Advertisment

ਪੰਜਾਬ 'ਚ ਕੋਰੋਨਾ ਨੇ ਮੁੜ ਮਚਾਇਆ ਕਹਿਰ ,ਅੱਜ ਤੜਕੇ -ਤੜਕੇ 2 ਘਰਾਂ 'ਚ ਵਿੱਛਿਆ ਸੱਥਰ

author-image
Shanker Badra
Updated On
New Update
ਪੰਜਾਬ 'ਚ ਕੋਰੋਨਾ ਨੇ ਮੁੜ ਮਚਾਇਆ ਕਹਿਰ ,ਅੱਜ ਤੜਕੇ -ਤੜਕੇ 2 ਘਰਾਂ 'ਚ ਵਿੱਛਿਆ ਸੱਥਰ
Advertisment
ਪੰਜਾਬ 'ਚ ਕੋਰੋਨਾ ਨੇ ਮੁੜ ਮਚਾਇਆ ਕਹਿਰ ,ਅੱਜ ਤੜਕੇ -ਤੜਕੇ 2 ਘਰਾਂ 'ਚ ਵਿੱਛਿਆ ਸੱਥਰ:ਚੰਡੀਗੜ੍ਹ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ। publive-image ਭਾਰਤ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ 'ਚ ਕੋਰੋਨਾ ਨਾਲ ਅੱਜ ਸਵੇਰੇ ਸਵੇਰੇ 2 ਮੌਤਾਂ ਹੋ ਗਈਆਂ ਹਨ। ਅੱਜ ਸੰਗਰੂਰ ਵਿਖੇ ਇਕ ਹੋਰ ਵਿਅਕਤੀ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ ਹੈ। Coronavirus Punjab : 2 deaths due to corona in Punjab ਪੰਜਾਬ 'ਚ ਕੋਰੋਨਾ ਨੇ ਮੁੜ ਮਚਾਇਆ ਕਹਿਰ ,ਅੱਜ ਤੜਕੇ -ਤੜਕੇ 2 ਘਰਾਂ 'ਚ ਵਿੱਛਿਆ ਸੱਥਰ ਮ੍ਰਿਤਕ ਵਿਅਕਤੀ ਦੀ ਪਛਾਣ ਰਿਜਵਾਨ ਫਾਰਕੂ (60 ਸਾਲਾ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਵਿਅਕਤੀ ਸ਼ੂਗਰ ਤੇ ਹੋਰ ਬੀਮਾਰੀਆਂ ਤੋਂ ਵੀ ਪੀੜਤ ਸੀ। ਮ੍ਰਿਤਕ ਵਿਅਕਤੀ ਦੀ ਰਿਪੋਰਟ 10 ਜੂਨ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਸੰਗਰੂਰ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ ਚੌਥੀ ਮੌਤ ਹੈ ਤੇ ਚਾਰੇ ਵਿਅਕਤੀ ਮਾਲੇਰਕੋਟਲਾ ਨਾਲ ਸਬੰਧਤ ਹਨ।   publive-image ਜਲੰਧਰ 'ਚ ਅੱਜ ਸਵੇਰੇ ਕੋਰੋਨਾ ਵਾਇਰਸ ਦੇ ਕਾਰਨ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਰੋਜ਼ ਗਾਰਡਨ ਦਿਲਬਾਗ ਨਗਰ ਐਕਸਟੈਨਸ਼ਨ ਦੀ ਰਹਿਣ ਵਾਲੀ 65 ਸਾਲਾ ਔਰਤ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਉਕਤ ਮਹਿਲਾ ਆਈ.ਐੱਮ.ਏ. ਵੱਲੋਂ ਸ਼ਾਹਕੋਟ 'ਚ ਚਲਾਏ ਜਾ ਰਹੇ ਹਸਪਤਾਲ 'ਚ ਇਲਾਜ ਅਧੀਨ ਸੀ। ਇਥੇ ਦੱਸ ਦੇਈਏ ਕਿ ਇਸ ਦੇ ਪਤੀ ਅਤੇ ਬੇਟੇ ਦੀ ਰਿਪੋਰਟ ਦੀ ਕੋਰੋਨਾ ਪਾਜ਼ੀਟਿਵ ਆ ਚੁੱਕੀ ਹੈ। -PTCNews-
coronavirus coronavirus-punjab
Advertisment

Stay updated with the latest news headlines.

Follow us:
Advertisment