Thu, Apr 25, 2024
Whatsapp

ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਆਏ 3.26 ਲੱਖ ਨਵੇਂ ਕੇਸ ,3890 ਦੀ ਹੋਈ ਮੌਤ

Written by  Shanker Badra -- May 15th 2021 12:34 PM
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਆਏ 3.26 ਲੱਖ ਨਵੇਂ ਕੇਸ ,3890 ਦੀ ਹੋਈ ਮੌਤ

ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਆਏ 3.26 ਲੱਖ ਨਵੇਂ ਕੇਸ ,3890 ਦੀ ਹੋਈ ਮੌਤ

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਥੋੜਾ ਘੱਟ ਹੋਇਆ ਹੈ ਪਰ ਸਥਿਤੀ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 3 ਲੱਖ 26 ਹਜ਼ਾਰ 98 ਨਵੇਂ ਕੇਸ ਸਾਹਮਣੇ ਆਏ ਹਨ ,ਜਦਕਿ 3890 ਲੋਕਾਂ ਦੀ ਮੌਤ ਹੋਈ ਹੈ। ਓਥੇ ਹੀ 3,53,299 ਲੋਕ ਠੀਕ ਵੀ ਹੋਏ ਹਨ। [caption id="attachment_497561" align="aligncenter" width="300"]Coronavirus India updates : India 3.26 lakh new cases , 3890 deaths in last 24 hrs ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਆਏ 3.26 ਲੱਖ ਨਵੇਂ ਕੇਸ ,3890 ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਅਮਰੀਕਾ 'ਚ ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ ਰਾਹਤ ਵਾਲੀ ਗੱਲ ਇਹ ਹੈ ਕਿ ਅੱਜ ਸਾਹਮਣੇ ਆਏ ਨਵੇਂ ਅੰਕੜਿਆਂ ਨਾਲੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 3,53,299 ਮਰੀਜ਼ ਸੰਕਰਮਣ ਤੋਂ ਮੁਕਤ ਹੋਏ ਹਨ। ਹਾਲਾਂਕਿ ਇਹ ਸੰਕਟ ਅਜੇ ਟਲਿਆ ਨਹੀਂ ਹੈ। [caption id="attachment_497560" align="aligncenter" width="300"]Coronavirus India updates : India 3.26 lakh new cases , 3890 deaths in last 24 hrs ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਆਏ 3.26 ਲੱਖ ਨਵੇਂ ਕੇਸ ,3890 ਦੀ ਹੋਈ ਮੌਤ[/caption] ਇਸ ਤਰ੍ਹਾਂ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,43,72,907 ਹੋ ਗਈ ਹੈ ਅਤੇ 2,66,207 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 36,73,802 ਹੈ। ਹੁਣ ਤੱਕ 2,04,32,898 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 18,04,57,579 ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ। [caption id="attachment_497562" align="aligncenter" width="300"]Coronavirus India updates : India 3.26 lakh new cases , 3890 deaths in last 24 hrs ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਆਏ 3.26 ਲੱਖ ਨਵੇਂ ਕੇਸ ,3890 ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਫੇਸਬੁੱਕ 'ਤੇ ਦੋਸਤੀ ਕਰਕੇ ਮਿਲਣ ਲਈ ਬੁਲਾਇਆ , ਫ਼ਿਰ 25 ਲੋਕਾਂ ਨੇ ਲੜਕੀ ਨਾਲ ਕੀਤਾ ਗੈਂਗਰੇਪ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 343,144 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਸਨ ਅਤੇ 4000 ਲੋਕਾਂ ਦੀਆਂ ਮੌਤਾਂ ਹੋਈਆਂ ਸਨ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਸ਼ੁੱਕਰਵਾਰ ਨੂੰ 3,44,776 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਪਰ ਕੁੱਝ ਸੂਬਿਆਂ ਵਿੱਚ ਇਸ ਦਾ ਕਹਿਰ ਘੱਟ ਗਿਆ ਹੈ। -PTCNews


Top News view more...

Latest News view more...