ਪਟਿਆਲਾ ਜ਼ਿਲ੍ਹੇ ‘ਚ ਫਟਿਆ ਕੋਰੋਨਾ ਬੰਬ, 19 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Coronavirus Patiala : : 19 more new corona cases in Patiala
ਪਟਿਆਲਾ ਜ਼ਿਲ੍ਹੇ 'ਚ ਫਟਿਆ ਕੋਰੋਨਾ ਬੰਬ, 19 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ 

ਪਟਿਆਲਾ ਜ਼ਿਲ੍ਹੇ ‘ਚ ਫਟਿਆ ਕੋਰੋਨਾ ਬੰਬ, 19 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ:ਪਟਿਆਲਾ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ ‘ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਕਈ ਵੱਡੇ ਅਧਿਕਾਰੀਆਂ ਤੇ ਅਫਸਰਾਂ ਦੀਆਂ ਕੋਰੋਨਾ ਰਿਪੋਰਟਾਂ ਪਾਜ਼ੀਟਿਵ ਆ ਰਹੀਆਂ ਹਨ।  ਪਟਿਆਲਾ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।

ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਜ਼ਿਲ੍ਹੇ ‘ਚ ਬੀਤੀ ਰਾਤ ਪਟਿਆਲਾ ਜ਼ਿਲੇ ਵਿੱਚ ਕੋਰੋਨਾ ਦੇ 41 ਹੋਰ ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਬੀਤੀ ਸ਼ਾਮ ਸਿਵਲ ਸਰਜਨ ਨੇ ਬੁਲ੍ਹੇਟਨ ਵਿੱਚ 22 ਕੇਸਾਂ ਦੀ ਪੁਸ਼ਟੀ ਕੀਤੀ ਸੀ ਪਰ ਦੇਰ ਰਾਤ 19 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਕੇਸ ਪਟਿਆਲਾ ਦੇ ਅਨਰਦਾਨਾਂ ਚੌਂਕ, ਫੀਲ ਖਾਨਾ ਸਕੂਲ, ਕੜਾਹ ਵਾਲਾ ਚੌਂਕ, ਪੀਲੀ ਸੜਕ, ਜੇਜੀਆਂ ਵਾਲੇ ਮਹੱਲੇ ਅਤੇ ਮੋੜ ਤੋਪ ਖਾਨਾ ਨਾਲ ਸਬੰਧਿਤ ਹਨ।

Coronavirus Patiala : : 19 more new corona cases in Patiala
ਪਟਿਆਲਾ ਜ਼ਿਲ੍ਹੇ ‘ਚ ਫਟਿਆ ਕੋਰੋਨਾ ਬੰਬ, 19 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਇਸ ਤੋਂ ਪਹਿਲਾਂ ਪਟਿਆਲਾ ਜ਼ਿਲ੍ਹੇ ‘ਚ 22 ਕੇਸਾਂ ਦੀ ਪੁਸ਼ਟੀ ਹੋਈ ਸੀ। ਇਨ੍ਹਾਂ ਪਾਜ਼ੀਟਿਵ ਕੇਸਾਂ ‘ਚੋ 18 ਪਟਿਆਲਾ ਸ਼ਹਿਰ, 3 ਨਾਭਾ  ਅਤੇ 1 ਰਾਜਪੁਰਾ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ 12 ਪਾਜ਼ੀਟਿਵ ਕੇਸਾਂ ਦੇ ਸੰਪਰਕ ‘ਚ ਆਉਣ, ਦੋ ਫੱਲੂ ਟਾਈਪ ਲੱਛਣਾਂ ਵਾਲੇ, ਤਿੰਨ ਬਗੈਰ ਫੱਲੂ ਲੱਛਣਾਂ ਵਾਲੇ ਓ.ਪੀ.ਡੀ. ਵਿਚ ਆਏ ਮਰੀਜ, ਇੱਕ  ਬਾਹਰੀ ਰਾਜ ਤੋਂ ਆਉਣ ਕਾਰਣ ਅਤੇ ਚਾਰ ਪੀ.ਜੀ.ਆਈ. ਤੋਂ ਰਿਪੋਰਟ ਹੋਏ ਮਰੀਜ਼ ਹਨ।
-PTCNews