Advertisment

ਜਾਨਲੇਵਾ ਕੋਰੋਨਾ ਵਾਇਰਸ : ਮੁਹਾਲੀ 'ਚ ਸਾਹਮਣੇ ਆਇਆ ਸ਼ੱਕੀ ਮਰੀਜ਼, PGI 'ਚ ਦਾਖਲ

author-image
Jashan A
Updated On
New Update
ਜਾਨਲੇਵਾ ਕੋਰੋਨਾ ਵਾਇਰਸ : ਮੁਹਾਲੀ 'ਚ ਸਾਹਮਣੇ ਆਇਆ ਸ਼ੱਕੀ ਮਰੀਜ਼, PGI 'ਚ ਦਾਖਲ
Advertisment
ਜਾਨਲੇਵਾ ਕੋਰੋਨਾ ਵਾਇਰਸ : ਮੁਹਾਲੀ 'ਚ ਸਾਹਮਣੇ ਆਇਆ ਸ਼ੱਕੀ ਮਰੀਜ਼, PGI 'ਚ ਦਾਖਲ,ਮੁਹਾਲੀ: ਚੀਨ 'ਚ ਫੈਲੇ ਜਾਨਲੇਵਾ ਕੋਰੋਨਾ ਵਾਇਰਸ ਨੇ ਹੜਕੰਪ ਮਚਾਇਆ ਹੋਇਆ ਹੈ ਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਇਸ ਨਾਲ ਨਜਿੱਠਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀ ਹੈ।ਇਸ ਜਾਨਲੇਵਾ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਅੱਜ ਪੰਜਾਬ ਦੇ ਮੁਹਾਲੀ 'ਚ ਕੋਰੋਨਾਵਾਇਰਸ ਦਾ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ, ਜਿਸ ਨੂੰ ਚੰਡੀਗੜ੍ਹ ਪੀਜੀਆਈ 'ਚ ਦਾਖਲ ਕਰਵਾਇਆ ਗਿਆ ਹੈ। corona virusਇਸ 28 ਸਾਲਾ ਨੌਜਵਾਨ ਦੀ ਪੀ.ਜੀ.ਆਈ. 'ਚ ਡਾਕਟਰਾਂ ਦੀ ਟੀਮ ਨਿਗਰਾਨੀ ਕਰ ਰਹੀ ਹੈ ਹਾਲਾਂਕਿ ਉਹਨਾਂ ਨੇ ਪੁਸ਼ਟੀ ਨਹੀਂ ਕੀਤੀ ਪਰ ਸ਼ੱਕ ਦੇ ਅਧਾਰ 'ਤੇ ਮਰੀਜ਼ ਦੇ ਸੈਂਪਲ ਟੈਸਟ ਲਈ ਭੇਜ ਦਿੱਤੇ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਰਿਪੋਰਟ ਤੋਂ ਬਾਅਦ ਹੀ ਵਾਇਰਸ ਦਾ ਖੁਲਾਸਾ ਹੋ ਸਕਦਾ ਹੈ।
Advertisment
publive-imageਹੋਰ ਪੜ੍ਹੋ:ਬਰਨਾਲਾ: ਪੁਲਿਸ ਨੇ ਘਰ ‘ਚ ਕੈਦ ਔਰਤ ਨੂੰ ਕਰਾਇਆ ਆਜ਼ਾਦ, ਪਿਛਲੇ 10 ਦਿਨਾਂ ਤੋਂ ਦਿਓਰ ਨੇ ਬਣਾਇਆ ਹੋਇਆ ਸੀ ਬੰਦੀ ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਚੀਨ ਤੋਂ ਕੁਝ ਦਿਨ ਪਹਿਲਾਂ ਭਾਰਤ ਪਰਤਿਆ ਸੀ, ਜਿਸ ਕਾਰਨ ਉਸ ਨੂੰ ਵਾਇਰਸ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉਧਰ ਚੰਡੀਗੜ੍ਹ ਪ੍ਰਸ਼ਾਸਨ ਨੇ ਐਡਵਾਇਜ਼ਰੀ ਜਾਰੀ ਕਰ ਹਸਪਤਾਲ ਨੂੰ ਤੁਰੰਤ ਤਿਆਰ ਰਹਿਣ ਲਈ ਕਿਹਾ ਹੈ ਤਾਂ ਜੋ ਇਸ ਵਾਇਰਸ ਨਾਲ ਨਜਿੱਠਿਆ ਜਾ ਸਕੇ। corona virusਤੁਹਾਨੂੰ ਦੱਸ ਦੇਈਏ ਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇਕ ਵੱਡਾ ਸਮੂਹ ਹੈ, ਜੋ ਕਿ ਆਮ ਜੁਕਾਮ ਤੋਂ ਲੈ ਕੇ ਸਾਹ ਲੈਣ 'ਚ ਸਮੱਸਿਆ ਤੱਕ ਪੈਦਾ ਕਰ ਸਕਦਾ ਹੈ। ਚੀਨ 'ਚ ਇਸ ਵਾਇਰਸ ਦੀ ਲਪੇਟ 'ਚ ਆ ਕੇ ਹੁਣ ਤੱਕ 106 ਲੋਕਾਂ ਦੀ ਮੌਤ ਹੋ ਗਈ ਹੈ। -PTC News-
punjab-news punjabi-news corona-virus-in-mohali suspicious-patients-admit-in-pgi
Advertisment

Stay updated with the latest news headlines.

Follow us:
Advertisment