58 ਦਿਨਾਂ ਬਾਅਦ ਮੌਤਾਂ ਦਾ ਅੰਕੜਾ 2 ਹਜ਼ਾਰ ਤੋਂ ਘੱਟ , ਲਗਾਤਾਰ ਚੌਥੇ ਦਿਨ 70,000 ਤੋਂ ਘੱਟ ਦਰਜ ਹੋਏ ਕੇਸ 

Coronavirus India Updates : India records 62,480 new Covid-19 cases, 1,587 deaths in last 24 hours
58 ਦਿਨਾਂ ਬਾਅਦ ਮੌਤਾਂ ਦਾ ਅੰਕੜਾ 2 ਹਜ਼ਾਰ ਤੋਂ ਘੱਟ , ਲਗਾਤਾਰ ਚੌਥੇ ਦਿਨ 70,000 ਤੋਂ ਘੱਟ ਦਰਜ ਹੋਏ ਕੇਸ 

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਲਾਗ ਦੀ ਦੂਜੀ ਲਹਿਰ ਹੁਣ ਤੇਜ਼ੀ ਨਾਲ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 62480 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1587 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਲਗਾਤਾਰ ਚੌਥਾ ਦਿਨ ਹੈ ,ਜਦੋਂ ਕੋਰੋਨਾ ਦੇ 70 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 58 ਦਿਨਾਂ ਬਾਅਦ ਦੇਸ਼ ਵਿਚ 2000 ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਨਾਲ ਦੇਸ਼ ਵਿਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ ਹੁਣ ਵਧ ਕੇ 3 ਲੱਖ 83 ਹਜ਼ਾਰ 490 ਹੋ ਗਈ ਹੈ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ ‘ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ

58 ਦਿਨਾਂ ਬਾਅਦ ਮੌਤਾਂ ਦਾ ਅੰਕੜਾ 2 ਹਜ਼ਾਰ ਤੋਂ ਘੱਟ , ਲਗਾਤਾਰ ਚੌਥੇ ਦਿਨ 70,000 ਤੋਂ ਘੱਟ ਦਰਜ ਹੋਏ ਕੇਸ

ਇਹ ਜਾਣਕਾਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਸਵੇਰੇ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਵਿਚ ਵੀ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁਲ ਗਿਣਤੀ 2 ਕਰੋੜ 97 ਲੱਖ 62 ਹਜ਼ਾਰ 793 ਤੱਕ ਪਹੁੰਚ ਗਈ ਹੈ। ਵੈਸੇ ਇਸ ਵਿਚ 2 ਕਰੋੜ 85 ਲੱਖ 80 ਹਜ਼ਾਰ 647 ਲੋਕ ਵੀ ਇਸ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿੱਚ ਹੀ ਦੇਸ਼ ਵਿੱਚ 88 ਹਜ਼ਾਰ 977 ਵਿਅਕਤੀ ਕੋਰੋਨਾ ਮਹਾਂਮਾਰੀ ਤੋਂ ਠੀਕ ਹੋਏ ਹਨ।

58 ਦਿਨਾਂ ਬਾਅਦ ਮੌਤਾਂ ਦਾ ਅੰਕੜਾ 2 ਹਜ਼ਾਰ ਤੋਂ ਘੱਟ , ਲਗਾਤਾਰ ਚੌਥੇ ਦਿਨ 70,000 ਤੋਂ ਘੱਟ ਦਰਜ ਹੋਏ ਕੇਸ

ਐਕਟਿਵ ਕੇਸ 8 ਲੱਖ ਤੋਂ ਘੱਟ

ਦੇਸ਼ ਵਿੱਚ ਹੁਣ ਕੋਰੋਨਾਐਕਟਿਵ ਮਾਮਲੇ 7 ਲੱਖ 98 ਹਜ਼ਾਰ 656 ਉੱਤੇ ਆ ਗਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ 26 ਕਰੋੜ 89 ਲੱਖ 60 ਹਜ਼ਾਰ 399 ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਚ ਰਿਕਵਰੀ ਦਰ ਵੀ ਵਧ ਕੇ 96.03 ਪ੍ਰਤੀਸ਼ਤ ਹੋ ਗਈ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਨੁਸਾਰ ਵੀਰਵਾਰ ਨੂੰ ਭਾਰਤ ਵਿੱਚ ਕੋਰੋਨਾ ਦੇ 19,29,476 ਨਮੂਨੇ ਦੇ ਟੈਸਟ ਕੀਤੇ ਗਏ ਸਨ।

58 ਦਿਨਾਂ ਬਾਅਦ ਮੌਤਾਂ ਦਾ ਅੰਕੜਾ 2 ਹਜ਼ਾਰ ਤੋਂ ਘੱਟ , ਲਗਾਤਾਰ ਚੌਥੇ ਦਿਨ 70,000 ਤੋਂ ਘੱਟ ਦਰਜ ਹੋਏ ਕੇਸ

ਪੜ੍ਹੋ ਹੋਰ ਖ਼ਬਰਾਂ : ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ ‘ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ

ਦੱਸ ਦੇਈਏ ਕਿ ਇਸ ਤਰ੍ਹਾਂ ਦੇਸ਼ ਵਿਚਪਿਛਲੇ ਸਾਲ ਤੋਂ ਨਾਲੋਂ ਹੁਣ ਤੱਕ ਕੁਲ 38 ਕਰੋੜ 71 ਲੱਖ 67 ਹਜ਼ਾਰ 696 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੇਰਲ ਵਿੱਚ ਸਭ ਤੋਂ ਵੱਧ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਇਥੇ 12469 ਕੇਸ ਪਾਏ ਗਏ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿਚ 9830, ਤਾਮਿਲਨਾਡੂ ਵਿਚ 9118 ਅਤੇ ਆਂਧਰਾ ਪ੍ਰਦੇਸ਼ ਵਿਚ 6151 ਮਾਮਲੇ ਸਾਹਮਣੇ ਆਏ ਹਨ। ਕਰਨਾਟਕ ਵਿੱਚ ਪਿਛਲੇ 24 ਘੰਟਿਆਂ ਵਿੱਚ 5983 ਨਵੇਂ ਕੇਸ ਸਾਹਮਣੇ ਆਏ ਹਨ।

-PTCNews