ਮੁੱਖ ਖਬਰਾਂ

Corona Updates: ਪੰਜਾਬ 'ਚ ਕੋਰੋਨਾ ਨੇ ਫ਼ਿਰ ਫੜੀ ਰਫ਼ਤਾਰ, ਮੋਹਾਲੀ 'ਚ ਸਭ ਤੋਂ ਵੱਧ ਕੇਸ

By Riya Bawa -- April 27, 2022 10:19 am -- Updated:April 27, 2022 10:21 am

Corona Updates: ਦੇਸ਼ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਡਰਾਉਣ ਲੱਗੇ ਹਨ। ਪਿਛਲੇ ਇੱਕ ਹਫ਼ਤੇ ਵਿੱਚ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ 95% ਦਾ ਵਾਧਾ ਹੋਇਆ ਹੈ। ਦਿੱਲੀ-ਐਨਸੀਆਰ ਵਿੱਚ ਸਭ ਤੋਂ ਵੱਧ ਕੋਰੋਨਾ ਮਰੀਜ਼ ਪਾਏ ਜਾ ਰਹੇ ਹਨ। ਪਿਛਲੇ ਇੱਕ ਹਫ਼ਤੇ ਵਿੱਚ ਸਾਹਮਣੇ ਆਏ ਕੁੱਲ ਕੋਰੋਨਾ ਮਾਮਲਿਆਂ ਵਿੱਚੋਂ ਦੋ ਤਿਹਾਈ ਦਿੱਲੀ, ਹਰਿਆਣਾ ਅਤੇ ਯੂਪੀ ਤੋਂ ਆਏ ਹਨ। ਜੇਕਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿਚ ਕੋਰੋਨਾ ਮਾਮਲੇ ਲਗਾਤਰ ਰਿਕਾਰਡ ਤੋੜ ਰਹੇ ਹਨ।

corona

ਪੰਜਾਬ ਵਿੱਚ ਕਰੋਨਾ ਵਧਣਾ ਸ਼ੁਰੂ ਹੋ ਗਿਆ ਹੈ। ਹੁਣ ਐਕਟਿਵ ਕੇਸ ਵਧ ਕੇ 178 ਹੋ ਗਏ ਹਨ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ 34 ਮਰੀਜ਼ ਮਿਲੇ ਹਨ। ਮੋਹਾਲੀ ਵਿੱਚ ਸਭ ਤੋਂ ਵੱਧ 12 ਮਰੀਜ਼ ਮਿਲੇ ਹਨ। ਹਾਲਾਂਕਿ ਪਠਾਨਕੋਟ 'ਚ 3 ਮਰੀਜ਼ ਪਾਏ ਗਏ ਸਨ ਪਰ ਇੱਥੇ 6.25 ਫੀਸਦੀ ਦੀ ਪੌਜ਼ਟਿਵ ਦਰ ਨੇ ਹੈਰਾਨ ਕਰ ਦਿੱਤਾ ਹੈ। ਪੰਜਾਬ ਵਿੱਚ ਮੰਗਲਵਾਰ ਨੂੰ 9595 ਸੈਂਪਲ ਲੈ ਕੇ 7015 ਦੀ ਜਾਂਚ ਕੀਤੀ ਗਈ।

Covid-19

ਇਹ ਵੀ ਪੜ੍ਹੋ: ਪੰਜਾਬ 'ਚ ਗਰਮੀ ਨੇ ਤੋੜੇ ਸਾਰੇ ਰਿਕਾਰਡ, ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਨੂੰ ਕੀਤਾ ਪਾਰ

ਪੰਜਾਬ ਦੇ 5 ਜ਼ਿਲ੍ਹੇ ਅਜਿਹੇ ਹਨ ਜਿੱਥੇ ਪੌਜ਼ਟਿਵ ਦਰ 1% ਤੋਂ ਵੱਧ ਵਧੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 6.25% ਪਠਾਨਕੋਟ ਵਿੱਚ ਹਨ। ਇਸ ਤੋਂ ਬਾਅਦ ਫਾਜ਼ਿਲਕਾ 4% ਨਾਲ ਆਉਂਦਾ ਹੈ, ਜਿੱਥੇ 3 ਮਰੀਜ਼ ਪਾਏ ਗਏ ਹਨ। ਤੀਜੇ ਨੰਬਰ 'ਤੇ ਮੋਹਾਲੀ 'ਚ 3.08 ਫੀਸਦੀ ਪੌਜ਼ਟਿਵ ਦਰ ਪਾਈ ਗਈ ਹੈ। ਇੱਥੇ 12 ਪਾਜ਼ੇਟਿਵ ਮਰੀਜ਼ ਪਾਏ ਗਏ ਹਨ। ਇਸ ਤੋਂ ਇਲਾਵਾ ਪਟਿਆਲਾ ਵਿੱਚ 1.51% ਵਾਲੇ 6 ਮਰੀਜ਼ ਪਾਏ ਗਏ ਹਨ। ਜਲੰਧਰ ਵਿੱਚ 3, ਲੁਧਿਆਣਾ ਵਿੱਚ 2 ਅਤੇ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਗੁਰਦਾਸਪੁਰ ਅਤੇ ਐਸਬੀਐਸ ਨਗਰ ਵਿੱਚ 1-1 ਮਰੀਜ਼ ਪਾਇਆ ਗਿਆ ਹੈ।

corona

 

 

 

 

 

 

 

 

ਪੰਜਾਬ 'ਚ ਅਪ੍ਰੈਲ ਦੇ 26 ਦਿਨਾਂ 'ਚ ਕੋਰੋਨਾ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹੁਣ 6 ਮਰੀਜ਼ ਆਕਸੀਜਨ ਸਪੋਰਟ 'ਤੇ ਪਹੁੰਚ ਚੁੱਕੇ ਹਨ। ਹਾਲਾਂਕਿ, ਆਈਸੀਯੂ ਅਤੇ ਵੈਂਟੀਲੇਟਰ 'ਤੇ ਫਿਲਹਾਲ ਕੋਈ ਮਰੀਜ਼ ਨਹੀਂ ਹੈ। ਇਸ ਮਹੀਨੇ 383 ਮਰੀਜ਼ ਪਾਏ ਗਏ ਹਨ। ਹਾਲਾਂਕਿ ਇਸ ਸਮੇਂ ਦੌਰਾਨ 300 ਮਰੀਜ਼ ਠੀਕ ਹੋ ਕੇ ਛੁੱਟੀ ਦੇ ਚੁੱਕੇ ਹਨ।

-PTC News

-PTC News

  • Share