ਮੋਹਾਲੀ ‘ਚ ਕੋਰੋਨਾ ਨਾਲ 2 ਮੌਤਾਂ, ਜਵਾਹਰਪੁਰ ਦੇ 48 ਸਾਲਾ ਵਿਅਕਤੀ ਨੇ ਤੋੜਿਆ ਦਮ

ਮੋਹਾਲੀ 'ਚ ਕੋਰੋਨਾ ਨਾਲ 2 ਮੌਤਾਂ, ਜਵਾਹਰਪੁਰ ਦੇ 48 ਸਾਲਾ ਵਿਅਕਤੀ ਨੇ ਤੋੜਿਆ ਦਮ   

ਮੋਹਾਲੀ ‘ਚ ਕੋਰੋਨਾ ਨਾਲ 2 ਮੌਤਾਂ, ਜਵਾਹਰਪੁਰ ਦੇ 48 ਸਾਲਾ ਵਿਅਕਤੀ ਨੇ ਤੋੜਿਆ ਦਮ:ਮੋਹਾਲੀ : ਪੰਜਾਬ ‘ਚ ਕੋਰੋਨਾ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ ਅਤੇ ਆਏ ਦਿਨ ਮੋਹਰੀ ਕਤਾਰ ‘ਚ ਡਿਊਟੀ ਨਿਭਾਉਣ ਵਾਲੇ ਸਿਵਲ, ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੁਲਾਜ਼ਮ ਵੀ ਇਸ ਦੀ ਲਪੇਟ ਵਿੱਚ ਆ ਰਹੇ ਹਨ। ਮੰਗਲਵਾਰ ਨੂੰ ਮੋਹਾਲੀ ਜ਼ਿਲ੍ਹੇ ‘ਚ ਕੋਰੋਨਾ ਕਾਰਨ 2 ਮੌਤਾਂ ਹੋ ਗਈਆਂ ਹਨ।

ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਹਲਕਾ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਦੇ 48 ਸਾਲਾ ਮੁਹੰਮਦ ਸੁਲੇਮਾਨ ਵਜੋਂ ਹੋਈ ਹੈ। ਉਕਤ ਵਿਅਕਤੀ ਦਾ ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਜਿਸ ਦੀ ਰਿਪੋਰਟ 7 ਜੁਲਾਈ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ।

ਮੋਹਾਲੀ ‘ਚ ਕੋਰੋਨਾ ਨਾਲ 2 ਮੌਤਾਂ, ਜਵਾਹਰਪੁਰ ਦੇ 48 ਸਾਲਾ ਵਿਅਕਤੀ ਨੇ ਤੋੜਿਆ ਦਮ

ਮ੍ਰਿਤਕ ਜਵਾਹਰਪੁਰ ਪਿੰਡ ਵਿਖੇ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਉਸ ਦੇ ਸੰਪਰਕ ‘ਚ ਆਉਣ ਵਾਲੇ ਪਿੰਡ ‘ਚ 6 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਹੁਣ ਤੱਕ ਪਾਜ਼ੀਟਿਵ ਆ ਚੁੱਕੀ ਹੈ। ਜਵਾਹਰਪੁਰ ਵਿਖੇ ਕੋਰੋਨਾ ਨਾਲ ਮੌਤ ਹੋਣ ‘ਤੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਤੋਂ ਇਲਾਵਾ ਮੋਹਾਲੀ ‘ਚ ਇਕ ਹੋਰ ਮੌਤ ਹੋ ਗਈ ਹੈ। ਮਰੀਜ਼ 65 ਸਾਲਾਂ ਦਾ ਬਜ਼ੁਰਗ ਹੈ,ਜਿਹੜਾ ਕਿ ਨਿਊ ਚੰਡੀਗੜ੍ਹ(ਮੁੱਲਾਂਪੁਰ) ਦਾ ਰਹਿਣ ਵਾਲ਼ਾ ਸੀ। ਇਸ ਤੋਂ ਇਲਾਵਾ 21 ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਵੀ ਹੋਈ ਹੈ, ਜਿਸ ਨਾਲ ਕੁੱਲ ਮਰੀਜ਼ਾਂ ਦਾ ਅੰਕੜਾ 444 ਹੋ ਗਿਆ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਮੌਤਾਂ ਦੀ ਗਿਣਤੀ 9 ਹੋ ਗਈ ਹੈ।
-PTCNews