Advertisment

ਕੋਰੋਨਾ ਦੇ ਇਲਾਜ ਵਾਲੇ ਹਸਪਤਾਲਾਂ ਦੇ ਏ.ਸੀ. ਬੰਦ ਕਿਉਂ ਰੱਖੇ ਜਾ ਰਹੇ ਹਨ ? ਜਾਣੋ ਅਸਲ ਕਾਰਨ

author-image
PTC NEWS
Updated On
New Update
ਕੋਰੋਨਾ ਦੇ ਇਲਾਜ ਵਾਲੇ ਹਸਪਤਾਲਾਂ ਦੇ ਏ.ਸੀ. ਬੰਦ ਕਿਉਂ ਰੱਖੇ ਜਾ ਰਹੇ ਹਨ ? ਜਾਣੋ ਅਸਲ ਕਾਰਨ
Advertisment
ਵਿਸ਼ਵ-ਵਿਆਪੀ ਮਹਾਮਾਰੀ ਕੋਰੋਨਾ ਵਾਇਰਸ ਨੇ ਜਿੱਥੇ ਸਾਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ, ਉੱਥੇ ਭਾਰਤ ਵੀ ਇਸ ਨਾਲ ਲਗਾਤਾਰ ਜੂਝ ਰਿਹਾ ਹੈ। ਛੂਤ ਦਾ ਰੋਗ ਕਰਕੇ ਇਸ ਵਿਸ਼ਾਣੂ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ 'ਚ ਤਾਲਾਬੰਦੀ ਦੀ ਲਗਾਈ ਕੀਤੀ ਗਈ ਹੈ, ਅਤੇ ਸਿਹਤ ਵਿਗਿਆਨੀ ਵੀ ਇਸ ਦੇ ਇਲਾਜ ਲਈ ਟੀਕਾ ਤਿਆਰ ਕਰਨ ਦੀਆਂ ਖੋਜਾਂ 'ਚ ਨਿਰੰਤਰ ਲੱਗੇ ਹੋਏ ਹਨ। ਖੋਜ ਕਾਰਜਾਂ ਦੇ ਵਿਸ਼ੇ ਵਿੱਚ ਕਈ ਪੱਖ ਸ਼ਾਮਲ ਹਨ, ਜਿਵੇਂ ਕਿ ਇਹ ਵਾਇਰਸ ਮਨੁੱਖਾਂ ਵਿਚ ਕਿੱਥੋਂ ਆਇਆ, ਅਤੇ ਇਸ ਤੋਂ ਠੀਕ ਹੋਏ ਵਿਅਕਤੀ ਕੀ ਪੱਕੇ ਤੌਰ 'ਤੇ ਠੀਕ ਹੁੰਦੇ ਹਨ, ਉਨ੍ਹਾਂ ਦੀ ਸਿਹਤ 'ਤੇ ਇਹ ਕਿਹੜੇ ਸਥਾਈ ਅਸਰ ਛੱਡ ਕੇ ਜਾਵੇਗਾ ਆਦਿ ? ਹੁਣ ਤੱਕ ਕੀਤੀਆਂ ਗਈਆਂ ਖੋਜਾਂ ਅਨੁਸਾਰ, ਵਾਇਰਸ ਖੰਘਣ ਅਤੇ ਛਿੱਕਣ ਤੋਂ ਨਿੱਕਲੀਆਂ ਬੂੰਦਾਂ ਦੇ ਸੰਪਰਕ 'ਚ ਆਉਣ ਨਾਲ ਫੈਲਦਾ ਹੈ। ਇਸ ਤੋਂ ਇਲਾਵਾ, ਇਹ ਵਾਇਰਸ ਦਰਵਾਜ਼ੇ ਦੇ ਹੈਂਡਲ ਆਦਿ 'ਤੇ ਵੀ ਜ਼ਿੰਦਾ ਰਹਿ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਇਸ ਨੂੰ ਛੂਹਦੇ ਹੋ ਤਾਂ ਇਹ ਵਾਇਰਸ ਹੱਥਾਂ ਅਤੇ ਮੂੰਹ ਰਾਹੀਂ ਸਰੀਰ ਵਿਚ ਦਾਖਲ ਹੋ ਸਕਦਾ ਹੈ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਇੱਕ ਹੋਰ ਖੋਜ ਸਾਹਮਣੇ ਆਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਵਾਇਰਸ ਏ.ਸੀ ਰਾਹੀਂ ਵੀ ਫੈਲ ਸਕਦਾ ਹੈ। ਅਧਿਐਨ ਦੇ ਅਨੁਸਾਰ, ਏਅਰ ਕੰਡੀਸ਼ਨਿੰਗ ਦੇ ਕਾਰਨ ਵੀ ਕੋਰੋਨਾ ਇੱਕ ਵਿਅਕਤੀ ਤੋਂ ਦੂਜੇ ਤੱਕ ਫੈਲ ਸਕਦਾ ਹੈ। ਯੂਐਸ ਸੈਂਟਰ ਫਾਰ ਕੰਟਰੋਲ ਐਂਡ ਪ੍ਰੀਵੈਂਸ਼ਨ ਦੁਆਰਾ ਰਸਾਲੇ ਵਿੱਚ ਪ੍ਰਕਾਸ਼ਤ ਲੇਖ ਦੇ ਅਨੁਸਾਰ, ਚੀਨ ਦੇ ਇੱਕ ਰੈਸਟੋਰੈਂਟ ਵਿਖੇ ਏਅਰ ਕੰਡੀਸ਼ਨਰ ਕਾਰਨ ਉਥੇ ਬੈਠੇ ਤਿੰਨ ਲੋਕਾਂ ਵਿਚ ਕੋਰੋਨਾ ਵਾਇਰਸ ਦਾ ਸੰਕਰਮਣ ਹੋਇਆ। ਦੱਸਿਆ ਗਿਆ ਕਿ ਇਸ ਰੈਸਟੋਰੈਂਟ ਵਿੱਚ ਕੋਈ ਖਿੜਕੀ ਨਹੀਂ ਹੈ, ਜਿਸ ਕਾਰਨ ਇੱਥੇ 24 ਘੰਟੇ ਏ.ਸੀ. ਚੱਲਦਾ ਹੈ। ਪਹਿਲਾ ਸੰਕਰਮਿਤ ਵਿਅਕਤੀ 24 ਜਨਵਰੀ ਨੂੰ ਇੱਥੇ ਖਾਣ ਲਈ ਆਇਆ ਸੀ। ਦੂਜੇ ਅਤੇ ਤੀਜੇ ਲੋਕ ਵੀ ਥੋੜ੍ਹੀ ਦੂਰੀ 'ਤੇ ਬੈਠੇ ਸਨ। ਪਹਿਲੇ ਸੰਕਰਮਿਤ ਮਰੀਜ਼ ਨੇ ਰੈਸਟੋਰੈਂਟ ਤੋਂ ਘਰ ਆਉਣ ਤੋਂ ਅਗਲੇ ਦਿਨ ਲੱਛਣ ਦਿਖਾਉਣਾ ਸ਼ੁਰੂ ਕਰ ਦਿੱਤਾ। ਦੂਸਰਾ ਵਿਅਕਤੀ 5 ਫਰਵਰੀ ਨੂੰ ਸੰਕਰਮਿਤ ਹੋਇਆ ਸੀ। ਤੀਜਾ ਵਿਅਕਤੀ ਵੀ 7 ਫਰਵਰੀ ਨੂੰ ਸੰਕਰਮਿਤ ਹੋਇਆ ਸੀ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਏਅਰ ਕੰਡੀਸ਼ਨਰ ਤੋਂ ਹਵਾ ਦੇ ਤੇਜ਼ ਵਹਾਅ ਨੇ ਬੂੰਦਾਂ ਨੂੰ ਹਵਾ ਵਿੱਚ ਲਿਆਂਦਾ, ਜਿਸ ਕਾਰਨ ਉਥੇ ਮੌਜੂਦ ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਸਨ। ਕ੍ਰਾਸ ਹਵਾਦਾਰੀ ਹੋਣ 'ਤੇ ਏ.ਸੀ ਚਲਾਉਣ ਵੇਲੇ ਕੋਰੋਨਾ ਦਾ ਜੋਖਮ ਵਧ ਜਾਂਦਾ ਹੈ। ਜੇਕਰ ਤੁਹਾਡੇ ਘਰ ਵਿਚ ਵਿੰਡੋ ਏ.ਸੀ ਲਗਾਇਆ ਹੋਇਆ ਹੈ ਤਾਂ ਕਮਰੇ ਵਿਚਲੀ ਹਵਾ ਉਥੇ ਰਹੇਗੀ। ਅਜਿਹੀ ਸਥਿਤੀ ਵਿੱਚ, ਕਾਰ ਵਿੱਚ ਜਾਂ ਵਿੰਡੋ ਏ.ਸੀ. ਚਲਾਉਣ ਵਿੱਚ ਕੋਈ ਸਮੱਸਿਆ ਨਹੀਂ ਹੈ। ਸੈਂਟਰਲ ਏ.ਸੀ. ਪਲਾਂਟ ਦੀ ਵਰਤੋਂ ਕਰਦੇ ਹੋਏ ਸੰਕ੍ਰਮਣ ਦੀ ਸੰਭਾਵਨਾ ਵਧੇਰੇ ਹੋ ਜਾਂਦੀ ਹੈ, ਕਿਉਂਕਿ ਇਸਦੀ ਹਵਾ ਸਾਰੇ ਕਮਰਿਆਂ ਵਿੱਚ ਜਾਂਦੀ ਹੈ। ਇਸ ਕਾਰਨਾਂ ਕਰਕੇ ਕੋਰੋਨਾ ਦੇ ਇਲਾਜ ਵਿੱਚ ਜੁਟੇ ਹਸਪਤਾਲਾਂ ਵਿੱਚ ਏ.ਸੀ. ਨਹੀਂ ਚਲਾਏ ਜਾ ਰਹੇ।-
coronavirus
Advertisment

Stay updated with the latest news headlines.

Follow us:
Advertisment