Thu, Apr 25, 2024
Whatsapp

ਭਾਰਤ 'ਚ ਕੋਰੋਨਾ ਨੇ ਤੋੜੇ ਪਿਛਲੇ ਸਾਰੇ ਰਿਕਾਰਡ , ਇੱਕ ਦਿਨ 'ਚ ਆਏ 2 ਲੱਖ 34 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ 

Written by  Shanker Badra -- April 17th 2021 11:02 AM
ਭਾਰਤ 'ਚ ਕੋਰੋਨਾ ਨੇ ਤੋੜੇ ਪਿਛਲੇ ਸਾਰੇ ਰਿਕਾਰਡ , ਇੱਕ ਦਿਨ 'ਚ ਆਏ 2 ਲੱਖ 34 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ 

ਭਾਰਤ 'ਚ ਕੋਰੋਨਾ ਨੇ ਤੋੜੇ ਪਿਛਲੇ ਸਾਰੇ ਰਿਕਾਰਡ , ਇੱਕ ਦਿਨ 'ਚ ਆਏ 2 ਲੱਖ 34 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ 

ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ (Covid-19) ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਬੇਕਾਬੂ ਹੋ ਚੁੱਕੀ ਹੈ।ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਾਫ਼ੀ ਚਿੰਤਾਜਨਕ ਹਾਲਤ ਪੈਦਾ ਹੋ ਗਏ ਹਨ। ਭਾਰਤ 'ਚ ਅੰਕੜੇ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਸਾਹਮਣੇ ਆ ਰਹੇ ਹਨ। ਕੋਰੋਨਾ ਨਾਲ ਹਰ ਦਿਨ ਲੱਖਾਂ ਲੋਕ ਪਾਜ਼ੀਟਿਵ ਹੋ ਰਹੇ ਹਨ। [caption id="attachment_489936" align="aligncenter" width="300"]Coronavirus News : India reports over 2.34 lakh new Covid-19 cases , 1,341 Deaths in the last 24 hours ਭਾਰਤ 'ਚ ਕੋਰੋਨਾ ਨੇ ਤੋੜੇ ਪਿਛਲੇ ਸਾਰੇ ਰਿਕਾਰਡ , ਇੱਕ ਦਿਨ 'ਚ ਆਏ 2 ਲੱਖ 34 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ[/caption] ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ   ਤੀਜੇ ਦਿਨ ਲਗਾਤਾਰ ਦੋ ਲੱਖ ਤੋਂ ਜ਼ਿਆਦਾ ਨਵੇਂ ਕੋਰੋਨਾ ਕੇਸ ਆਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਪਿਛਲੇ 24 ਘੰਟਿਆਂ 'ਚ 2 ਲੱਖ 34 ਹਜ਼ਾਰ 692 ਨਵੇਂ ਕੋਰੋਨਾ ਕੇਸ ਸਾਹਮਣੇ ਆਏ  ਹਨ ਤੇ 1341 ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਹਾਲਾਂਕਿ 1,23,354 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਵੀਰਵਾਰ 2,17,353 ਨਵੇਂ ਕੇਸ ਆਏ ਸਨ। ਉੱਥੇ ਹੀ ਸਤੰਬਰ 'ਚ ਸਭ ਤੋਂ ਜ਼ਿਆਦਾ 1290 ਮੌਤਾਂ ਹੋਈਆਂ ਸਨ। [caption id="attachment_489933" align="aligncenter" width="300"]Coronavirus News : India reports over 2.34 lakh new Covid-19 cases , 1,341 Deaths in the last 24 hours ਭਾਰਤ 'ਚ ਕੋਰੋਨਾ ਨੇ ਤੋੜੇ ਪਿਛਲੇ ਸਾਰੇ ਰਿਕਾਰਡ , ਇੱਕ ਦਿਨ 'ਚ ਆਏ 2 ਲੱਖ 34 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ[/caption] ਇਸ ਦੌਰਾਨ ਮਹਾਂਮਾਰੀ ਦੇ ਕਾਰਨ ਭਾਰਤ ਵਿਚ ਹੁਣ ਕੁੱਲ ਕੋਵਿਡ -19 ਪੀੜਤਾਂ ਦੀ ਗਿਣਤੀ 1,45,26,609ਹੋ ਗਈ ਹੈ। ਦੇਸ਼ ਭਰ ਵਿੱਚ ਕੋਵਿਡ -19 ਦੇ ਸਰਗਰਮ ਮਾਮਲਿਆਂ ਦੀ ਗਿਣਤੀ16,79,740 ਤੱਕ ਪਹੁੰਚ ਗਈ ਹੈ। ਹੁਣ ਤੱਕ 1,26,71,220ਮਰੀਜ਼ ਠੀਕ ਹੋ ਗਏ ਹਨ। ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,75,649 ਹੋ ਗਈ ਹੈ। ਇਸ ਦਰਮਿਆਨ ਦੇਸ਼ ਵਿਚ 11,99,37,641 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। [caption id="attachment_489932" align="aligncenter" width="300"] ਭਾਰਤ 'ਚ ਕੋਰੋਨਾ ਨੇ ਤੋੜੇ ਪਿਛਲੇ ਸਾਰੇ ਰਿਕਾਰਡ , ਇੱਕ ਦਿਨ 'ਚ ਆਏ 2 ਲੱਖ 34 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ[/caption] ਪੜ੍ਹੋ ਹੋਰ ਖ਼ਬਰਾਂ : Corona ਦੀ ਜਿਸ ਦਵਾਈ ਨੂੰ ਲੈ ਕੇ ਦੇਸ਼ 'ਚ ਮਚਿਆ ਹਾਹਾਕਾਰ, ਹੁਣ ਇਕ ਫੋਨ ਨਾਲ ਘਰ ਮਿਲੇਗੀ ਡਿਲਿਵਰੀ ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਮੌਤ ਦਰ 1.21 ਫੀਸਦ ਹੈ। ਰਿਕਵਰੀ ਰੇਟ ਕਰੀਬ 88 ਫੀਸਦ ਹੈ। ਐਕਟਿਵ ਕੇਸ ਵਧ ਕੇ 11 ਫੀਸਦ ਤੋਂ ਜ਼ਿਆਦਾ ਹੋ ਗਏ ਹਨ। ਕੋਰੋਨਾ ਐਕਟਿਵ ਕੇਸ ਮਾਮਲੇ 'ਚ ਦੁਨੀਆਂ 'ਚ ਭਾਰਤ ਦਾ ਦੂਜਾ ਸਥਾਨ ਹੈ। ਕੁੱਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ 'ਚ ਵੀ ਭਾਰਤ ਦਾ ਦੂਜਾ ਸਥਾਨ ਹੈ। ਦਿੱਲੀ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਇੱਥੇ 19 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਜਦਕਿ 141 ਦੀ ਇਸ ਮਹਾਮਾਰੀ 'ਚ ਮੌਤ ਹੋ ਗਈ। -PTCNews


Top News view more...

Latest News view more...