Thu, Apr 25, 2024
Whatsapp

ਕੋਰੋਨਾ ਦੀ ਰਫ਼ਤਾਰ ਤੇਜ਼ ਪਰ ਮੁੱਖ ਮੰਤਰੀ ਦੇ ਸ਼ਹਿਰ ਦਾ ਰਜਿੰਦਰਾ ਹਸਪਤਾਲ ਸੁਸਤ , ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ ਰਿਪੋਰਟਾਂ 

Written by  Shanker Badra -- April 14th 2021 11:03 AM -- Updated: April 14th 2021 11:23 AM

ਪਟਿਆਲਾ : ਦੇਸ਼ 'ਚ ਕੋਰੋਨਾ ਦੀ ਤੇਜ਼ ਤੇ ਖ਼ਤਰਨਾਕ ਰਫਤਾਰ ਜਾਰੀ ਹੈ। ਜਿੱਥੇ ਕੋਰੋਨਾ ਨੇ ਪੰਜਾਬ ਅੰਦਰ ਵੀ ਤੇਜ਼ ਰਫ਼ਤਾਰ ਫ਼ੜ ਲਈ ਹੈ ,ਓਥੇ ਹੀ ਪੰਜਾਬ ਸਰਕਾਰ ਦੇ ਕੋਰੋਨਾ ਨੂੰ ਰੋਕਣ ਲਈ ਕੀਤੇ ਪਾਬੰਧ ਠੰਡੇ ਨਜ਼ਰ ਆ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਨ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਮਰੀਜ਼ਾਂ ਨੂੰਖੱਜਲ-ਖੁਆਰ ਹੋਣਾ ਪੈ ਰਿਹਾ ਹੈ। [caption id="attachment_489121" align="aligncenter" width="300"]Patients do not receive Covid test reports after 24 hours in Patiala's Rajindra Hospital ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਤੇਜ਼ ਪਰ ਮੁੱਖ ਮੰਤਰੀ ਦੇ ਸ਼ਹਿਰ ਦਾ ਰਜਿੰਦਰਾ ਹਸਪਤਾਲ ਹੋਇਆ ਸੁਸਤ , ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ ਰਿਪੋਰਟਾਂ[/caption] ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਅੱਜ ਤੋਂ 15 ਦਿਨਾਂ ਲਈ ਲੱਗਿਆ ਲਾਕਡਾਊਨ ਵਰਗਾ ਕਰਫ਼ਿਊ ਜਾਣਕਾਰੀ ਅਨੁਸਾਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਕੋਰੋਨਾ ਟੈਸਟ ਕਰਵਾਉਣ ਲਈ ਪਹੁੰਚ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਕੀਤੇ ਪਾਬੰਧ ਢਿੱਲੇ ਹੀ ਜਾਪਦੇ ਹਨ। ਰਜਿੰਦਰਾ ਹਸਪਤਾਲ ਵਿੱਚ 24-24 ਘੰਟਿਆਂ ਬਾਅਦ ਵੀ ਮਰੀਜ਼ਾਂ ਨੂੰ ਟੈਸਟ ਦੀ ਰਿਪੋਰਟ ਨਹੀਂ ਮਿਲ ਰਹੀ। ਜਿਸ ਕਰਕੇ ਰਜਿੰਦਰਾ ਹਸਪਤਾਲ 'ਚ ਮਰੀਜ਼ ਖੱਜਲ-ਖੁਆਰਹੋ ਰਹੇ ਹਨ। [caption id="attachment_489122" align="aligncenter" width="300"]Patients do not receive Covid test reports after 24 hours in Patiala's Rajindra Hospital ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਤੇਜ਼ ਪਰ ਮੁੱਖ ਮੰਤਰੀ ਦੇ ਸ਼ਹਿਰ ਦਾ ਰਜਿੰਦਰਾ ਹਸਪਤਾਲ ਹੋਇਆ ਸੁਸਤ , ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ ਰਿਪੋਰਟਾਂ[/caption] ਇੱਕ ਪਾਸੇ ਪੰਜਾਬ ਸਰਕਾਰ ਕੋਰੋਨਾ ਟੈਸਟਿੰਗ ਨੂੰ ਲੈ ਕੇ ਵੱਡੇ -ਵੱਡੇ ਦਾਅਵੇ ਕਰਦੀ ਹੈ ਪਰ ਇਥੇ ਤਾਂ ਰਜਿੰਦਰਾ ਹਸਪਤਾਲ ਦਾ ਕੰਮ ਕਰਨ ਦਾ ਤਰੀਕਾਪੰਜਾਬ ਸਰਕਾਰ ਦੇ ਦਾਅਵੇ ਦੇ ਬਿਲਕੁੱਲ ਉਲਟ ਹੈ। 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਮਰੀਜ਼ਾਂ ਨੂੰਰਿਪੋਰਟਾਂ ਨਹੀਂ ਮਿਲ ਰਹੀਆਂ। ਰਜਿੰਦਰਾ ਹਸਪਤਾਲ ਦੇ ਪ੍ਰਬੰਧਾਂ 'ਚ ਆਈਆਂ ਨਾਕਾਮੀਆਂ ਨੇ ਪੰਜਾਬ ਸਰਕਾਰ ਦੀ ਪੋਲ ਖੋਲ੍ਹ ਦਿੱਤੀ ਹੈ। ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਲੱਗ ਸਕਦੈ Weekend Lockdown , ਰੀਵਿਊ ਮੀਟਿੰਗ 'ਚ ਹੋਵੇਗਾ ਵਿਚਾਰ [caption id="attachment_489119" align="aligncenter" width="300"]Patients do not receive Covid test reports after 24 hours in Patiala's Rajindra Hospital ਪੰਜਾਬ 'ਚ ਕੋਰੋਨਾ ਦੀ ਰਫ਼ਤਾਰ ਤੇਜ਼ ਪਰ ਮੁੱਖ ਮੰਤਰੀ ਦੇ ਸ਼ਹਿਰ ਦਾ ਰਜਿੰਦਰਾ ਹਸਪਤਾਲ ਹੋਇਆ ਸੁਸਤ , ਮਰੀਜ਼ਾਂ ਨੂੰ ਨਹੀਂ ਮਿਲ ਰਹੀਆਂ ਰਿਪੋਰਟਾਂ[/caption] ਦੱਸ ਦੇਈਏ ਕਿਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਇਕ ਵਾਰ ਫਿਰ ਪੰਜਾਬ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਕੈਪਟਨ ਸਰਕਾਰ ਵੱਲੋਂ ਲਗਾਏ ਗਏ ਨਾਈਟ ਕਰਫ਼ਿਊਦੇ ਬਾਵਜੂਦ ਕੋਵਿਡ -19 ਦੇ ਕੇਸ ਵੱਧ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਮੁੱਖ ਮੰਤਰੀ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੋਰੋਨਾ ਬਾਰੇ ਸਮੀਖਿਆ ਬੈਠਕ ਕਰਨਗੇ। ਇਸ ਵਿੱਚਸੂਬੇ ਵਿਚ ਵੀਕੈਂਡ ਲਾਕਡਾਊਨ ਦੇ ਸੰਬੰਧ ਵਿੱਚ ਫੈਸਲਾ ਲਿਆ ਜਾ ਸਕਦਾ ਹੈ। -PTCNews


Top News view more...

Latest News view more...