Sat, Apr 20, 2024
Whatsapp

ਦੇਸ਼ 'ਚ ਪਿਛਲੇ 24 ਘੰਟੇ ਦੌਰਾਨ ਮਿਲੇ 2.76 ਲੱਖ ਨਵੇਂ ਮਾਮਲੇ , 3.69 ਲੱਖ ਲੋਕ ਹੋਏ ਕੋਰੋਨਾ ਮੁਕਤ 

Written by  Shanker Badra -- May 20th 2021 12:37 PM
ਦੇਸ਼ 'ਚ ਪਿਛਲੇ 24 ਘੰਟੇ ਦੌਰਾਨ ਮਿਲੇ 2.76 ਲੱਖ ਨਵੇਂ ਮਾਮਲੇ , 3.69 ਲੱਖ ਲੋਕ ਹੋਏ ਕੋਰੋਨਾ ਮੁਕਤ 

ਦੇਸ਼ 'ਚ ਪਿਛਲੇ 24 ਘੰਟੇ ਦੌਰਾਨ ਮਿਲੇ 2.76 ਲੱਖ ਨਵੇਂ ਮਾਮਲੇ , 3.69 ਲੱਖ ਲੋਕ ਹੋਏ ਕੋਰੋਨਾ ਮੁਕਤ 

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਦੇ ਨਵੇਂ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿਚ ਉਤਰਾਅ-ਚੜ੍ਹਾਅ ਹੁੰਦੇ ਰਹਿੰਦੇ ਹਨ। ਹਾਲਾਂਕਿ ਬੁੱਧਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਮਾਮਲਿਆਂ ਨੇ ਦੁਨੀਆ ਭਰ ਦਾ ਰਿਕਾਰਡ ਤੋੜ ਦਿੱਤਾ ਸੀ ਪਰ ਅੱਜ ਵੀਰਵਾਰ ਨੂੰ ਇਸ ਤੋਂ ਰਾਹਤ ਮਿਲ ਰਹੀ ਹੈ। ਦੇਸ਼ 'ਚ ਵੀਰਵਾਰ ਨੂੰ ਕੋਰੋਨਾ ਨਾਲ ਹੋਈਆਂ ਮੌਤਾਂ 'ਚ ਵੱਡੀ ਗਿਰਾਵਟ ਆਈ ਹੈ। [caption id="attachment_498852" align="aligncenter" width="300"] ਦੇਸ਼ 'ਚ ਪਿਛਲੇ24 ਘੰਟੇ ਦੌਰਾਨ ਮਿਲੇ 2.76 ਲੱਖ ਨਵੇਂ ਮਾਮਲੇ , 3.69 ਲੱਖ ਲੋਕ ਹੋਏ ਕੋਰੋਨਾ ਮੁਕਤ[/caption] ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ? ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ 2,76,070 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂਕਿ ਕੋਰੋਨਾ ਕਾਰਨ 3,874 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਸਭ ਤੋਂ ਚੰਗੀ ਗੱਲ ਇਹ ਹੈ ਕਿ ਵੀਰਵਾਰ ਨੂੰ ਨਵੇਂ ਕੇਸਾਂ ਨਾਲੋਂ ਇਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਰੇ ਸੀ। ਇਸ ਦੌਰਾਨ ਕੋਰੋਨਾ ਤੋਂ ਲਗਭਗ 3,69,077 ਲੋਕ ਠੀਕ ਹੋਏ ਹਨ। [caption id="attachment_498850" align="aligncenter" width="300"] ਦੇਸ਼ 'ਚ ਪਿਛਲੇ24 ਘੰਟੇ ਦੌਰਾਨ ਮਿਲੇ 2.76 ਲੱਖ ਨਵੇਂ ਮਾਮਲੇ , 3.69 ਲੱਖ ਲੋਕ ਹੋਏ ਕੋਰੋਨਾ ਮੁਕਤ[/caption] ਕੇਂਦਰੀ ਸਿਹਤ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,57,72,400 ਹੋ ਗਈ ਹੈ, ਜਿਸ 'ਚੋਂ 2,87,122 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 31,29,878 ਹੈ। ਹੁਣ ਤੱਕ 2,23,55,440 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 18,70,09,792 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। [caption id="attachment_498849" align="aligncenter" width="300"] ਦੇਸ਼ 'ਚ ਪਿਛਲੇ24 ਘੰਟੇ ਦੌਰਾਨ ਮਿਲੇ 2.76 ਲੱਖ ਨਵੇਂ ਮਾਮਲੇ , 3.69 ਲੱਖ ਲੋਕ ਹੋਏ ਕੋਰੋਨਾ ਮੁਕਤ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ ਦੇਸ਼ ਵਿਚ ਕੋਰੋਨਾ ਦੀ ਮੌਤ ਦਰ 1.11 ਪ੍ਰਤੀਸ਼ਤ ਹੈ ,ਜਦੋਂਕਿ ਰਿਕਵਰੀ ਦਰ 86 ਪ੍ਰਤੀਸ਼ਤ ਤੋਂ ਵੱਧ ਹੈ। ਐਕਟਿਵ ਕੇਸ ਘੱਟ ਕੇ 13 ਪ੍ਰਤੀਸ਼ਤ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਮਾਮਲੇ ਵਿੱਚ ਭਾਰਤ ਦੁਨੀਆ 'ਚੋਂ ਦੂਜੇ ਨੰਬਰ ‘ਤੇ ਹੈ। ਕੁੱਲ ਪਾਜ਼ੀਟਿਵ ਲੋਕਾਂ ਦੇ ਮਾਮਲੇ ਵਿਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦੋਂਕਿ ਦੁਨੀਆ ਵਿੱਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਸਭ ਤੋਂ ਵੱਧ ਮੌਤਾਂਭਾਰਤ ਵਿੱਚ ਹੋਈਆਂ ਹਨ। -PTCNews


Top News view more...

Latest News view more...