Wed, Apr 17, 2024
Whatsapp

ਜੇਕਰ ਵੈਕਸੀਨ ਨਾ ਬਣੀ ਤਾਂ ਸਰਦੀਆਂ 'ਚ ਹੋਰ ਵੀ ਖ਼ਤਰਨਾਕ ਰੂਪ ਅਖ਼ਤਿਆਰ ਕਰੇਗਾ ਕੋਰੋਨਾ ਵਾਇਰਸ- ਸਿਹਤ ਮਾਹਰ

Written by  Kaveri Joshi -- August 25th 2020 04:10 PM
ਜੇਕਰ ਵੈਕਸੀਨ ਨਾ ਬਣੀ ਤਾਂ ਸਰਦੀਆਂ 'ਚ ਹੋਰ ਵੀ ਖ਼ਤਰਨਾਕ ਰੂਪ ਅਖ਼ਤਿਆਰ ਕਰੇਗਾ ਕੋਰੋਨਾ ਵਾਇਰਸ- ਸਿਹਤ ਮਾਹਰ

ਜੇਕਰ ਵੈਕਸੀਨ ਨਾ ਬਣੀ ਤਾਂ ਸਰਦੀਆਂ 'ਚ ਹੋਰ ਵੀ ਖ਼ਤਰਨਾਕ ਰੂਪ ਅਖ਼ਤਿਆਰ ਕਰੇਗਾ ਕੋਰੋਨਾ ਵਾਇਰਸ- ਸਿਹਤ ਮਾਹਰ

ਜੇਕਰ ਵੈਕਸੀਨ ਨਾ ਬਣੀ ਤਾਂ ਸਰਦੀਆਂ 'ਚ ਹੋਰ ਵੀ ਖ਼ਤਰਨਾਕ ਰੂਪ ਅਖ਼ਤਿਆਰ ਕਰੇਗਾ ਕੋਰੋਨਾ ਵਾਇਰਸ- ਸਿਹਤ ਮਾਹਰ: ਪੂਰੇ ਵਿਸ਼ਵ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਆਪਣੀ ਚਪੇਟ 'ਚ ਲੈਣ ਵਾਲੇ ਘਾਤਕ ਕੋਰੋਨਾਵਾਇਰਸ ਤੋਂ ਨਿਜਾਤ ਪਾਉਣ ਲਈ ਦੇਸ਼ਾਂ-ਵਿਦੇਸ਼ਾਂ 'ਚ ਵੈਕਸੀਨ ਬਣਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ , ਪਰ ਇਸ ਕੋਰੋਨਾ ਵਾਇਰਸ ਦੇ ਖੌਫ਼ ਨਾਲ ਜੀਊ ਰਹੀ ਦੁਨੀਆਂ ਨੂੰ ਵੈਕਸੀਨ ਅਜੇ ਤੱਕ ਨਸੀਬ ਨਹੀਂ ਹੋਈ । ਉੱਤੋਂ ਨਿੱਤ ਸਿਹਤ ਮਾਹਰਾਂ ਵੱਲੋਂ ਦਿੱਤੇ ਬਿਆਨ ਲੋਕਾਂ ਨੂੰ ਦੁਚਿੱਤੀ 'ਚ ਪਾ ਰਹੇ ਹਨ ਕਿ ਪਤਾ ਨਹੀਂ ਇਹ ਮਾਹੌਲ ਠੀਕ ਵੀ ਹੋਣਾ ਹੈ ਕਿ ਨਹੀਂ ! ਦੱਸ ਦੇਈਏ ਕਿ ਸਿਹਤ ਮਾਹਰਾਂ ਵੱਲੋਂ ਸਿਆਲ ਦੀ ਆਮਦ ਨਾਲ ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਸਥਿਤੀ ਹੋਰ ਵੀ ਘਾਤਕ ਦੱਸੀ ਜਾ ਰਹੀ ਹੈ । ਜੇਕਰ ਜਲਦ ਵੈਕਸੀਨ ਨਹੀਂ ਆਉਂਦੀ ਤਾਂ ਇਹ ਕਿਆਸੇ ਲਗਾਏ ਜਾ ਰਹੇ ਹਨ ਕਿ ਸਰਦੀਆਂ ਦੇ ਸੀਜ਼ਨ 'ਚ ਕੋਵਿਡ-19 ਹੋਰ ਵੀ ਖਤਰਨਾਕ ਰੂਪ ਅਖ਼ਤਿਆਰ ਕਰੇਗਾ । ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿ ਭਾਵੇਂ SARS-CoV-2 ਵਾਇਰਸ ਜ਼ਿਆਦਾ ਪਰਿਵਰਤਨਸ਼ੀਲ ਨਹੀਂ ਹੈ , ਭਾਵ ਇਸਦੇ ਲੱਛਣਾਂ 'ਚ ਗੰਭੀਰ ਬਦਲਾਵ ਨਹੀਂ ਹੋਏ (ਜੋ ਟੀਕੇ ਦੇ ਵਿਕਾਸ ਲਈ ਚੰਗੀ ਖ਼ਬਰ ਹੈ), ਪਰ ਫਿਰ ਵੀ ਇਹ ਚਿੰਤਾਜਨਕ ਦਰ 'ਤੇ ਫੈਲ ਰਿਹਾ ਹੈ , ਜਿਸਦੇ ਚਲਦੇ ਕੇਸਾਂ ਦੇ ਅੰਕੜਿਆਂ 'ਚ ਵਾਧਾ ਜਾਰੀ ਹੈ । ਇਸ ਲਈ, ਇਸ ਤੱਥ ਦੇ ਬਾਵਜੂਦ ਕਿ ਵਿਸ਼ਵ ਭਰ ਦੇ ਖੋਜਕਰਤਾ ਨਾਵਲ ਕੋਰੋਨਾਵਾਇਰਸ ਲਈ ਟੀਕਾ ਬਣਾਉਣ ਲਈ ਗਤੀਸ਼ੀਲ ਹਨ, ਪਰ ਪੁਖ਼ਤਾ ਵੈਕਸੀਨ ਕਦੋਂ ਤੱਕ ਆਵੇਗੀ, ਇਸ ਬਾਰੇ ਅਜੇ ਸਪਸ਼ੱਟ ਕਹਿਣਾ ਔਖਾ ਹੈ । ਸਰਦੀਆਂ ਦੇ ਸਮੇਂ ਜ਼ਿਆਦਾ ਸਮੇਂ ਤਕ ਜੀਵਿਤ ਰਹਿ ਸਕਦਾ ਹੈ "ਕੋਰੋਨਾ":- ਗਰਮੀਆਂ ਬੀਤ ਚੱਲੀਆਂ ਹਨ ਅਤੇ ਅਗਲੇਰੇ ਮਹੀਨਿਆਂ 'ਚ ਸਰਦੀਆਂ ਦਾ ਮੌਸਮ ਤੇਜ਼ੀ ਨਾਲ ਨੇੜੇ ਆ ਰਿਹਾ ਹੈ ਅਤੇ ਵਿਸ਼ਵਵਿਆਪੀ ਮਾਹਰ ਮੰਨਦੇ ਹਨ ਕਿ ਇਹ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਚਾਲੂ ਕਰ ਸਕਦਾ ਹੈ - ਸੰਭਾਵਤ ਤੌਰ 'ਤੇ ਇਹ ਵਾਇਰਸ ਪਹਿਲੇ ਨਾਲੋਂ ਬਹੁਤ ਮਾੜਾ ਸਾਬਿਤ ਹੋ ਸਕਦਾ ਹੈ , ਹਾਲਾਂਕਿ ਠੰਡੇ ਤਾਪਮਾਨ ਵਿਚ ਵਾਇਰਸ ਕਿਵੇਂ ਦਾ ਅਸਰ ਦਿਖਾਏਗਾ, ਇਸ ਬਾਰੇ ਕੁਝ ਆਖਣਾ ਅਜੇ ਮੁਨਾਸਿਬ ਨਹੀਂ ਹੈ । ਮੁੱਢਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਇਹ ਸਰਦੀਆਂ ਦੇ ਸਮੇਂ ਜ਼ਿਆਦਾ ਸਮੇਂ ਤਕ ਜੀਵਿਤ ਰਹਿ ਸਕਦਾ ਹੈ ਅਤੇ ਘਾਤਕ ਵੀ ਸਿੱਧ ਹੋ ਸਕਦਾ ਹੈ । ਦ੍ਰਿੜਤਾ ਨਾਲ ਨਜਿੱਠਣ ਦੀ ਜ਼ਰੂਰਤ:- ਦਿ ਪ੍ਰਿੰਟ ( The print ) ਵਿਚ ਛਪੀ ਇਕ ਰਿਪੋਰਟ ਦੇ ਅਨੁਸਾਰ, ਕਲਾਸ ਸਟੋਹਰ , ਜੋ ਕਿ ਇੱਕ ਛੂਤ ਦੀ ਬਿਮਾਰੀ ਮਾਹਰ ਹਨ ਅਤੇ ਜੋ ਪਹਿਲਾਂ ਡਬਲਯੂਐਚਓ ਦੇ ਨਾਲ ਕੰਮ ਕਰਦੇ ਰਹੇ ਹਨ , ਉਹਨਾਂ ਦਾ ਕਹਿਣਾ ਹੈ ਕਿ “ਇਸ ਵਾਇਰਸ ਦਾ ਸੁਭਾਅ ਅਤੇ ਲੱਛਣ ਹੋਰਨਾਂ ਸਾਹ ਦੀਆਂ ਬਿਮਾਰੀਆਂ ਨਾਲੋਂ ਇੰਨਾ ਵੱਖਰੇ ਨਹੀਂ ਹੋਣਗੇ। ਸਰਦੀਆਂ ਦੌਰਾਨ, ਉਹ ਵਾਪਸ ਮੁੜ ਸਕਦਾ ਹੈ । ਇਸ ਲਈ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਕੇਵਲ ਇੱਕ ਦੇਸ਼ ਵਜੋਂ ਹੀ ਨਹੀਂ, ਬਲਕਿ ਸਮੂਹਿਕ ਇਕਾਈ ਦੇ ਰੂਪ ਵਿਚ ਪੂਰੇ ਵਿਸ਼ਵ ਨੂੰ ਮਹਾਂਮਾਰੀ ਦੀ ਇਕ ਹੋਰ ਲਹਿਰ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਤਿਆਰ ਹੋਣ ਦੀ ਜ਼ਰੂਰਤ ਹੈ । ਸੁਭਾਵਿਕ ਹੈ ਕਿ ਜਿਸ ਰਫ਼ਤਾਰ ਅਤੇ ਦ੍ਰਿੜਤਾ ਨਾਲ ਅਸੀਂ ਲੜ ਰਹੇ ਹਾਂ ਸਾਨੂੰ ਉਸ ਵਕਤ ਹੋਰ ਵੀ ਵਧੇਰੇ ਸੰਘਰਸ਼ ਕਰਨ ਦੀ ਲੋੜ ਪਵੇ। ਜਨਵਰੀ / ਫਰਵਰੀ 2021 ਵਿੱਚ ਬਸੰਤ ਰੁੱਤ 2020 ਵਿੱਚ ਵਧਣਗੇ ਕੋਰੋਨਾ ਕੇਸ:- ਜਾਣਕਾਰੀ ਮੁਤਾਬਕ, ਅਕੈਡਮੀ ਮੈਡੀਕਲ ਸਾਇੰਸਜ਼, ਯੂ ਕੇ ਦੁਆਰਾ ਰਿਸਰਚ ਉਪਰੰਤ ਤਿਆਰ ਕੀਤੀ ਰਿਪੋਰਟ ਅਨੁਸਾਰ, ਇਸ ਸਾਲ ਸਰਦੀਆਂ ਇੱਕ ਬਹੁਤ ਹੀ ਚੁਣੌਤੀ ਭਰਪੂਰ ਸਮਾਂ ਹੋ ਸਕਦਾ ਹੈ, ਇਹ ਵੀ ਸੰਕੇਤ ਹੈ ਕਿ ਜਨਵਰੀ / ਫਰਵਰੀ 2021 ਵਿੱਚ ਬਸੰਤ ਰੁੱਤ 2020 ਵਿੱਚ ਕੋਰੋਨਾ ਕੇਸ ਵਧਣਗੇ । ਵੁਹਾਨ, ਚੀਨ ਵਿੱਚ ਇੱਕ ਨਿਵੇਕਲੀ ਨਮੂਨੀਆ ਵਰਗੀ ਬਿਮਾਰੀ ਦੇ ਰੂਪ ਵਿੱਚ ਉਭਰੇ ਕੋਰੋਨਾ ਨੇ ਜਲਦੀ ਹੀ ਸਾਰੀ ਦੁਨੀਆ ਨੂੰ ਘੇਰ ਲਿਆ ਹੈ ।ਕੋਰੋਨਾਵਾਇਰਸ ਨਾਵਲ ਪਹਿਲਾਂ ਹੀ 213 ਦੇਸ਼ਾਂ ਵਿੱਚ ਫੈਲ ਚੁੱਕਾ ਹੈ, ਵਿਸ਼ਵ ਭਰ ਵਿੱਚ 23 ਮਿਲੀਅਨ ਤੋਂ ਵੱਧ ਲੋਕਾਂ ਨੂੰ ਸੰਕਰਮਿਤ ਹੋਇਆ ਹੈ ਅਤੇ 8,12,537 ਮੌਤਾਂ ਹੋਈਆਂ ਹਨ । ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸਰਦੀਆਂ ਦੀ ਆਮਦ ਤੋਂ ਪਹਿਲਾਂ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ ਤਿਆਰ ਰਿਹਾ ਜਾਵੇ , ਅਜਿਹੇ 'ਚ ਧਿਆਨ ਰੱਖਣ ਦੀ ਲੋੜ ਹੈ ਕਿ ਜਿੰਨਾ ਲੋਕਾਂ ਦਾ ਇਮਿਊਂਨ ਸਿਸਟਮ ਕਮਜ਼ੋਰ ਹੈ ਉਹ ਆਪਣਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਬਾਖੂਬੀ ਪਾਲਣ ਕਰਨ । ਇਸਦੇ ਨਾਲ ਹੀ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ( ਇੱਕ ਦੂਜੇ ਤੋਂ ਦੂਰੀ ) ਮਾਸਕ , ਰੋਗਾਣੂ-ਮੁਕਤ ਹੈਂਡ ‎ਸੈਨੀਟਾਈਜ਼ਰ- Alcohol Based Sanitizer, ਸਮੇਂ-ਸਮੇਂ 'ਤੇ ਹੱਥ ਧੋਣੇ , ਬਗੈਰ ਜ਼ਰੂਰਤ ਦੇ ਬਾਹਰ ਨਾ ਨਿਕਲਣਾ ਅਤੇ ਬਾਕੀ ਧਿਆਨਯੋਗ ਗੱਲਾਂ ਨੂੰ ਆਪਣੇ ਜ਼ਿਹਨ 'ਚ ਵਸਾ ਲਿਆ ਜਾਵੇ।


Top News view more...

Latest News view more...