ਕੋਰੋਨਾ ਵਾਇਰਸ ਸ਼ਾਇਦ ਕਦੇ ਨਾ ਖ਼ਤਮ ਹੋਵੇ, WHO ਨੇ ਪ੍ਰਗਟਾਇਆ ਖਦਸ਼ਾ

Coronavirus: Lockdowns can end but COVID-19 may never go away, says WHO
ਕੋਰੋਨਾ ਵਾਇਰਸ ਸ਼ਾਇਦ ਕਦੇ ਨਾ ਖ਼ਤਮ ਹੋਵੇ, WHO ਨੇ ਪ੍ਰਗਟਾਇਆ ਖਦਸ਼ਾ

ਕੋਰੋਨਾ ਵਾਇਰਸ ਸ਼ਾਇਦ ਕਦੇ ਨਾ ਖ਼ਤਮ ਹੋਵੇ, WHO ਨੇ ਪ੍ਰਗਟਾਇਆ ਖਦਸ਼ਾ:ਨਵੀਂ ਦਿੱਲੀ : ਦੁਨੀਆ ਭਰ ਦੇ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਸੰਕਰਮਣ ਤੇਜ਼ੀ ਨਾਲ਼ ਫੈਲ ਰਿਹਾ ਹੈ। ਕੋਰੋਨਾ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ ਦੇ ਦੇਸ਼ਾਂ ਨੇ ਲਾਕਡਾਉਨ ਕੀਤਾ ਹੋਇਆ ਹੈ ਅਤੇ ਵਿਗਿਆਨੀ ਦਿਨ ਰਾਤ ਇੱਕ ਕਰ ਕੋਰੋਨਾ ਸੰਕਰਮਣ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਇਸ ਵਿਚਕਾਰ WHO ਨੇ ਸੰਭਾਵਨਾ ਪ੍ਰਗਟਾਈ ਹੈ ਕਿ ਕੋਰੋਨਾ ਵਾਇਰਸ ਸ਼ਾਇਦ ਕਦੇ ਖ਼ਤਮ ਨਾ ਹੋਵੇ, ਜਿਵੇਂ ਐੱਚਆਈਵੀ ਖ਼ਤਮ ਨਹੀਂ ਹੋਇਆ।

ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਨਿਦੇਸ਼ਕ ਡਾ.ਮਾਈਕਲ ਜੇ ਰਿਆਨ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਸ਼ਾਇਦ ਕੋਰੋਨਾ ਵਾਇਰਸ ਦੁਨੀਆ ‘ਚੋਂ ਕਦੇ ਖ਼ਤਮ ਨਾ ਹੋਵੇ। ਕੋਰੋਨਾ ਵਾਇਰਸ ਦੁਨੀਆ ਦੇ ਲਗਪਗ ਹਰ ਦੇਸ਼ ਨੂੰ ਆਪਣੀ ਲਪੇਟ ‘ਚ ਲੈ ਚੁੱਕਿਆ ਹੈ। ਇਸ ਜਾਨਲੇਵਾ ਵਾਇਰਸ ਦੀ ਅਜੇ ਤੱਕ ਕੋਈ ਦਵਾਈ ਜਾਂ ਵੈਕਸੀਨ ਨਹੀਂ ਆਈ ਹੈ। ਅਜਿਹੇ ਸਮੇਂ ‘ਚ WHO ਦਾ ਇਹ ਕਹਿਣਾ ਕਿ ਕੋਰੋਨਾ ਵਾਇਰਸ ਕਦੇ ਖ਼ਤਮ ਨਹੀਂ ਹੋਵੇਗਾ, ਡਰ ਪੈਦਾ ਕਰਨ ਵਾਲਾ ਹੈ।

ਕੋਰੋਨਾ ਵਾਇਰਸ ਦੇ ਤੂਫਾਨ ਨੇ ਪੂਰੀ ਦੁਨੀਆ ‘ਚ ਹਲਚਲ ਮਚਾ ਰੱਖੀ ਹੈ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਡਰ ਨਾਲ ਪੂਰੀ ਦੁਨੀਆ ਰੁਕ ਜਿਹੀ ਗਈ ਹੈ। ਦੁਨੀਆ ਭਰ ਦੇ ਦੇਸ਼ਾਂ ‘ਚ ਕਈ ਦਿਨਾਂ ਤੋਂ ਲਾਕਡਾਊਨ ਲਾਗੂ ਹੈ ਅਤੇ ਕਰੋੜਾਂ ਲੋਕ ਆਪਣੇ ਘਰਾਂ ‘ਚ ਕੈਦ ਰਹਿਣ ਲਈ ਮਜ਼ਬੂਰ ਹਨ। ਇਸ ਖਤਰਨਾਕ ਵਾਇਰਸ ਨਾਲ ਲੜਾਈ ‘ਚ ਹੁਣ ਲੋਕਾਂ ਨੂੰ ਸਿਰਫ ਇੱਕ ਹੀ ਉਂਮੀਦ ਨਜ਼ਰ ਆ ਰਹੀ ਹੈ। ਉਹ ਹੈ ਕੋਰੋਨਾ ਵਾਇਰਸ ਦੀ ਵੈਕਸੀਨ।
-PTCNews