ਅਮਰੀਕੀ ਬੱਚਿਆਂ ‘ਤੇ ਵੀ ਕੋਰੋਨਾ ਕਹਿਰ, ਜੁਲਾਈ ਦੌਰਾਨ 97 ਹਜ਼ਾਰ ਤੋਂ ਵੱਧ ਮਾਮਲੇ

Coronavirus cases US New Zealand Denmark Kids

ਵਾਸ਼ਿੰਗਟਨ – ਵਿਸ਼ਵ ਸ਼ਕਤੀ ਮੰਨੇ ਜਾਂਦੇ ਅਮਰੀਕਾ ਨੂੰ ਪੈ ਰਹੀ ਕੋਰੋਨਾ ਵਾਇਰਸ ਦੀ ਮਾਰ ਕਿਥੇ ਮੱਠੀ ਪੈਂਦੀ ਨਜ਼ਰ ਨਹੀਂ ਆ ਰਹੀ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਐਂਡ ਚਿਲਡਰਨ ਹਸਪਤਾਲ ਐਸੋਸੀਏਸ਼ਨ ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਜੁਲਾਈ ਦੇ ਆਖ਼ਰੀ ਦੋ ਹਫ਼ਤਿਆਂ ‘ਚ ਅਮਰੀਕਾ ਭਰ ‘ਚ 97,000 ਤੋਂ ਵੱਧ ਬੱਚੇ COVID-19 ਤੋਂ ਪਾਜ਼ਿਟਿਵ ਪਾਏ ਗਏ ਹਨ। ਸੋਮਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ‘ਚ ਪਾਇਆ ਗਿਆ ਕਿ 16 ਤੋਂ 30 ਜੁਲਾਈ ਤੱਕ 97,078 ਨਵੇਂ ਬੱਚਿਆਂ ‘ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਅਤੇ ਇਹ ਚੌਂਕਾ ਦੇਣ ਵਾਲਾ 40 ਫ਼ੀਸਦੀ ਦਾ ਵਾਧਾ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ 338,000 ਬੱਚਿਆਂ ‘ਚ ਕੋਰੋਨਾ ਦੇ ਲੱਛਣ ਪਾਏ ਗਏ ਹਨ। ਕੁੱਲ ਜਨਸੰਖਿਆ ‘ਚ ਪ੍ਰਤੀ 100,000 ਬੱਚਿਆਂ ‘ਤੇ ਕੋਰੋਨਾ ਵਾਇਰਸ ਦੇ 447 ਮਾਮਲੇ ਹਨ।
Coronavirus cases US New Zealand Denmark Kids
ਇਹ ਰਿਪੋਰਟ 49 ਵੱਖੋ-ਵੱਖ ਸੂਬਿਆਂ ਤੋਂ ਇਕੱਤਰ ਕੀਤੀ ਜਾਣਕਾਰੀ ‘ਤੇ ਅਧਾਰਿਤ ਹੈ, ਅਤੇ ਇਸ ‘ਚ ਦਰਜ ਵੇਰਵੇ 19 ਜਾਂ ਇਸ ਤੋਂ ਘੱਟ ਸਕਣ ਤੱਕ ਦੀ ਉਮਰ ਦੇ ਬੱਚਿਆਂ ਦੇ ਹਨ। ਬੱਚਿਆਂ ਦੇ ਕੋਰੋਨਾ ਦੀ ਲਪੇਟ ‘ਚ ਆਉਣ ਦੇ ਮਾਮਲਿਆਂ ‘ਚ ਵਾਧਾ ਉਦੋਂ ਤੋਂ ਹੋਇਆ, ਜਦੋਂ ਤੋਂ ਕੁਝ ਥਾਵਾਂ ‘ਤੇ ਸਕੂਲਾਂ ‘ਚ ਬੱਚਿਆਂ ਨੂੰ ਬੁਲਾਇਆ ਜਾਣ ਲੱਗਿਆ। ਕੋਰੋਨਾ ਵਾਇਰਸ ਸੰਕ੍ਰਮਣ ਤੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਦੇ ਵਿਸ਼ੇ ਮਹੀਨਿਆਂ ਬੱਧੀ ਬਹਿਸ ਦਾ ਮੁੱਦਾ ਬਣੇ ਰਹੇ ਹਨ।
Coronavirus cases US New Zealand Denmark Kids
ਅਮਰੀਕਾ ਤੋਂ ਇਲਾਵਾ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ ਕੋਰੋਨਾ ਦੇ ਮਾਮਲਿਆਂ ‘ਚ ਲਗਭਗ ਜ਼ੀਰੋ ਵਾਧੇ ਨੂੰ ਦੇਖਦੇ ਹੋਏ, ਸਕੂਲ ਨਿਯਮਿਤ ਰੂਪ ਨਾਲ ਖੋਲ੍ਹਣ ਦਾ ਫ਼ੈਸਲਾ ਕੀਤਾ ਅਤੇ ਉੱਥੇ ਉਸ ਤੋਂ ਬਾਅਦ ਹੁਣ ਤੱਕ ਕੋਈ ਮੁੜ ਉੱਭਰੇ ਕੋਰੋਨਾ ਮਾਮਲਿਆਂ ਬਾਰੇ ਜਾਣਕਾਰੀ ਨਹੀਂ ਮਿਲਦੀ।

ਉੱਧਰ ਦੂਜੇ ਪਾਸੇ, ਮਹਾਮਾਰੀ ‘ਤੇ ਪਾਏ ਕਾਬੂ ਲਈ ਸੰਸਾਰ ਭਰ ਦੀ ਸ਼ਲਾਘਾ ਬਟੋਰਨ ਵਾਲੇ ਡੈਨਮਾਰਕ ਨੇ ਸੰਕ੍ਰਮਣ ਨੂੰ 0.7 ਪ੍ਰਤੀਸ਼ਤ ਤੱਕ ਪਹੁੰਚਾ ਕੇ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ, ਅਤੇ ਉੱਥੇ ਉਸ ਤੋਂ ਬਾਅਦ ਵੀ ਮੁੜ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
Coronavirus cases US New Zealand Denmark Kids
ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਕੋਰੋਨਾ ਮਹਾਮਾਰੀ ਦਾ ਇਹ ਮੌਜੂਦਾ ਦੌਰ ਬੜਾ ਭਾਰੂ ਪੈਂਦਾ ਨਜ਼ਰ ਆ ਰਿਹਾ ਹੈ। ਲੰਮੇ ਸਮੇਂ ਤੋਂ ਸਿੱਖਿਆ, ਆਨਲਾਈਨ ਪੜ੍ਹਾਈ, ਫ਼ੀਸਾਂ, ਬੱਚਿਆਂ ਦੀ ਸੁਰੱਖਿਆ ਵਰਗੇ ਅਨੇਕਾਂ ਮੁੱਦੇ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਹਨ। ਫ਼ਿਲਹਾਲ ਇਹ ਗੱਲ ਸਪੱਸ਼ਟ ਹੈ ਕਿ ਸਕੂਲ ਖੋਲ੍ਹਣਾ ਖ਼ਤਰੇ ਤੋਂ ਖਾਲੀ ਨਹੀਂ ਅਤੇ ਇਸ ਦੌਰ ‘ਚੋਂ ਨਿੱਕਲ ਕੇ ਅੱਗੇ ਸਾਰੇ ਢਾਂਚੇ ਨੂੰ ਪਹਿਲੀ ਦਸ਼ਾ ਵਿੱਚ ਮੁੜ ਪਟਰੀ ‘ਤੇ ਚੜ੍ਹਾਉਣਾ ਆਸਾਨ ਨਹੀਂ, ਬਲਕਿ ਚੁਣੌਤੀਆਂ ਭਰਿਆ ਹੋਵੇਗਾ।