Thu, Apr 25, 2024
Whatsapp

Coronavirus: ਕੋਰੋਨਾ ਵਾਇਰਸ ਦਾ ਇਲਾਜ ਲੱਭਣ ’ਚ ਚੰਡੀਗੜ੍ਹ PGI ਨੂੰ ਮਿਲੀ ਸਫ਼ਲਤਾ

Written by  Shanker Badra -- March 16th 2020 01:34 PM
Coronavirus: ਕੋਰੋਨਾ ਵਾਇਰਸ ਦਾ ਇਲਾਜ ਲੱਭਣ ’ਚ ਚੰਡੀਗੜ੍ਹ PGI ਨੂੰ ਮਿਲੀ ਸਫ਼ਲਤਾ

Coronavirus: ਕੋਰੋਨਾ ਵਾਇਰਸ ਦਾ ਇਲਾਜ ਲੱਭਣ ’ਚ ਚੰਡੀਗੜ੍ਹ PGI ਨੂੰ ਮਿਲੀ ਸਫ਼ਲਤਾ

Coronavirus: ਕੋਰੋਨਾ ਵਾਇਰਸ ਦਾ ਇਲਾਜ ਲੱਭਣ ’ਚ ਚੰਡੀਗੜ੍ਹ PGI ਨੂੰ ਮਿਲੀ ਸਫ਼ਲਤਾ:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿੱਥੇ ਕੋਰੋਨਾ ਵਾਇਰਸ ਕਰਕੇ ਪੂਰੀ ਦੁਨੀਆ ਭਰ ਵਿੱਚ ਡਰ ਦਾ ਮਾਹੌਲ ਹੈ। ਓਥੇ ਹੀ ਪੀਜੀਆਈ ਚੰਡੀਗੜ੍ਹ ਨੂੰ ਕੋਰੋਨਾ ਵਾਇਰਸ ਦਾ ਇਲਾਜ ਲੱਭਣ ’ਚ ਕੁਝ ਸਫ਼ਲਤਾ ਮਿਲੀ ਹੈ। ਪੀਜੀਆਈ ਚੰਡੀਗੜ੍ਹ ਦੇ ਪ੍ਰਯੋਗਿਕ ਫਾਰਮਾਕੋਲੋਜੀ ਲੈਬੋਰਟਰੀ (ਈਪੀਐੱਲ) ਅਤੇ ਫਾਰਮਾਕੋਲਜੀ ਵਿਭਾਗ ਦੇ ਡਾਕਟਰਾਂ ਦੀ ਟੀਮ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਫਾਰਮੂਲਾ ਤਿਆਰ ਕਰ ਲਿਆ ਹੈ। ਇਸ ਫਾਰਮੂਲੇ ਨੂੰ ਤਿਆਰ ਕਰਨ 'ਚ ਟੀਮ ਨੂੰ 40 ਦਿਨਾਂ ਦਾ ਸਮਾਂ ਲੱਗਿਆ ਹੈ। ਈਪੀਐੱਲ ਐਂਡ ਐੱਨਬੀਆਰਐੱਲ ਲੈਬ ਦੇ ਪ੍ਰੋਫੈਸਰ ਡਾ. ਬਿਕਾਸ਼ ਮੇਧੀ ਨੇ ਆਪਣੇ ਹੋਰ ਡਾਕਟਰਾਂ ਨਾਲ ਮਿਲ ਕੇ ਇਹ ਫਾਰਮੂਲਾ ਤਿਆਰ ਕੀਤਾ ਹੈ। ਡਾ. ਬਿਕਾਸ਼ ਨੇ ਦੱਸਿਆ ਕਿ ਭਾਰਤ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਅਜਿਹੇ 'ਚ ਪੀਜੀਆਈ ਦੇ ਪ੍ਰਯੋਗਿਕ ਫਾਰਮਾਕੋਲੋਜੀ ਲੈਬੋਰਟਰੀ ਅਤੇ ਫਾਰਮਾਕੋਲੋਜੀ ਵਿਭਾਗ ਨੇ ਨਵੀਆਂ ਦਵਾਈਆਂ ਨੂੰ ਡਿਜ਼ਾਈਨ ਕਰ ਕੇ ਇਸ ਸਮੱਸਿਆ ਦਾ ਸਾਹਮਣਾ ਕਰਨ ਦੀ ਪਹਿਲ ਕੀਤੀ ਹੈ। ਇਸ ਫਾਰਮੂਲੇ ਨੂੰ ਪ੍ਰੋ. ਬਿਕਾਸ਼ ਮੇਧੀ, ਉਨ੍ਹਾਂ ਨਾਲ ਡਾ. ਫੂਲਨ ਸ਼ਰਮਾ, ਨਿਸ਼ਾਂਤ ਸ਼ੇਖਰ, ਮਨੀਸ਼ਾ ਪਰਜਾਪਤ, ਡਾ. ਪ੍ਰਮੋਦ ਅਵਤੀ, ਡਾ. ਅਜੈ ਪ੍ਰਕਾਸ਼, ਹਰਦੀਪ ਕੌਰ, ਡਾ. ਸੁਬੋਧ ਕੁਮਾਰ, ਡਾ. ਹਰੀਸ਼ ਕੁਮਾਰ ਅਤੇ ਡਾ. ਸੀਮਾ ਬਾਂਸਲ ਨੇ ਕੋਰੋਨਾ ਵਾਇਰਸ ਦੇ ਕੁਝ ਅਜਿਹੇ ਤੱਤ ਪਛਾਣ ਲਏ ਹਨ,ਜਿਨ੍ਹਾਂ ਕਾਰਨ ਲੋਕਾਂ 'ਚ ਇਹ ਵਾਇਰਸ ਫੈਲ ਰਿਹਾ ਹੈ। -PTCNews


Top News view more...

Latest News view more...