ਮੁੱਖ ਖਬਰਾਂ

Corona Update: ਪਿਛਲੇ 24 ਘੰਟਿਆਂ 'ਚ 22,775 ਨਵੇਂ ਮਾਮਲੇ ਆਏ ਸਾਹਮਣੇ, Omicron ਦੇ ਮਾਮਲੇ ਹੋਏ 1,431

By Riya Bawa -- January 01, 2022 12:20 pm -- Updated:January 01, 2022 12:21 pm

Coronavirus India Update: ਭਾਰਤ 'ਚ ਲਗਤਾਰ ਕੋਰੋਨਾ ਦਾ ਖ਼ਤਰਾ ਬਣਿਆ ਹੋਇਆ ਹੈ, ਹਰ ਰੋਜ ਭਾਰਤ ਵਿਚ ਕੋਰੋਨਾ ਦੇ ਕੇਸ ਵਿਚ ਪਿੱਛਲੇ ਦਿਨ ਨਾਲੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜੇ ਪਿੱਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਭਾਰਤ 'ਚ ਪਿਛਲੇ 24 ਘੰਟਿਆਂ 'ਚ 22,775 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਹੀ ਕੋਰੋਨਾ ਨਾਲ ਹੋਣ ਵਾਲਿਆਂ ਮੌਤਾਂ ਦਾ ਅੰਕੜਾ 406 ਤੇ ਪੁਹੰਚ ਗਿਆ ਹੈ। ਭਾਰਤ 'ਚ Omicron ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 1,431 ਹੋ ਗਈ ਹੈ ਅਤੇ ਇਹ 23 ਰਾਜਾਂ ਵਿੱਚ ਫੈਲ ਗਈ ਹੈ।

ਮਹਾਰਾਸ਼ਟਰ 454 ਮਾਮਲਿਆਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ, ਇਸ ਤੋਂ ਬਾਅਦ ਦਿੱਲੀ 351 ਦੇ ਨਾਲ ਹੈ। ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 8,949 ਰਿਕਵਰੀ ਵੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਐਕਟਿਵ ਕੇਸਲੋਡ ਦਾ ਅੰਕੜਾ 1,04,781 ਹੈ। ਮੰਤਰਾਲੇ ਨੇ ਕਿਹਾ ਕਿ ਐਕਟਿਵ ਕੇਸ ਕੁੱਲ ਕੇਸਾਂ ਦਾ 1 ਪ੍ਰਤੀਸ਼ਤ ਤੋਂ ਘੱਟ ਹਨ। ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ 8,949 ਰਿਕਵਰੀ ਦਰਜ ਕੀਤੀ ਗਈ ਹੈ, ਜਿਸ ਨਾਲ ਕੁੱਲ ਰਿਕਵਰੀ ਦੀ ਗਿਣਤੀ 3,42,75,312 ਹੋ ਗਈ ਹੈ। ਭਾਰਤ ਦੀ ਰਿਕਵਰੀ ਦਰ ਫਿਲਹਾਲ 98.32 ਫੀਸਦੀ ਹੈ।

ਇਸ ਦੌਰਾਨ, ਸ਼ਨੀਵਾਰ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 58,11,487 ਵੈਕਸੀਨ ਖੁਰਾਕਾਂ ਦੇ ਨਾਲ , ਭਾਰਤ ਵਿੱਚ ਕੋਰੋਨਾ ਟੀਕਾਕਰਨ ਕਵਰੇਜ 145.16 ਕਰੋੜ (1,45,16,24,150) ਤੋਂ ਵੱਧ ਗਈ ਹੈ। ਇਹ 1,55,02,407 ਸੈਸ਼ਨਾਂ ਰਾਹੀਂ ਹਾਸਲ ਕੀਤਾ ਗਿਆ ਹੈ।

-PTC News

  • Share