ਕੀਤੀ ਹੈ। ਇਸ ਕਿੱਟ ਨਾਲ ਕੋਰੋਨਾ ਟੈਸਟ ਦਾ ਖਰਚ ਸਿਰਫ਼ 100 ਰੁਪਏ ਆਉਂਦਾ ਹੈ। ਇਸਦੀ ਰਿਪੋਰਟ ਵੀ 10 ਤੋਂ 15 ਮਿੰਟ ਵਿਚ ਮਿਲ ਜਾਂਦੀ ਹੈ। ਵਿਗਿਆਨ ਅਤੇ ਤਕਨੀਕੀ ਵਿਭਾਗ (ਡੀਐਸਟੀ) ਦੀ ਇਕ ਪਹਿਲ ਸੈਂਟਰ ਫਾਰ ਆਗਮੇਂਟਿੰਗ ਵਾਰ ਵਿਦ ਕੋਵਿਡ – 19 ਹੈਲਥ ਕਰਾਇਸਿਸ ਨੇ ਜੁਲਾਈ, 2020 ਵਿਚ ਕੋਵਿਡ – 19 ਰੈਪਿਡ ਜਾਂਚ ਵਿਕਸਿਤ ਕਰਨ ਲਈ ਸਟਾਰਟਅਪ ਦਾ ਸਮਰਥਨ ਕੀਤਾ ਸੀ।

Corona testing kit, people will be tested for Rs 100, report in 15 minutes
ਹੁਣ ਆ ਗਈ ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, 15 ਮਿੰਟਾਂ ‘ਚ ਦੇਵੇਗੀ ਕੋਰੋਨਾ ਦੀ ਰਿਪੋਰਟ

ਪਤੰਜਲੀ ਫਾਰਮਾ ਦੇ ਨਿਦੇਸ਼ਕ ਡਾ. ਵਿਨਏ ਸੈਨੀ ਨੇ ਦੱਸਿਆ ਕਿ ਐਸਆਈਐਨਈ, ਆਈਆਈਟੀ ਬੰਬਈ ਦੇ ਨਾਲ ਸਟਾਰਟਅਪ ਨੂੰ ਇਨਕਿਊਬੇਟ ਕੀਤਾ ਅਤੇ 8 – 9 ਮਹੀਨੀਆਂ ਦੇ ਅੰਦਰ ਅਨੁਸੰਧਾਨ ਅਤੇ ਵਿਕਾਸ ਪ੍ਰਯੋਗਸ਼ਾਲਾਵਾਂ ਦੇ ਨਾਲ – ਨਾਲ ਉਤਪਾਦਾਂ ਨੂੰ ਵਿਕਸਿਤ ਕੀਤਾ। ਉਨ੍ਹਾਂ ਨੇ ਜ਼ਰੂਰੀ ਲਾਇਸੈਂਸ ਲਈ ਅਪਲਾਈ ਕੀਤਾ ਅਤੇ ਵੱਖਰੇ ਕੋਵਿਡ ਕੇਂਦਰਾਂ ਵਿਚ ਉਤਪਾਦਾਂ ਦਾ ਲੇਖਾ ਜੋਖਾ ਕੀਤਾ ਤਾਂਕਿ ਉਨ੍ਹਾਂ ਦੀ ਕਮੀਆਂ ਨੂੰ ਜਾਣਨ ਅਤੇ ਉਸ ਵਿਚ ਅਤੇ ਸੁਧਾਰ ਕੀਤਾ ਜਾ ਸਕੇ।

Corona testing kit, people will be tested for Rs 100, report in 15 minutes
ਹੁਣ ਆ ਗਈ ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, 15 ਮਿੰਟਾਂ ‘ਚ ਦੇਵੇਗੀ ਕੋਰੋਨਾ ਦੀ ਰਿਪੋਰਟ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ ਆਕਸੀਜਨ ਕੰਸਨਟ੍ਰੇਟਰ ਦੀ ਕਾਲਾਬਾਜ਼ਾਰੀ ਕਰਨ ਵਾਲੇ ਨਵਨੀਤ ਕਾਲਰਾ ਨੂੰ ਦਬੋਚਿਆ

ਉਨ੍ਹਾਂ ਦੱਸਿਆ ਕਿ ਵਰਤਮਾਨ ਵਿਚ ਸਟਾਰਟਅਪ ਰੈਪਿਡ ਕੋਵਿਡ -19 ਐਂਟੀਬਾਡੀ ਟੈਸਟ, ਡੀਐਸਟੀ ਡੀ ਗ੍ਰਾਂਟ ਅਤੇ ਬ੍ਰਿਕਸ ਦੇਸ਼ਾਂ ਨਾਲ ਰੈਪਿਡ ਟੀਬੀ ਟੈਸਟ, ਸੀਆਰਆਈਐਸਪੀਆਰ ਅਧਾਰਤ ਕੋਵਿਡ 19 ਟੈਸਟ ਕੋਵੀਡ 19 ਇਗਨੀਸ਼ਨ ਗਰਾਂਟ- ਇੰਡੋ ਯੂਐਸ ਪ੍ਰੋਜੈਕਟ ਦੁਆਰਾ ਆਈਯੂਐਸਐਸਟੀਐਫ ਯੂਨੀਵਰਸਿਟੀ ਆਫ ਫਲੋਰਿਡਾ, ਯੂਐਸਏ ਦੇ ਅਧੀਨ ਕੰਮ ਕਰ ਰਹੇ ਹਨ।
-PTCNews