Thu, Apr 18, 2024
Whatsapp

ਕੋਰੋਨਾ ਦਾ ਕਹਿਰ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 4.14 ਲੱਖ ਨਵੇਂ ਕੇਸ ਅਤੇ 3915 ਮੌਤਾਂ

Written by  Shanker Badra -- May 07th 2021 11:10 AM
ਕੋਰੋਨਾ ਦਾ ਕਹਿਰ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 4.14 ਲੱਖ ਨਵੇਂ ਕੇਸ ਅਤੇ 3915 ਮੌਤਾਂ

ਕੋਰੋਨਾ ਦਾ ਕਹਿਰ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 4.14 ਲੱਖ ਨਵੇਂ ਕੇਸ ਅਤੇ 3915 ਮੌਤਾਂ

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਹੋਰ ਵੀ ਖ਼ਤਰਨਾਕ ਹੁੰਦੀ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਭਾਰਤ 'ਚ ਅੰਕੜੇ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਸਾਹਮਣੇ ਆ ਰਹੇ ਹਨ। ਕੋਰੋਨਾ ਨਾਲ ਹਰ ਦਿਨ ਲੱਖਾਂ ਲੋਕ ਪਾਜ਼ੀਟਿਵ ਹੋ ਰਹੇ ਹਨ। ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ    [caption id="attachment_495476" align="aligncenter" width="300"]Coronavirus India Updates: India reports over 4.14 lakh new cases, 3,915 more fatalities ਕੋਰੋਨਾ ਦਾ ਕਹਿਰ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 4.14 ਲੱਖ ਨਵੇਂ ਕੇਸ ਅਤੇ 3915 ਮੌਤਾਂ[/caption] ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 4 ਲੱਖ 14 ਹਜ਼ਾਰ 188 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 3,915 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ 3 ਲੱਖ 31 ਹਜ਼ਾਰ 507 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਹਨ। [caption id="attachment_495475" align="aligncenter" width="300"]Coronavirus India Updates: India reports over 4.14 lakh new cases, 3,915 more fatalities ਕੋਰੋਨਾ ਦਾ ਕਹਿਰ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 4.14 ਲੱਖ ਨਵੇਂ ਕੇਸ ਅਤੇ 3915 ਮੌਤਾਂ[/caption] ਕੇਂਦਰੀ ਸਿਹਤ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,14,91,598 ਹੋ ਗਈ ਹੈ, ਜਿਸ 'ਚੋਂ 2,34,083 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 36,45,164 ਹੈ। ਹੁਣ ਤੱਕ 1,76,12,351 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 16,49,73,058 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। [caption id="attachment_495473" align="aligncenter" width="300"]Coronavirus India Updates: India reports over 4.14 lakh new cases, 3,915 more fatalities ਕੋਰੋਨਾ ਦਾ ਕਹਿਰ : ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 4.14 ਲੱਖ ਨਵੇਂ ਕੇਸ ਅਤੇ 3915 ਮੌਤਾਂ[/caption] BKU ਉਗਰਾਹਾਂ ਵੱਲੋਂ ਲੌਕਡਾਊਨ ਵਿਰੁੱਧ 8 ਮਈ ਨੂੰ ਪੰਜਾਬ ਭਰ 'ਚ ਕੀਤੇ ਜਾਣਗੇ ਵਿਰੋਧ ਪ੍ਰਦਰਸ਼ਨ ਕੇਂਦਰ ਸਰਕਾਰ ਨੇ ਮੁੱਖ ਵਿਗਿਆਨੀ ਸਲਾਹਕਾਰ ਦੇ ਵਿਜੈ ਰਾਘਵਨ ਨੇ ਕਿਹਾ ਹੈ ਕਿ ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਵੀ ਆਵੇਗੀ ਪਰ ਇਹ ਨਹੀਂ ਪਤਾ ਕਿ ਇਹ ਕਦੋਂ ਆਵੇਗੀ ਪਰ ਸਾਨੂੰ ਇਸ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਇੰਨੀ ਭਿਆਨਕ ਤੇ ਲੰਬੀ ਹੋਵੇਗੀ ਇਸ ਦਾ ਅੰਦਾਜ਼ਾ ਨਹੀਂ ਲਾਇਆ ਗਿਆ ਸੀ। -PTCNews


Top News view more...

Latest News view more...