ਜਦੋਂ ਲਾੜਾ ਲਾੜੀ ਵਿਆਹ ਕਰਵਾ ਕੇ ਪਹੁੰਚੇ ਤਾਂ ਪੁਲਿਸ ਅਧਿਕਾਰੀਆਂ ਨੇ ਨਾਕੇ 'ਤੇ ਕੱਟਿਆ ਕੇਕ

By Shanker Badra - April 20, 2020 3:04 pm

ਜਦੋਂ ਲਾੜਾ ਲਾੜੀ ਵਿਆਹ ਕਰਵਾ ਕੇ ਪਹੁੰਚੇ ਤਾਂ ਪੁਲਿਸ ਅਧਿਕਾਰੀਆਂ ਨੇ ਨਾਕੇ 'ਤੇ ਕੱਟਿਆ ਕੇਕ:ਬਾਘਾ ਪੁਰਾਣਾ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਪੂਰੇ ਦੇਸ਼ ਅੰਦਰ ਚੱਲ ਰਿਹਾ ਹੈ। ਇਸ ਦੌਰਾਨ ਜਿਨ੍ਹਾਂ ਪਰਿਵਾਰਾਂ ਵੱਲੋਂ ਆਪਣੇ ਲੜਕੇ-ਲੜਕਿਆਂ ਦੇ ਵਿਆਹ ਦੀਆਂ ਤਾਰੀਖ਼ਾਂ ਮਿਥੀਆਂ ਹੋਈਆ ਸਨ, ਉਨ੍ਹਾਂ ਪਰਿਵਾਰਾਂ ਨੇ ਕੋਰੋਨਾ ਮਹਾਂਮਾਰੀ ਦੇ ਕਾਰਨ ਲੱਗੇ ਕਰਫ਼ਿਊ 'ਚ ਸਾਦਾ ਵਿਆਹ ਕਰਨਾ ਹੀ ਮੁਨਾਸਬ ਸਮਝਿਆ ਹੈ।

ਇਸੇ ਦੌਰਾਨ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਪਿੰਡ ਰਾਜੋਆਣਾ ਦੇ ਕ੍ਰਿਸ਼ਨ ਸਿੰਘ ਅਤੇ ਮਨਜੀਤ ਕੌਰ ਵਾਸੀ ਸ਼ਹਿਜ਼ਾਦੀ(ਫ਼ਿਰੋਜ਼ਪੁਰ) ਲਈ ਉਨ੍ਹਾਂ ਦਾ 19 ਅਪ੍ਰੈਲ ਨੂੰ ਹੋਇਆ ਵਿਆਹ ਯਾਦਗਾਰ ਬਣ ਗਿਆ ਹੈ। ਲਾੜਾ ਕ੍ਰਿਸ਼ਨ ਕੁਮਾਰ ਘਰ ਦੇ ਸਿਰਫ 5 ਮੈਂਬਰਾਂ ਦੇ ਨਾਲ ਆਪਣੀ ਪਤਨੀ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਲੈ ਕੇ ਆਇਆ।

ਜਦੋਂ ਉਹ ਦੋਵੇਂ ਵਿਆਹ ਕਰਵਾ ਕੇ ਆਪਣੇ ਮੋਟਰਸਾਈਕਲ 'ਤੇ ਪਰਤ ਰਹੇ ਸਨ ਤਾਂ ਬਾਘਾਪੁਰਾਣਾ ਵਿਖੇ ਪੁਲਿਸ ਨਾਕੇ 'ਤੇ ਪਹੁੰਚਣ 'ਤੇ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਕੇਕ ਕੱਟ ਵਿਆਹ ਦੀਆਂ ਵਧਾਈਆਂ ਦਿੱਤੀਆਂ।

ਇਸ ਸਬੰਧੀ ਲਾੜੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ 19 ਅਪ੍ਰੈਲ ਨੂੰ ਹੋਣਾ ਤੈਅ ਹੋਇਆ ਸੀ ਪਰ ਕਰਫਿਊ ਕਰਕੇ ਉਹ ਆਪਣੇ ਪਰਿਵਾਰ ਦੇ 5 ਮੈਂਬਰਾਂ ਨੂੰ ਨਾਲ ਲੈ ਕੇ ਲਾੜੀ ਨੂੰ ਵਿਆਹ ਲਿਆਇਆ ਹੈ। ਜਦੋਂ ਵਹੁਟੀ ਨਾਲ ਉਹ ਆਪਣੇ ਮੇਨ ਚੌਕ ਵਿਚ ਪਹੁੰਚਿਆ ਤਾਂ ਉੱਚ ਅਧਿਕਰੀਆਂ ਵੱਲੋਂ ਦਿੱਤੇ ਗਏ ਇਸ ਪਿਆਰ ਦੇ ਨਾਲ ਇਸ ਤਰ੍ਹਾਂ ਸੁਆਗਤ ਹੋਵੇਗਾ, ਇਸ ਦਾ ਉਨ੍ਹਾਂ ਨੂੰ ਕੋਈ ਅਹਿਸਾਸ ਨਹੀਂ ਸੀ।
-PTCNews

adv-img
adv-img