ਅੰਮ੍ਰਿਤਸਰ: ਕਰਫਿਊ ਤੋੜਨ ‘ਤੇ ਪੁਲਿਸ ਵੱਲੋਂ 17 ਖਿਲਾਫ FIR ਦਰਜ

Amid growing concerns over coronavirus (COVID 19), the Punjab Government on Monday imposed a curfew in the state in an order to prevent the spread of the pandemic. Likewise, the Chandigarh Administration also ordered the same as a precautionary measure. The number of cases in Punjab, Chandigarh is rising day by day.

ਪੰਜਾਬ ‘ਚ ਕਰਫਿਊ ਦਾ ਦੂਸਰਾ ਦਿਨ, ਸਰਕਾਰ ਵੱਲੋਂ ਲੋਕਾਂ ਨੂੰ ਘਰ ਰਹਿਣ ਕੀਤੀ ਜਾ ਰਹੀ ਹੈ ਅਪੀਲ

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਸੂਬੇ ਵਿਚ ਕਰਫਿਊ ਲਗਾ ਦਿੱਤਾ ਹੈ। ਇਸ ਕਰਫਿਊ ਦਾ ਅੱਜ ਦੂਸਰਾ ਦਿਨ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਰੋਕ ਕਰਫਿਊ ਲਾਉਣ ਦੇ ਹੁਕਮ ਜਾਰੀ ਕੀਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਲੱਕ ਤੋੜਣ ਲਈ ਕਰਫਿਊ ਤੋਂ ਬਿਨਾ ਕੋਈ ਹੱਲ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਹਿੱਤਾਂ ਅਤੇ ਤੁਹਾਡੇ ਭਲੇ ਲਈ ਮਜ਼ਬੂਰਨ ਕਰਫਿਊ ਲਾਉਣ ਦਾ ਸਿਖਰਲਾ ਕਦਮ ਚੁੱਕਣਾ ਪਿਆ ਕਿਉਂਕਿ ਸੂਬੇ ‘ਚ ਮੁਕੰਮਲ ਬੰਦ (ਲੌਕਡਾਊਨ) ਦੇ ਅਮਲ ‘ਚ ਆਉਣ ਦੇ ਬਾਵਜੂਦ ਸ਼ਹਿਰਾਂ, ਮੁਹੱਲਿਆਂ ਤੇ ਕਸਬਿਆਂ ‘ਚ ਲੋਕਾਂ ਦੇ ਆਮ ਵਾਂਗ ਇਧਰ-ਉਧਰ ਫਿਰਨ ਦੀਆਂ ਰਿਪੋਰਟਾਂ ਹਾਸਲ ਹੋਈਆਂ ਸਨ।