Thu, Apr 25, 2024
Whatsapp

ਮੋਗਾ ਜ਼ਿਲ੍ਹੇ 'ਚ ਲਗਾਤਾਰ ਹੋ ਰਿਹਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ 

Written by  Shanker Badra -- May 20th 2021 01:23 PM
ਮੋਗਾ ਜ਼ਿਲ੍ਹੇ 'ਚ ਲਗਾਤਾਰ ਹੋ ਰਿਹਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ 

ਮੋਗਾ ਜ਼ਿਲ੍ਹੇ 'ਚ ਲਗਾਤਾਰ ਹੋ ਰਿਹਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ 

ਮੋਗਾ  : ਦੇਸ਼ 'ਚ ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਪੰਜਾਬ ਅੰਦਰ ਵੀ ਕੋਰੋਨਾ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। [caption id="attachment_498868" align="aligncenter" width="300"]Coronavirus Punjab : 95 new Coronavirus patients in Moga district , three deaths ਮੋਗਾ ਜ਼ਿਲ੍ਹੇ 'ਚ ਲਗਾਤਾਰ ਹੋ ਰਿਹਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ[/caption] ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ? ਮੋਗਾ ਜ਼ਿਲ੍ਹੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰਵਾਧਾ ਹੋ ਰਿਹਾ ਹੈ। ਮੋਗਾ ਵਿੱਚ ਪਿਛਲੇ 24 ਘੰਟਿਆਂ ਦੌਰਾਨ 95 ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ 3 ਲੋਕਾਂ ਦੀ ਮੌਤ ਹੋ ਗਈ ਹੈ। ਮੋਗਾ 'ਚ ਪਿਛਲੇ ਇੱਕ ਹਫ਼ਤੇ ਦਰਮਿਆਨ 10 ਤੋਂ ਉੱਪਰ ਕੋਰੋਨਾ ਪੀੜਤ ਲੋਕਾਂ ਦੀਆਂ ਮੌਤਾਂਹੋਈਆਂ ਹਨ। [caption id="attachment_498869" align="aligncenter" width="300"]Coronavirus Punjab : 95 new Coronavirus patients in Moga district , three deaths ਮੋਗਾ ਜ਼ਿਲ੍ਹੇ 'ਚ ਲਗਾਤਾਰ ਹੋ ਰਿਹਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ[/caption] ਇਸ ਮਗਰੋਂ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਮੋਗਾ ਪੁਲਿਸ ਨੇ ਮੋਗਾ ਦੇ ਮੇਨ ਬਜ਼ਾਰ ਨੂੰ ਜਾਂਦੇ ਰਸਤਿਆਂ ਨੂੰ ਸੀਲ ਕੀਤਾ ਹੈ। ਮੋਗਾ ਦੇ ਮੇਨ ਚੌਂਕ ਵਿੱਚ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਰੋਕ ਕੇ ਕੋਰੋਨਾ ਟੈਸਟਿੰਗ ਕੀਤੀ ਜਾ ਰਹੀ ਹੈ। [caption id="attachment_498867" align="aligncenter" width="300"]Coronavirus Punjab : 95 new Coronavirus patients in Moga district , three deaths ਮੋਗਾ ਜ਼ਿਲ੍ਹੇ 'ਚ ਲਗਾਤਾਰ ਹੋ ਰਿਹਾ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਲੋਕ ਘਰ ਬੈਠੇ ਕਰ ਸਕਣਗੇ ਆਪਣਾ ਕੋਰੋਨਾ ਟੈਸਟ, ICMR ਨੇ ਟੈਸਟ ਕਿੱਟ ਨੂੰ ਦਿੱਤੀ ਮਨਜ਼ੂਰੀ  ਦੱਸ ਦੇਈਏ ਕਿ ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਦੇ ਨਵੇਂ ਕੇਸ ਕੁਝ ਹੋਰ ਘਟੇ ਹਨ। ਬੁੱਧਵਾਰ ਨੂੰ ਕੋਰੋਨਾ ਦੇ 6407 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ ਕੋਰੋਨਾ ਨੇ 208 ਮਰੀਜ਼ਾਂ ਦੀਆਂ ਜਾਨਾਂ ਲਈਆਂ ਹਨ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 7 ਹਜ਼ਾਰ ਤੋਂ ਵੱਧ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। -PTCNews


Top News view more...

Latest News view more...