ਚੰਡੀਗੜ੍ਹ ‘ਚ ਅੱਜ ਫ਼ਿਰ 2 ਕੋੋਰੋਨਾ ਪਾਜ਼ੀਟਿਵ ਮਰੀਜ਼ ਹੋਏ ਠੀਕ,ਪੀੜਤਾਂ ਦੀ ਗਿਣਤੀ ਘੱਟ ਕੇ ਹੋਈ 13 

#Coronavirus : Chandigarh: 2 Corona-positive patients recovered today
ਚੰਡੀਗੜ੍ਹ 'ਚ ਅੱਜ ਫ਼ਿਰ 2 ਕੋੋਰੋਨਾ ਪਾਜ਼ੀਟਿਵ ਮਰੀਜ਼ ਹੋਏ ਠੀਕ,ਪੀੜਤਾਂ ਦੀ ਗਿਣਤੀ ਘੱਟ ਕੇ ਹੋਈ 13 

ਚੰਡੀਗੜ੍ਹ ‘ਚ ਅੱਜ ਫ਼ਿਰ 2 ਕੋੋਰੋਨਾ ਪਾਜ਼ੀਟਿਵ ਮਰੀਜ਼ ਹੋਏ ਠੀਕ,ਪੀੜਤਾਂ ਦੀ ਗਿਣਤੀ ਘੱਟ ਕੇ ਹੋਈ 13:ਚੰਡੀਗੜ੍ਹ : ਦੁਨੀਆ ਭਰ ‘ਚ ਤੜਥੱਲੀ ਮਚਾਉਣ ਵਾਲੇ ਕੋਰੋਨਾ ਵਾਇਰਸ ਦੇ ਮਾਮਲੇ ਰੋਜ਼ਾਨਾ ਵੱਧਦੇ ਜਾ ਰਹੇ ਹਨ। ਚੰਡੀਗੜ੍ਹ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 18 ਤੋਂ ਘੱਟਣ ਲੱਗੀ ਹੈ। ਇਸ ਦੌਰਾਨ ਅੱਜ ਫ਼ਿਰ ਚੰਡੀਗੜ੍ਹ ਤੋਂ ਇੱਕ ਚੰਗੀ ਖ਼ਬਰ ਮਿਲੀ ਹੈ। ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੀ ਜਾਨਲੇਵਾ ਬੀਮਾਰੀ ਨਾਲ ਜੂਝ ਰਹੇ 2 ਹੋਰ ਮਰੀਜ਼ ਠੀਕ ਹੋ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਇੱਕ ਚੰਡੀਗੜ੍ਹ ਦੇ ਅਧਿਕਾਰੀ ਦਾ ਬੇਟਾ ਅਤੇ ਦੂਸਰਾ ਚੰਡੀਗੜ੍ਹ ਦੀ ਪਹਿਲੀ ਕੋਰੋਨਾ ਪਾਜ਼ੀਟਿਵ ਮਰੀਜ਼ ਦਾ ਭਰਾ ਠੀਕ ਹੋਇਆ ਹੈ। ਚੰਡੀਗੜ੍ਹ ‘ਚ ਹੁਣ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15 ਤੋਂ ਘੱਟ ਕੇ 13 ਹੋ ਗਈ ਹੈ। ਇਸ ਤੋਂ ਪਹਿਲੇ ਵੀ 3 ਮਰੀਜ਼ ਠੀਕ ਹੋ ਗਏ ਹਨ।

ਜਿਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ ਹੈ। ਇਸ ਦੇ ਇਲਾਵਾ ਪਿਛਲੇਕਈ ਦਿਨਾਂ ਤੋਂਚੰਡੀਗੜ੍ਹ ‘ਚਕੋਰੋਨਾ ਵਾਇਰਸ ਦਾ ਇਕ ਵੀ ਪਾਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ। ਜਿਸ ਕਰਕੇ ਚੰਡੀਗੜ੍ਹ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ।
-PTCNews