ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.20 ਲੱਖ ਨਵੇਂ ਕੇਸ , 3380 ਮੌਤਾਂ       

By Shanker Badra - June 05, 2021 11:06 am

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ (Corona Second Wave) ਦੀ ਰਫ਼ਤਾਰ ਹੁਣ ਹੌਲੀ -ਹੌਲੀ ਕਮਜ਼ੋਰ ਹੁੰਦੀ ਦਿਖਾਈ ਦੇ ਰਹੀ ਹੈ। ਕੋਰੋਨਾ ਦਾ ਗ੍ਰਾਫ ਡਿੱਗ ਸਕਦਾ  ਪਰ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।ਦੂਸਰੀ ਲਹਿਰ ਦੇ ਦੌਰਾਨ 7 ਮਈ ਨੂੰ ਪੀਕ ਤੋਂ ਬਾਅਦ ਨਵੇਂ ਕੇਸ ਨਿਰੰਤਰ ਘਟ ਰਹੇ ਹਨ ਅਤੇ ਐਕਟਿਵ ਕੇਸ ਵੀ ਘੱਟ ਰਹੇ ਹਨ।

Coronavirus live updates : India Lowest Daily Covid Cases In 58 Days, 3380 Deaths In 24 Hours ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.20 ਲੱਖ ਨਵੇਂ ਕੇਸ , 3380 ਮੌਤਾਂ

ਪੜ੍ਹੋ ਹੋਰ ਖ਼ਬਰਾਂ : ਡੋਨਾਲਡ ਟਰੰਪ ਦਾ Facebook ਅਕਾਉਂਟ 2 ਸਾਲ ਲਈ ਕੀਤਾ ਸਸਪੈਂਡ 

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 1,20,529 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 3380 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ ਅਤੇ ਮੌਤਾਂ ਦੇ ਅੰਕੜਿਆਂ ਵਿੱਚ ਗਿਰਾਵਟ ਆਈ ਹੈ। ਇਸ ਦੌਰਾਨ 1,97,894 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ।

Coronavirus live updates : India Lowest Daily Covid Cases In 58 Days, 3380 Deaths In 24 Hours ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.20 ਲੱਖ ਨਵੇਂ ਕੇਸ , 3380 ਮੌਤਾਂ

ਕੇਂਦਰੀ ਸਿਹਤ ਮੰਤਰਾਲੇ ਨੇ ਇਹ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ ਦੇਸ਼ 'ਚ ਕੁੱਲ ਮਾਮਲਿਆਂ ਦੀ ਗਿਣਤੀ 2,86,94,879 ਹੋ ਗਈ ਹੈ, ਜਿਸ 'ਚੋਂ 3,44,082 ਲੋਕ ਆਪਣੀ ਜਾਨ ਗਵਾ ਚੁਕੇ ਹਨ। ਇਸ ਸਮੇਂ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ 15,55,248 ਹੈ। ਹੁਣ ਤੱਕ 2,67,95,549 ਮਰੀਜ਼ ਠੀਕ ਹੋ ਗਏ ਹਨ। ਉੱਥੇ ਹੀ ਹੁਣ ਤੱਕ 22,78,60,317 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ।

Coronavirus live updates : India Lowest Daily Covid Cases In 58 Days, 3380 Deaths In 24 Hours ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.20 ਲੱਖ ਨਵੇਂ ਕੇਸ , 3380 ਮੌਤਾਂ

ਪਿਛਲੇ ਕਈ ਹਫ਼ਤਿਆਂ ਤੋਂ ਕੋਰੋਨਾ ਨੂੰ ਬ੍ਰੇਕ ਲੱਗਦੀ ਦਿਖਾਈ ਦੇ ਰਹੀ ਹੈ, ਪਰ ਕੋਵਿਡ ਮਹਾਂਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਉਤਰਾਅ ਚੜਾਅ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਦਿਨੋ ਦਿਨ ਘਟਦੇ ਜਾ ਰਹੇ ਹਨ। ਕੌਮੀ ਪੱਧਰ 'ਤੇ ਕੋਰੋਨਾ ਦੀ ਲਾਗ ਦੀ ਰੋਜ਼ਾਨਾ ਦੀ ਦਰ ਲਗਭਗ 6.89 ਪ੍ਰਤੀਸ਼ਤ ਹੈ, ਜਦੋਂ ਕਿ ਕੋਰੋਨਾ ਦੀ ਲਾਗ ਤੋਂ ਰਿਕਵਰੀ ਦੀ ਦਰ ਵੀ 93.38% ਪ੍ਰਤੀਸ਼ਤ ਹੈ।

Coronavirus live updates : India Lowest Daily Covid Cases In 58 Days, 3380 Deaths In 24 Hours ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ 1.20 ਲੱਖ ਨਵੇਂ ਕੇਸ , 3380 ਮੌਤਾਂ

ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਸ਼ੁੱਕਰਵਾਰ ਨੂੰ ਕੋਵਿਡ -19 ਦੇ ਮਾਮਲਿਆਂ ਵਿੱਚ ਥੋੜਾ ਉਛਾਲ ਆਇਆ । ਕੋਰੋਨਾ ਦੇ ਨਵੇਂ ਮਾਮਲੇ 487 ਤੋਂ ਵਧ ਕੇ 523 ਹੋ ਗਏ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਕੋਰੋਨਾ ਦੀ ਲਾਗ ਦਰ 0.68 ਪ੍ਰਤੀਸ਼ਤ ਸੀ। ਇਸ ਦੇ ਨਾਲ ਹੀ ਦਿੱਲੀ ਵਿੱਚ 50 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਕੋਰੋਨਾ ਮਹਾਂਮਾਰੀ ਦੇ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 24,497 ਹੋ ਗਈ ਹੈ।
-PTCNews

adv-img
adv-img