Sat, Apr 20, 2024
Whatsapp

ਜਾਨਲੇਵਾ ਕੋਰੋਨਾਵਾਇਰਸ: ਅੰਮ੍ਰਿਤਸਰ ਤੋਂ ਸਾਹਮਣੇ ਆਏ 2 ਸ਼ੱਕੀ ਮਰੀਜ਼

Written by  Jashan A -- February 05th 2020 09:36 PM
ਜਾਨਲੇਵਾ ਕੋਰੋਨਾਵਾਇਰਸ: ਅੰਮ੍ਰਿਤਸਰ ਤੋਂ ਸਾਹਮਣੇ ਆਏ 2 ਸ਼ੱਕੀ ਮਰੀਜ਼

ਜਾਨਲੇਵਾ ਕੋਰੋਨਾਵਾਇਰਸ: ਅੰਮ੍ਰਿਤਸਰ ਤੋਂ ਸਾਹਮਣੇ ਆਏ 2 ਸ਼ੱਕੀ ਮਰੀਜ਼

ਸ੍ਰੀ ਅੰਮ੍ਰਿਤਸਰ ਸਾਹਿਬ: ਚੀਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾਵਾਇਰਸ ਨੇ ਹੁਣ ਪੰਜਾਬ 'ਚ ਦਸਤਕ ਦੇ ਦਿੱਤੀ ਹੈ, ਜਿਸ ਦੌਰਾਨ ਕਈ ਸ਼ਹਿਰਾਂ 'ਚ ਕਰੋਨਾਵਾਇਰਸ ਦੇ ਸ਼ੱਕੀ ਮਰੀਜ਼ ਮਿਲ ਰਹੇ ਹਨ। ਉਥੇ ਹੀ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਕਰੋਨਾਵਾਇਰਸ ਦੇ 2 ਸ਼ੱਕੀ ਮਰੀਜ਼ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਸ਼ੱਕੀ ਮਰੀਜ਼ ਔਰਤਾਂ ਹਨ, ਜੋ ਕੁਝ ਦਿਨ ਪਹਿਲਾਂ ਨਿਊਜ਼ੀਲੈਂਡ ਤੋਂ ਭਾਰਤ ਵਾਪਸ ਆਈਆਂ ਹਨ। ਇਹਨਾਂ ਔਰਤਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਸਪੈਸ਼ਲ ਵਾਰਡ 'ਚ ਰੱਖਿਆ ਗਿਆ ਹੈ। ਹੋਰ ਪੜ੍ਹੋ: ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਡਾ. ਰਮਨ ਸ਼ਰਮਾ ਨੇ ਦੱਸਿਆ ਕਿ ਦੋਵੇਂ ਸ਼ੱਕੀ ਔਰਤਾਂ ਨੂੰ ਆਈਸੋਲੇਟਡ ਵਾਰਡ 'ਚ ਰੱਖਿਆ ਗਿਆ ਹੈ। ਇਸ ਵਾਰਡ ਦੇ ਲਈ ਖਾਸ ਡਾਕਟਰਾਂ ਦੀ ਟੀਮ ਤਿਆਰ ਰੱਖੀ ਗਈ ਹੈ। coronavirus ਉਹਨਾਂ ਦੱਸਿਆ ਕਿ ਦੋਹਾਂ ਔਰਤਾਂ ਦੇ ਸੈਂਪਲ ਲੈ ਕੇ ਪੁਣੇ ਲੈਬ 'ਚ ਭੇਜੇ ਗਏ ਹਨ। ਦੋ ਦਿਨ 'ਚ ਰਿਪੋਰਟ ਆਉਣ ਤੋਂ ਬਾਅਦ ਇਹ ਸਾਫ਼ ਹੋ ਜਾਵੇਗਾ ਕਿ ਇਹ ਵਾਇਰਸ ਨਾਲ ਪੀੜਤ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਚੀਨ 'ਚ ਫੈਲੇ ਇਸ ਵਾਇਰਸ ਨੇ ਚੀਨ 'ਚ ਤਹਿਲਕਾ ਮਚਾਇਆ ਹੋਇਆ ਹੈ, ਜਿਸ ਕਾਰਨ ਹੁਣ ਤੱਕ ਸੈਕੜੇ ਮੌਤਾਂ ਹੋ ਚੁੱਕੀਆਂ ਹਨ। -PTC News


Top News view more...

Latest News view more...