ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਹੋਈਆਂ 4500 ਤੋਂ ਵੱਧ ਮੌਤਾਂ , 2.67 ਲੱਖ ਨਵੇਂ ਕੇਸ   

By Shanker Badra - May 19, 2021 12:05 pm

ਨਵੀਂ ਦਿੱਲੀ :  ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦਾ ਜਾਨਲੇਵਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦੇਸ਼ ਵਿੱਚਪਿਛਲੇ 24 ਘੰਟਿਆਂ ਦੌਰਾਨ 4529 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ ,ਜੋ ਕਿ ਇਕ ਦਿਨ ਵਿਚ ਭਾਰਤ ਵਿਚ ਕੋਵਿਡ -19 ਨਾਲ ਮਰਨ ਵਾਲੇ ਮਰੀਜ਼ਾਂ ਦਾ ਸਭ ਤੋਂ ਵੱਧ ਅੰਕੜਾ ਹੈ। ਹਾਲਾਂਕਿ ਕੋਰੋਨਾ ਦੀ ਬੇਕਾਬੂ ਰਫ਼ਤਾਰ ਕਾਰਨ ਪਿਛਲੇ 3 ਦਿਨਾਂ ਤੋਂ ਰਾਹਤ ਦੀ ਖ਼ਬਰ ਹੈ।

ਪੜ੍ਹੋ ਹੋਰ ਖ਼ਬਰਾਂ : ਅੰਮ੍ਰਿਤਸਰ 'ਚ 2 ਨਿਹੰਗਾਂ ਨੇ ਫਾਈਨਾਂਸ ਕੰਪਨੀ ਦੇ ਕਰਿੰਦੇ ਦਾ ਕਿਰਪਾਨ ਨਾਲ ਗੁੱਟ ਵੱਢ ਕੇ ਲੁੱਟੀ ਨਕਦੀ

Coronavirus India updates : India records 4529 deaths and 267334 cases in 24 hrs ਦੇਸ਼  'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਹੋਈਆਂ 4500 ਤੋਂ ਵੱਧ ਮੌਤਾਂ , 2.67 ਲੱਖ ਨਵੇਂ ਕੇਸ

ਦੇਸ਼ ਵਿਚ ਲਗਾਤਾਰ ਤੀਜੇ ਦਿਨ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਤਿੰਨ ਲੱਖ ਤੋਂ ਘੱਟ ਹੈ। ਇਕ ਪਾਸੇ ਜਿਥੇ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਯਾਨੀ ਕਿ ਰਿਕਵਰੀ ਰੇਟ (Recovery Rate) ਵਧ ਰਹੀ ਹੈ, ਦੂਜੇ ਪਾਸੇ ਮੌਤਾਂ ਦੇ ਰਿਕਾਰਡ ਤੋੜ ਅੰਕੜੇ ਚਿੰਤਾਜਨਕ ਹਨ। ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.10 ਫੀਸਦ ਹੈ ਜਦੋਂ ਕਿ ਸਿਹਤਯਾਬੀ ਦੀ ਦਰ 85 ਫੀਸਦ ਤੋਂ ਵੱਧ ਹੈ। ਐਕਟਿਵ ਮਾਮਲੇ 13 ਪ੍ਰਤੀਸ਼ਤ ਤੱਕ ਘਟੇ ਹਨ।

Coronavirus India updates : India records 4529 deaths and 267334 cases in 24 hrs ਦੇਸ਼  'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਹੋਈਆਂ 4500 ਤੋਂ ਵੱਧ ਮੌਤਾਂ , 2.67 ਲੱਖ ਨਵੇਂ ਕੇਸ

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,67,334 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂਕਿ ਕੋਰੋਨਾ ਦੇ 4529 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 3.89 ਲੱਖ ਤੋਂ ਵੱਧ ਕੋਰੋਨਾ ਮਰੀਜ਼ ਠੀਕ ਹੋ ਗਏ ਹਨ। ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਸਕਾਰਾਤਮਕ ਦਰ ਦੇ ਮੁਕਾਬਲੇ ਰਿਕਵਰੀ ਦੀ ਦਰ ਵਿੱਚ ਵਾਧਾ ਹੋਇਆ ਹੈ ਪਰ ਮੌਤਾਂ ਦੀ ਗਿਣਤੀ ਵਿੱਚ ਕਮੀ ਨਹੀਂ ਆਈ ਹੈ।

Coronavirus India updates : India records 4529 deaths and 267334 cases in 24 hrs ਦੇਸ਼  'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਹੋਈਆਂ 4500 ਤੋਂ ਵੱਧ ਮੌਤਾਂ , 2.67 ਲੱਖ ਨਵੇਂ ਕੇਸ

ਕੇਂਦਰੀ ਸਿਹਤ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,54,96,330 ਹੋ ਗਈ ਹੈ, ਜਿਸ 'ਚੋਂ 2,83,248 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 32,26,719 ਹੈ। ਹੁਣ ਤੱਕ 2,19,86,363 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 18,58,09,302 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।

Coronavirus India updates : India records 4529 deaths and 267334 cases in 24 hrs ਦੇਸ਼  'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਹੋਈਆਂ 4500 ਤੋਂ ਵੱਧ ਮੌਤਾਂ , 2.67 ਲੱਖ ਨਵੇਂ ਕੇਸ

ਪੜ੍ਹੋ ਹੋਰ ਖ਼ਬਰਾਂ : ਪਟਿਆਲਾ 'ਚ ਫਰੰਟ ਲਾਈਨ ਵਾਰੀਅਰ ਡਾ. ਰਾਜਨ ਦੀ ਕੋਰੋਨਾ ਕਾਰਨ ਹੋਈ ਮੌਤ

ਦਿੱਲੀ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਨਵੇਂ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਕਮੀ ਆਈ ਹੈ। 24 ਘੰਟਿਆਂ ਦੌਰਾਨ ਕੋਰੋਨਾ ਦੇ 4,482 ਨਵੇਂ ਕੇਸ ਸਾਹਮਣੇ ਆਏ ਹਨ , ਜੋਕਿ 5 ਅਪ੍ਰੈਲ ਤੋਂ ਬਾਅਦ ਨਵੇਂ ਮਰੀਜ਼ਾਂ ਦੀ ਸਭ ਤੋਂ ਘੱਟ ਸੰਖਿਆ ਹੈ। ਦਿੱਲੀ ਵਿਚ ਕੋਰੋਨਾ ਪਾਜ਼ੀਟਿਵਟੀ ਦਰ ਘਟ ਰਹੀ ਹੈ, ਹੁਣ ਇਹ 7% ਤੋਂ ਹੇਠਾਂ ਆ ਗਈ ਹੈ। ਹਾਲਾਂਕਿ, ਮਰੀਜ਼ਾਂ ਦੀ ਮੌਤ ਇਕ ਵੱਡੀ ਚਿੰਤਾ ਬਣੀ ਹੋਈ ਹੈ। ਬੁੱਧਵਾਰ ਨੂੰ ਦਿੱਲੀ ਵਿਚ 265 ਮਰੀਜ਼ਾਂ ਦੀ ਮੌਤ ਹੋ ਗਈ।
-PTCNews

adv-img
adv-img