ਮੁੱਖ ਖਬਰਾਂ

ਕੋਰੋਨਾ ਦੇ 4673 ਨਵੇਂ ਮਾਮਲੇ ਆਏ ਸਾਹਮਣੇ 61 ਮਰੀਜ਼ਾਂ ਦੀ ਗਈ ਜਾਨ

By Jagroop Kaur -- April 20, 2021 10:56 pm -- Updated:April 20, 2021 10:56 pm

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਪਹਿਲਾਂ ਤੋਂ ਕਾਫੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇੱਕ ਵਾਰ ਫਿਰ ਕੇਸ ਵੱਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 4673 ਨਵੇਂ ਮਾਮਲੇ ਸਾਹਮਣੇ ਆਏ ਹਨ।

Coronavirus India UpdatesRead More :ਕੋਰੋਨਾ ਰਿਪੋਰਟ ਪਾਜ਼ਿਟਿਵ ਆਉਣ ‘ਤੇ ਵਿਅਕਤੀ ਨੇ ਹਸਪਤਾਲ ‘ਚ ਕੀਤੀ ਆਤਮਹੱਤਿਆ

ਇਸ ਦੇ ਨਾਲ ਹੀ ਅੱਜ 61 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 309316 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 8045 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 51389 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 4673 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 6690798 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।Coronavirus & COVID-19 Overview: Symptoms, Risks, Prevention, Treatment & More

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ  

ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 778, ਜਲੰਧਰ 454, ਐਸ. ਏ. ਐਸ. ਨਗਰ 698, ਪਟਿਆਲਾ 434, ਅੰਮ੍ਰਿਤਸਰ 372, ਹੁਸ਼ਿਆਰਪੁਰ 112, ਬਠਿੰਡਾ 556, ਗੁਰਦਾਸਪੁਰ 159, ਕਪੂਰਥਲਾ 63, ਐੱਸ. ਬੀ. ਐੱਸ. ਨਗਰ 45, ਪਠਾਨਕੋਟ 135, ਸੰਗਰੂਰ 101, ਫਿਰੋਜ਼ਪੁਰ 104, ਰੋਪੜ 123, ਫਰੀਦਕੋਟ 52, ਫਾਜ਼ਿਲਕਾ 165, ਸ੍ਰੀ ਮੁਕਤਸਰ ਸਾਹਿਬ 99, ਫਤਿਹਗੜ੍ਹ ਸਾਹਿਬ 39, ਤਰਨਤਾਰਨ 64, ਮੋਗਾ 23, ਮਾਨਸਾ 73 ਅਤੇ ਬਰਨਾਲਾ 'ਚ 24 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉੱਥੇ ਹੀ ਸੂਬੇ 'ਚ ਅੱਜ 61 ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਜਿਸ 'ਚ ਅੰਮ੍ਰਿਤਸਰ 6, ਬਰਨਾਲਾ 1, ਬਠਿੰਡਾ 3, ਫਰੀਦਕੋਟ 3,ਫਤਿਹਗੜ੍ਹ ਸਾਹਿਬ 1, ਫਾਜ਼ਿਲਕਾ 3, ਫਿਰੋਜ਼ਪੁਰ 2, ਗੁਰਦਾਸਪੁਰ 1, ਹੁਸ਼ਿਆਰਪੁਰ 3, ਜਲੰਧਰ 4, ਕਪੂਰਥਲਾ 3, ਲੁਧਿਆਣਾ 5, ਮਾਨਸਾ 1, ਮੋਗਾ 2, ਐੱਸ.ਏ.ਐੱਸ ਨਗਰ 5, ਪਟਿਆਲਾ 7, ਸੰਗਰੂਰ 5 ਐੱਸ.ਬੀ.ਐੱਸ ਨਗਰ 5 ਅਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
  • Share