ਹਾਲੀਵੁੱਡ ਤੋਂ ਆਈ ਬੁਰੀ ਖ਼ਬਰ ! 'ਸਟਾਰ ਵਾਰਜ਼' ਦੇ ਇਸ ਅਦਾਕਾਰ ਦੀ ਕੋਰੋਨਾ ਨਾਲ ਮੌਤ

By Shanker Badra - April 02, 2020 2:04 pm

ਹਾਲੀਵੁੱਡ ਤੋਂ ਆਈ ਬੁਰੀ ਖ਼ਬਰ ! 'ਸਟਾਰ ਵਾਰਜ਼' ਦੇ ਇਸ ਅਦਾਕਾਰ ਦੀ ਕੋਰੋਨਾ ਨਾਲ ਮੌਤ:ਲੰਡਨ : ਦੁਨੀਆ ਭਰ ਦੇ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। 'ਸਟਾਰ ਵਾਰਜ਼' ਦੇ ਅਦਾਕਾਰ ਐਂਡਰਿਉ ਜੈਕ ਦੀ ਮੰਗਲਵਾਰ ਨੂੰਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ 76 ਸਾਲਾ ਐਕਟਰ ਨੇ ਕੋਰੋਨਾ ਵਾਇਰਸ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਸ ਨੇ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਮਿਲੀ ਜਾਣਕਾਰੀ ਅਨੁਸਾਰਅਦਾਕਾਰ ਐਂਡਰਿਉ ਜੈਕ ਨੇ ਮੰਗਲਵਾਰ ਨੂੰ ਸਰੀ ਦੇ ਹਸਪਤਾਲ 'ਚ ਦਮ ਤੋੜਿਆ ਹੈ। 76 ਸਾਲਾ ਅਭਿਨੇਤਾ ਦੋ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਸਨ। ਇਸ ਦੀ ਜਾਣਕਾਰੀ ਉਨ੍ਹਾਂ ਦੇ ਏਜੰਟ ਜਿਲ ਮੈਕਲੋ ਨੇ ਦਿੱਤੀ ਸੀ। ਮੈਕੂਲੌ ਨੇ ਦੱਸਿਆ ਕਿ ਐਂਡਰਿਉ ਲੰਡਨ ‘ਚ ਟੇਮਜ਼ ਨਦੀ ਦੇ ਪੁਰਾਣੇ ਪਰ ਚੰਗੀ ਤਰ੍ਹਾਂ ਦੇਖ-ਭਾਲ ਵਾਲੇ ਹਾਊਸ ਕਿਸ਼ਤੀਆਂ ‘ਚ ਰਹਿੰਦਾ ਸੀ। ਉਹ ਆਪਣੀ ਪਤਨੀ ਦਾ ਸਭ ਤੋਂ ਨਜ਼ਦੀਕ ਸੀ। ਐਂਡਰਿਉ ਦੀ ਪਤਨੀ ਗੈਬਰੀਅਲ ਰੋਜਰਸ ਨੇ ਟਵਿੱਟਰ 'ਤੇ ਉਨ੍ਹਾਂ ਦੀ ਮੌਤ 'ਤੇ ਸੋਗ ਜ਼ਾਹਿਰ ਕੀਤਾ। ਐਂਡਰਿਉ ਇੱਕ ਡਾਇਲੇਕਟ ਕੋਚ ਵੀ ਸੀ।

ਦੱਸ ਦੇਈਏ ਕਿ ਐਂਡਰਿਉ ਜੈਕ ਨੇ ਸਟਾਰ ਵਾਰਜ਼ ਵਿੱਚ ਜਨਰਲ ਐਮਮੇਟ ਦੀ ਭੂਮਿਕਾ ਤੋਂ ਇਲਾਵਾ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਹ ਕਈ ਐਕਸ਼ਨ ਅਤੇ ਸੁਪਰਹੀਰੋ ਫ਼ਿਲਮਾਂ ਦਾ ਹਿੱਸਾ ਰਿਹਾ ਹੈ। ਇਨ੍ਹਾਂ ‘ਚ 'ਮੈਨ ਇਨ ਬਲੈਕ: ਇੰਟਰਨੈਸ਼ਨਲ', 'ਥੌਰ: ਰੈਗਨਾਰੋਕ', 'ਦ ਲੌਰਡ ਆਫ਼ ਦ ਰਿੰਗਸ ਟ੍ਰਿਲੋਜੀ' ਤੇ ਦੋ 'ਐਵੈਂਜਰਸ' ਵਰਗੀਆਂ ਫ਼ਿਲਮਾਂ ਸ਼ਾਮਲ ਹਨ।
-PTCNews

adv-img
adv-img