ਮੁੱਖ ਖਬਰਾਂ

ਦੇਸ਼ 'ਚ ਫ਼ਿਰ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 47,262 ਨਵੇਂ ਮਾਮਲੇ, 275 ਮੌਤਾਂ  

By Shanker Badra -- March 24, 2021 1:12 pm


ਨਵੀਂ ਦਿੱਲੀ : ਦੇਸ਼ ਭਰ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਪੂਰੇ ਦੇਸ਼ ਵਿਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸ਼ੁਰੂ ਹੋ ਗਈ ਹੈ। ਕੋਵਿਡ-19 ਦੇ ਮਾਮਲਿਆਂ 'ਚ ਵਾਧੇ ਨੂੰ ਦੇਖਦਿਆਂ ਬਹੁਤ ਸਾਰੇ ਸੂਬਿਆਂ ਨੇ ਆਪਣੇ ਸੂਬੇ ਵਿੱਚ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ।

ਦੇਸ਼ 'ਚ ਫ਼ਿਰ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 47,262 ਨਵੇਂ ਮਾਮਲੇ, 275 ਮੌਤਾਂ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

ਸਿਹਤ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 47,262 ਹਜ਼ਾਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 275 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਹਾਲਾਂਕਿ, 23,907 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਜਦੋਂ ਕਿ ਮੰਗਲਵਾਰ ਨੂੰ ਨਵੇਂ ਕੋਰੋਨਾ ਮਾਮਲਿਆਂ ਦੀ ਗਿਣਤੀ 40,715 , ਸੋਮਵਾਰ ਨੂੰ ਇਹ ਗਿਣਤੀ 46,951 ਐਤਵਾਰ ਨੂੰ 43,846 ਦਰਜ ਕੀਤੀ ਗਈ ਸੀ।

Coronavirus News : India records highest single-day spike with 47,262 fresh COVID-19 cases ਦੇਸ਼ 'ਚ ਫ਼ਿਰ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 47,262 ਨਵੇਂ ਮਾਮਲੇ, 275 ਮੌਤਾਂ

ਇਸ ਮਿਆਦ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 275 ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਇਹ ਗਿਣਤੀ 199, ਸੋਮਵਾਰ ਨੂੰ 212 ,ਐਤਵਾਰ ਨੂੰ ਇਹ ਗਿਣਤੀ 197 ਦਰਜ ਕੀਤੀ ਗਈ ਸੀ। ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਵਧਦਾ ਹੋਇਆ ਨਜ਼ਰੀ ਆ ਰਿਹਾ ਹੈ। ਠੀਕ ਹੋਣ ਵਾਲੇ ਮਰੀਜ਼ਾਂ ਦੀ ਤੁਲਨਾ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਵਧੇਰੇ ਹੋ ਗਈ ਹੈ। ਇਸ ਦੇ ਕਾਰਣ ਮਰੀਜ਼ਾਂ ਦੇ ਉਭਰਣ ਦੀ ਦਰ ਘੱਟ ਹੋ ਕੇ 95 ਫੀਸਦੀ ਉੱਤੇ ਆ ਗਈ ਹੈ।

Coronavirus News : India records highest single-day spike with 47,262 fresh COVID-19 cases ਦੇਸ਼ 'ਚ ਫ਼ਿਰ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 47,262 ਨਵੇਂ ਮਾਮਲੇ, 275 ਮੌਤਾਂ

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ 'ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

ਦੇਸ਼ ਵਿਚ ਹੁਣ ਤਕ ਪੀੜਤਾਂ ਦੀ ਗਿਣਤੀ ਵਧ ਕੇ 1,17,34,058 ਹੋ ਗਈ। ਕੋਰੋਨਾ ਮਹਾਮਾਰੀ ਦੇ ਕਾਰਣ ਦੇਸ਼ ਵਿਚ ਹੁਣ ਤੱਕ 1 ਲੱਖ 60 ਹਜ਼ਾਰ 441 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ 3,68,457 ਹੈ ਤੇ ਡਿਸਚਾਰਜ ਹੋਏ ਮਾਮਲਿਆਂ ਦੀ ਕੁੱਲ ਗਿਣਤੀ 1,12,05,160 ਹੈ।ਇਸ ਵਿਚ ਦੇਸ਼ 'ਚ ਹੁਣ ਤਕ 5,08,41,286 ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁਕਿਆ ਹੈ।

-PTCNews

  • Share