ਕੋਰੋਨਾ ਦੀ ਜੰਗ 'ਚ ਭਾਰਤ ਦੀ ਪਹਿਲੀ ਮਹਿਲਾ ਸਵਿਤਾ ਕੋਵਿੰਦ ਵੀ ਨਿਭਾਅ ਰਹੀ ਅਹਿਮ ਭੂਮਿਕਾ, ਖ਼ੁਦ ਸਿਲਾਈ ਕਰ ਰਹੀ ਹੈ ਮਾਸਕ

By Shanker Badra - April 23, 2020 7:04 pm

ਕੋਰੋਨਾ ਦੀ ਜੰਗ 'ਚ ਭਾਰਤ ਦੀ ਪਹਿਲੀ ਮਹਿਲਾ ਸਵਿਤਾ ਕੋਵਿੰਦ ਵੀ ਨਿਭਾਅ ਰਹੀ ਅਹਿਮ ਭੂਮਿਕਾ, ਖ਼ੁਦ ਸਿਲਾਈ ਕਰ ਰਹੀ ਹੈ ਮਾਸਕ:ਨਵੀਂ ਦਿੱਲੀ :ਕੋਰੋਨਾ ਵਾਇਰਸ ਸੰਕਟ ਦੇ ਇਸ ਦੌਰ ’ਚ ਹਰੇਕ ਵਿਅਕਤੀ ਇਸ ਮਹਾਮਾਰੀ ਤੋਂ ਖੁਦ ਨੂੰ ਅਤੇ ਦੂਜਿਆਂ ਨੂੰ ਬਚਾਉਣ ’ਚ ਲੱਗਾ ਹੋਇਆ ਹੈ। ਭਾਰਤ ਦੀ ਪਹਿਲੀ ਮਹਿਲਾ ਵੀ ਲੋਕਾਂ ਦੀ ਮਦਦ ਲਈ ਖ਼ੁਦ ਮਾਸਕ ਬਣਾਉਣ ਲੱਗ ਗਈ ਹੈ। ਸ੍ਰੀਮਤੀ ਕੋਵਿੰਦ ਨੇਮਾਸਕ ਬਣਾਉਂਦੇ ਸਮੇਂ ਲਾਲ ਰੰਗ ਦੇ ਕੱਪੜੇ ਦੇ ਮਾਸਕ ਨਾਲ ਆਪਣਾ ਮੂੰਹ ਢਕਿਆ ਹੋਇਆ ਹੈ।

ਭਾਰਤ ਦੀ ਪਹਿਲੀ ਮਹਿਲਾ ਸ੍ਰੀਮਤੀ ਸਵਿਤਾ ਕੋਵਿੰਦ ਨੇ ਵੀ ਖੁਦ ਮਾਸਕ ਬਣਾ ਕੇ ਕੋਰੋਨਾ ਨਾਲ ਜੰਗ ਵਿੱਚ ਡਟੇ ਰਹਿਣ ਦਾ ਸੰਦੇਸ਼ ਦਿੱਤਾ ਹੈ। ਉਹ ਇਸ ਵੇਲੇ ਗ਼ਰੀਬਾਂ ਲਈ ਮਾਸਕ ਸਿਉਂ ਰਹੇ ਹਨ। ਵਰਨਣਯੋਗ ਹੈ ਕਿ ਸ਼ਕਤੀ ਹਾਟ ’ਚ ਬਣਾਏ ਗਏ ਇਹ ਮਾਸਕ ਦਿੱਲੀ ਸ਼ਹਿਰ ਆਸ਼ਰਯ ਸੁਧਾਰ ਬੋਰਡ ਦੇ ਵਿਭਿੰਨ ਸ਼ੈਲਟਰਜ਼ ਹੋਮ ਵਿੱਚ ਵੰਡੇ ਜਾਣਗੇ।

ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੀ ਪਤਨੀ ਅਤੇ ਭਾਰਤ ਦੀ ਪਹਿਲੀ ਮਹਿਲਾ ਸ੍ਰੀਮਤੀ ਸਵਿਤਾ ਕੋਵਿੰਦ ਨੇ ਬੁੱਧਵਾਰ ਨੂੰ ਕੋਵਿਡ–19 ਵਿਰੁੱਧ ਜੰਗ ਦੇ ਹਿੱਸੇ ਵਜੋਂ ਆਪਣਾ ਯੋਗਦਾਨ ਪਾਇਆ ਤੇ ਰਾਸ਼ਟਰਪਤੀ ਐਸਟੇਟ ਦੇ ਸ਼ਕਤੀ–ਹਾਟ ’ਚ ਮਾਸਕ ਦੀ ਸਿਲਾਈ ਕਰ ਕੇ ਸੰਦੇਸ਼ ਦਿੱਤਾ ਕਿ ਇਸ ਸੰਕਟ ਦੀ ਘੜੀ ’ਚ ਇੱਕ -ਦੂਜੇ ਦਾ ਸਾਥ ਦੇ ਕੇ ਹੀ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ।
-PTCNews

adv-img
adv-img