Advertisment

ਕੋਰੋਨਾਵਾਇਰਸ ਮਹਾਂਮਾਰੀ ਖ਼ਿਲਾਫ਼ ਜੰਗ 'ਚ ਹੁਣ ਉੱਤਰੇ ਰੋਬੋਟ 'ਸਿਪਾਹੀ'

author-image
Panesar Harinder
Updated On
New Update
ਕੋਰੋਨਾਵਾਇਰਸ ਮਹਾਂਮਾਰੀ ਖ਼ਿਲਾਫ਼ ਜੰਗ 'ਚ ਹੁਣ ਉੱਤਰੇ ਰੋਬੋਟ 'ਸਿਪਾਹੀ'
Advertisment
ਕੋਰੋਨਾਵਾਇਰਸ ਮਹਾਂਮਾਰੀ ਵਿਰੁੱਧ ਵਿਸ਼ਵ-ਵਿਆਪੀ ਜੰਗ ਦੇ ਮੈਦਾਨ ਵਿੱਚ ਹੁਣ ਡਾਕਟਰੀ ਤੇ ਸਹਾਇਕ ਪੇਸ਼ੇਵਰਾਂ ਨਾਲ ਰੋਬੋਟ ਅਤੇ 'ਆਰਟਿਫ਼ਿਸ਼ਲ ਇੰਟੈਲੀਜੈਂਸ' ਭਾਵ ਬਣਾਵਟੀ ਬੁੱਧੀ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਸਿਹਤ ਕਰਮਚਾਰੀਆਂ ਦੇ ਕੋਰੋਨਵਾਇਰਸ ਨਾਲ ਸੰਪਰਕ ਨੂੰ ਘੱਟ ਤੋਂ ਘੱਟ ਕਰਨ ਦੇ ਉਪਰਾਲਿਆਂ ਵਜੋਂ, ਹਸਪਤਾਲਾਂ ਨੂੰ ਰੋਗਾਣੂ-ਮੁਕਤ ਕਰਨ ਦੀ ਡਿਊਟੀ ਰੋਬੋਟਾਂ ਨੂੰ ਦਿੱਤੀ ਜਾ ਰਹੀ ਹੈ, ਜੋ ਸਫ਼ਾਈ ਲਈ ਅਲਟਰਾਵਾਇਲਟ ਕਿਰਨਾਂ ਦੀ ਵਰਤੋਂ ਕਰਦੇ ਹਨ। ਇਸ ਮਹਾਂਮਾਰੀ ਦੀ ਕੇਂਦਰ ਕਹੀ ਜਾਂਦੀ ਧਰਤੀ ਚੀਨ ਵਿਖੇ, ਖਾਣ-ਪੀਣ ਦੀਆਂ ਵਸਤਾਂ, ਦਵਾਈਆਂ ਆਦਿ ਪਹੁੰਚਾਉਣ ਤੇ ਮਰੀਜ਼ਾਂ ਦਾ ਤਾਪਮਾਨ ਚੈੱਕ ਕਰਨ ਲਈ ਹਸਪਤਾਲਾਂ ਵਿੱਚ ਰੋਬੋਟਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵੱਖੋ-ਵੱਖ ਚੀਜ਼ਾਂ ਦੀ ਸਪਲਾਈ, ਕੀਟਾਣੂਨਾਸ਼ਕਾਂ ਦਾ ਸਪਰੇਅ ਅਤੇ ਤਾਪਮਾਨ ਆਦਿ ਲੈਣ ਲਈ ਥਰਮਲ ਇਮੇਜਿੰਗ ਕਰਨ ਲਈ ਡਰੋਨ ਤਾਇਨਾਤ ਕੀਤੇ ਗਏ ਹਨ। ਹਾਲ ਹੀ ਵਿੱਚ ਪੁਲਿਸ ਅਧਿਕਾਰੀਆਂ ਨੂੰ ਅਜਿਹੇ 'ਸਮਾਰਟ' ਹੈਲਮੇਟ ਦਿੱਤੇ ਗਏ ਹਨ ਜਿਹੜੇ ਚਿਹਰੇ ਦੀ ਪਛਾਣ ਰੱਖਦੇ ਹਨ ਅਤੇ ਇਨਫਰਾਰੈੱਡ ਕੈਮਰੇ ਸਦਕਾ ਆਪਣੇ ਆਪ ਸਰੀਰ ਦੇ ਤਾਪਮਾਨ ਦਾ ਪਤਾ ਲਗਾ ਲੈਂਦੇ ਹਨ। ਸਰੀਰ ਦੇ ਤਾਪਮਾਨ ਦੀ ਜਾਂਚ ਤੋਂ ਇਲਾਵਾ, SARS-CoV-2 ਦੀ ਜਾਂਚ ਕਰਨ ਲਈ ਵੀ 'ਆਰਟਿਫ਼ਿਸ਼ਲ ਇੰਟੈਲੀਜੈਂਸ' ਦੀ ਵਰਤੋਂ ਕੀਤੀ ਜਾ ਰਹੀ ਹੈ। ਇਨਫਰਵਿਜ਼ਨ ਨਾਂਅ ਦਾ ਇੱਕ ਸਾਫਟਵੇਅਰ ਹੈ, ਜਿਹੜਾ ਸੀਟੀ ਸਕੈਨ ਚਿੱਤਰਾਂ ਰਾਹੀਂ ਬਿਮਾਰੀ ਦੇ ਲੱਛਣਾਂ ਦਾ ਪਤਾ ਲਗਾ ਲੈਂਦਾ ਹੈ, ਜਾਂਚ ਨੂੰ ਹੋਰ ਤੇਜ਼ ਬਣਾਉਂਦਾ ਹੈ ਅਤੇ ਮਨੁੱਖ ਰਾਹੀਂ ਹੋਣ ਵਾਲੀ ਗ਼ਲਤੀ ਦੀ ਸੰਭਾਵਨਾ ਤੇ ਜੋਖਮ ਨੂੰ ਘਟਾਉਂਦਾ ਹੈ। ਚੀਨ ਦੀ ਨਨਕਾਇ ਯੂਨੀਵਰਸਿਟੀ ਦੇ ਕਾਲਜ ਆਫ਼ ਕੰਮਪਿਊਟਰ ਸਾਇੰਸ ਦੇ ਪ੍ਰੋਫੈਸਰ ਮਿੰਗ-ਮਿੰਗ ਚੇਂਗ ਕਹਿੰਦੇ ਹਨ, “ਇਹ ਪ੍ਰਣਾਲੀ ਡਾਕਟਰਾਂ ਦਾ ਕੀਮਤੀ ਸਮਾਂ ਬਚਾਉਣ ਅਤੇ ਫ਼ੈਸਲੇ ਦੀ ਦਰੁਸਤੀ ਵਧਾਉਣ ਵਿੱਚ ਮਦਦਗਾਰ ਹੈ।" COVID-19 ਮਹਾਂਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਵਿੱਚ ਇੰਜੀਨੀਅਰਿੰਗ ਕਾਢਾਂ ਦੇ ਨਾਲ ਨਾਲ, ਡੇਟਾ ਸਾਇੰਸ ਵੀ ਯੋਗਦਾਨ ਪਾ ਰਹੀ ਹੈ। ਜੌਹਨਜ਼ ਹਾਪਕਿਨਜ਼ ਯੂਨੀਵਰਸਿਟੀ ਕੋਲ (global map) ਨਾਂਅ ਇੱਕ ਅਜਿਹਾ ਨਕਸ਼ਾ ਹੈ, ਜੋ ਕਿ ਅਧਿਕਾਰਤ ਜਾਣਕਾਰੀਆਂ ਦੇ ਅਧਾਰ 'ਤੇ, ਦੁਨੀਆ ਭਰ ਵਿੱਚ COVID-19 ਦੇ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ ਦਿਖਾਉਂਦਾ ਹੈ। ਹਾਰਵਰਡ ਮੈਡੀਕਲ ਸਕੂਲ, ਬੋਸਟਨ ਚਿਲਡਰਨਜ਼ ਹਸਪਤਾਲ ਅਤੇ ਨੌਰਥ ਈਸਟਨ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਦੀ ਅਜਿਹੀ ਹੀ ਪਹਿਲਕਦਮੀ ਹੈ ਹੈਲਥਮੈਪ (Healthmap) ਜਿਹੜਾ ਕਿ ਜਾਣਕਾਰੀ ਦੇਣ ਲੱਗਿਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਵੀ ਰਾਬਤਾ ਰੱਖਦਾ ਹੈ। ਈਵੈਂਟ ਹੋਰੀਜ਼ੋਨ (Event Horizon) ਇੱਕ ਗਣਿਤ ਅਧਾਰਿਤ ਸਾਧਨ ਹੈ ਜੋ ਦੱਸਦਾ ਹੈ ਕਿ ਅੰਤਰਰਾਸ਼ਟਰੀ ਉਡਾਣ ਦੇ ਰੂਟ ਰਾਹੀਂ ਵਾਇਰਸ ਕਿੱਥੇ ਕਿੱਥੇ ਫੈਲ ਸਕਦਾ ਹੈ।-
china coronavirus
Advertisment

Stay updated with the latest news headlines.

Follow us:
Advertisment