Fri, Apr 19, 2024
Whatsapp

ਜਲੰਧਰ 'ਚ ਦੇਰ ਰਾਤ ਕੋਰੋਨਾ ਕਾਰਨ 28 ਸਾਲਾ ਲੜਕੀ ਦੀ ਹੋਈ ਮੌਤ

Written by  Shanker Badra -- June 23rd 2020 11:00 AM
ਜਲੰਧਰ 'ਚ ਦੇਰ ਰਾਤ ਕੋਰੋਨਾ ਕਾਰਨ 28 ਸਾਲਾ ਲੜਕੀ ਦੀ ਹੋਈ ਮੌਤ

ਜਲੰਧਰ 'ਚ ਦੇਰ ਰਾਤ ਕੋਰੋਨਾ ਕਾਰਨ 28 ਸਾਲਾ ਲੜਕੀ ਦੀ ਹੋਈ ਮੌਤ

ਜਲੰਧਰ 'ਚ ਦੇਰ ਰਾਤ ਕੋਰੋਨਾ ਕਾਰਨ 28 ਸਾਲਾ ਲੜਕੀ ਦੀ ਹੋਈ ਮੌਤ:ਜਲੰਧਰ : ਕੋਰੋਨਾ ਵਾਇਰਸ ਦੇ ਸ਼ੁਰੂਆਤੀ ਪਸਾਰ ਦੌਰਾਨ ਹਰ ਦੇਸ਼ ਨੇ ਲੌਕਡਾਊਨ ਲਾਗੂ ਕਰਕੇ ਇਸ ਦੇ ਤੇਜ਼ੀ ਨਾਲ ਵਧਣ 'ਤੇ ਰੋਕ ਲਾਉਣ ਦੇ ਯਤਨ ਕੀਤੇ ਸਨ ਪਰ ਕੁਝ ਸਮੇਂ ਬਾਅਦ ਹੀ ਦੇਸ਼ਾਂ ਵੱਲੋਂ ਲੌਕਡਾਊਨ 'ਚ ਛੋਟ ਦੇ ਦਿੱਤੀ ਗਈ ,ਜਿਸ ਤੋਂ ਬਾਅਦ ਹਾਲਾਤ ਇਕ ਵਾਰ ਫਿਰ ਕਾਬੂ ਤੋਂ ਬਾਹਰ ਹੋ ਗਏ ਹਨ। ਲੌਕਡਾਊਨ 'ਚ ਢਿੱਲ ਮਿਲਦਿਆਂ ਹੀ ਪੰਜਾਬ ਵਿੱਚ ਵਾਇਰਸ ਤੇਜ਼ੀ ਨਾਲ ਵਧਿਆ ਹੈ। ਜਲੰਧਰ ਜ਼ਿਲੇ 'ਚ ਦੇਰ ਰਾਤ ਕੋਰੋਨਾ ਕਾਰਨ ਇਕ 28 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ 28 ਸਾਲਾ ਲੜਕੀ ਆਸ਼ੂ ਦੀ ਸੋਮਵਾਰ ਦੇਰ ਰਾਤ ਕੋਰੋਨਾ ਕਾਰਨ ਮੌਤ ਹੋ ਗਈ ਹੈ, ਜੋ ਕਿ ਪਟੇਲ ਹਸਪਤਾਲ 'ਚ ਇਲਾਜ ਅਧੀਨ ਸੀ। ਉਥੇ ਹੀ ਦੋ ਦਿਨ ਪਹਿਲਾਂ ਪਿੰਡ ਫੂਲਪੁਰ ਦੀ ਰਹਿਣ ਵਾਲੀ 64 ਸਾਲਾ ਬਜ਼ੁਰਗ ਮਹਿਲਾ ਰਾਮ ਪਿਆਰੀ ਦੀ ਮੌਤ ਹੋ ਗਈ ਸੀ, ਜਿਸ ਦੀ ਰਿਪੋਰਟ ਅੱਜ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲੇ 'ਚ ਹੁਣ ਤੱਕ ਕੋਰੋਨਾ ਨਾਲ 17 ਲੋਕਾਂ ਦੀ ਮੌਤ ਹੋ ਚੁਕੀ ਹੈ। Coronavirus 28 year old girl died in Jalandharਇਸ ਤੋਂ ਪਹਿਲਾਂ ਸੋਮਵਾਰ ਨੂੰ ਲੁਧਿਆਣੇ 'ਚ 42 ਸਾਲਾ ਔਰਤ ਤੇ 61 ਤੇ 63 ਸਾਲਾ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਸੀ। ਇਹ ਤਿੰਨੇ ਕਈ ਬਿਮਾਰੀਆਂ ਤੋਂ ਪੀੜਤ ਸਨ। ਲੁਧਿਆਣਾ ਅਤੇ ਜਲੰਧਰ ਵਿਚ ਹੁਣ ਤੱਕ 17-17 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੰਮਿ੍ਤਸਰ 'ਚ ਸਭ ਤੋਂ ਜ਼ਿਆਦਾ 31 ਲੋਕ ਮਾਰੇ ਜਾ ਚੁੱਕੇ ਹਨ। ਦੱਸ ਦੇਈਏ ਕਿ ਪੰਜਾਬ 'ਚ ਸੋਮਵਾਰ ਨੂੰ 192 ਨਵੇਂ ਕੇਸ ਆਏ ਆਏ ਸਨ। ਜਿਸ ਤੋਂ ਬਾਅਦ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 4245 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 105 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ  2825 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਗਿਣਤੀ 1309 ਹੋ ਗਈ ਹੈ। -PTCNews


Top News view more...

Latest News view more...