ਜਾਨਲੇਵਾ ਕੋਰੋਨਾ ਵਾਇਰਸ, ਚੀਨ ‘ਚ ਮ੍ਰਿਤਕਾਂ ਦੀ ਗਿਣਤੀ ਹੋਈ 1110

Coronavirus In China

ਬੀਜਿੰਗ: ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਆਏ ਦਿਨ ਇਥੇ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਚੀਨ ‘ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 1110 ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਚੀਨ ‘ਚ 108 ਲੋਕਾਂ ਦੀ ਮੌਤ ਹੋਈ ਜੋ ਕਿ ਕਿਸੇ ਇਕ ਦਿਨ ਵਿਚ ਮਰਨ ਵਾਲਿਆਂ ਦਾ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਹੈ। ਚੀਨ ਦੇ ਇਲਾਵਾ ਅਮਰੀਕਾ ਸਣੇ ਕਈ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਹਨ।

Coronavirus In Chinaਉਧਰ ਵਿਸ਼ਵ ਸਿਹਤ ਸੰਗਠਨ ਦੀ ਇਕ ਟੀਮ ਚੀਨ ਪਹੁੰਚ ਚੁੱਕੀ ਹੈ। ਡਬਲਊ.ਐੱਚ.ਓ. ਦੇ ਮੁਖੀ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹੇ ਥੋੜ੍ਹੇ ਬਹੁਤ ਮਾਮਲੇ ਵੱਡੀ ਚਿੰਗਾਰੀ ਬਣ ਸਕਦੇ ਹਨ। ਅਜਿਹੇ ਵਿਚ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ।

ਹੋਰ ਪੜ੍ਹੋ: ਅੰਮ੍ਰਿਤਸਰ ਜੇਲ੍ਹ ਬਰੇਕ ਕਾਂਡ ‘ਚ 7 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਸਸਪੈਂਡ

ਤੁਹਾਨੂੰ ਦੱਸ ਦੇਈਏ ਕੋਰੋਨਾਵਾਇਰਸ ਦੇ ਕਈ ਸ਼ੱਕੀ ਮਰੀਜ਼ ਭਾਰਤ ‘ਚ ਸਾਮ੍ਹਣੇ ਆਏ ਸਨ, ਜਿਨ੍ਹਾਂ ‘ਚੋਂ ਕੁਝ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਪਰ ਕੇਰਲ ‘ਚ 2 ਲੋਕਾਂ ਨੂੰ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਦਸੰਬਰ 2019 ‘ਚ ਚੀਨ ਦੇ ਵੂਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਹੁਣ ਤੱਕ ਇਹ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਤੇ ਸ਼ਹਿਰਾਂ ਵਿੱਚ ਫੈਲ ਗਿਆ ਹੈ।

Coronavirus In Chinaਕੋਰੋਨਾ ਵਾਇਰਸ ਵਿਸ਼ਾਣੂਆਂ ਦਾ ਇਕ ਵੱਡਾ ਸਮੂਹ ਹੈ, ਜੋ ਕਿ ਆਮ ਜੁਕਾਮ ਤੋਂ ਲੈ ਕੇ ਸਾਹ ਲੈਣ ‘ਚ ਸਮੱਸਿਆ ਤੱਕ ਪੈਦਾ ਕਰ ਸਕਦਾ ਹੈ।

-PTC News