Advertisment

ਨਹੀਂ ਰੁਕ ਰਿਹਾ ਕਰੋਨਾ ਦਾ ਕਹਿਰ, ਮੁਲਤਵੀ ਹੋਏ IIFA Awards 2020

author-image
PTC NEWS
Updated On
New Update
ਨਹੀਂ ਰੁਕ ਰਿਹਾ ਕਰੋਨਾ ਦਾ ਕਹਿਰ, ਮੁਲਤਵੀ ਹੋਏ IIFA Awards 2020
Advertisment
ਨਵੀਂ ਦਿੱਲੀ: ਕਰੋਨਾ ਵਾਇਰਸ ਦੇ ਰੂਪ 'ਚ ਇਸ ਸਮੇਂ ਦੁਨੀਆ ਭਰ 'ਚ ਕਹਿਰ ਫੈਲਿਆ ਹੋਇਆ ਹੈ। ਇਸ ਵਾਇਰਸ ਕਾਰਨ ਹੁਣ ਤੱਕ ਚੀਨ 'ਚ 3000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਭਾਰਤ 'ਚ ਇਸ ਨੇ ਦਸਤਕ ਦੇ ਦਿੱਤੀ ਹੈ। publive-image ਕਰੋਨਾ ਵਾਇਰਸ ਦੇ ਇਸ ਖਤਰੇ ਨੂੰ ਦੇਖਦੇ ਹੋਏ ਦੁਨੀਆ ਭਰ 'ਚ ਕਈ ਅਹਿਮ ਈਵੈਂਟ ਅਤੇ ਆਯੋਜਨ ਰੱਦ ਕਰਨੇ ਪੈ ਰਹੇ ਹਨ ਅਤੇ ਹੁਣ ਫਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਐਵਾਰਡ ਸ਼ੋਅ 'ਤੇ ਇਸ ਦਫ਼ਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਮਾਰਚ ਦੇ ਆਖਰੀ 'ਚ ਹੋਣ ਜਾ ਰਹੇ IIFA Awards 2020 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਦੇ ਐਵਾਰਡ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਣ ਜਾ ਰਹੇ ਸਨ, ਪਰ ਹੁਣ ਇੱਕ ਅਧਿਕਾਰਿਕ ਬਿਆਨ ਜਾਰੀ ਕਰਦਿਆਂ ਕਮੇਟੀ ਨੇ ਸਾਫ਼ ਕਰ ਦਿੱਤਾ ਹੈ ਕਿ ਵਾਇਰਸ ਕਾਰਨ ਇਹ ਐਵਾਰਡ ਤੈਅ ਤਾਰੀਕ ;ਤੇ ਨਹੀਂ ਹੋਣਗੇ। publive-image ਆਈਫਾ ਵੱਲੋਂ ਜਾਰੀ ਬਿਆਨ ਅਨੁਸਾਰ, ਕੋਰੋਨਾ ਵਾਇਰਸ ਦੇ ਵਧ ਰਹੇ ਖ਼ਤਰੇ ਕਾਰਨ ਪ੍ਰਸ਼ੰਸਕਾਂ ਦੀ ਸਿਹਤ ਅਤੇ ਸੁਰੱਖਿਆ ਦੇ ਮੱਦੇਨਜ਼ਰ ਜਨਰਲ ਕਮੇਟੀ, ਫਿਲਮ ਇੰਡਸਟਰੀ ਦੇ ਲੋਕਾਂ ਅਤੇ ਮੱਧ ਪ੍ਰਦੇਸ਼ ਸਰਕਾਰ ਨਾਲ ਸਲਾਹ ਕਰਨ ਤੋਂ ਬਾਅਦ ਆਈਫਾ 2020 ਐਵਾਰਡ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। -PTC News-
national-news latest-national-news %e0%a8%ae%e0%a9%81%e0%a8%b2%e0%a8%a4%e0%a8%b5%e0%a9%80-%e0%a8%b9%e0%a9%8b%e0%a8%8f-iifa-awards-2020 iifa-awards-2020-postponed
Advertisment

Stay updated with the latest news headlines.

Follow us:
Advertisment