ਪੰਜਾਬ ‘ਚ ਕੋਰੋਨਾ ਨਾਲ 4 ਮੌਤਾਂ ,ਜਲੰਧਰ ‘ਚ 78 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ

Coronavirus : Punjab in 4 deaths And 78 corona positive cases in Jalandhar
ਪੰਜਾਬ 'ਚਕੋਰੋਨਾ ਨਾਲ 4 ਮੌਤਾਂ ,ਜਲੰਧਰ 'ਚ 78 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ   

ਪੰਜਾਬ ‘ਚ ਕੋਰੋਨਾ ਨਾਲ 4 ਮੌਤਾਂ ,ਜਲੰਧਰ ‘ਚ 78 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ:ਚੰਡੀਗੜ੍ਹ : ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਬਰਕਰਾਰ ਹੈ। ਹੁਣ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਸਿਲਸਿਲਾ ਵੀ ਵੱਧ ਰਿਹਾ ਹੈ ਅਤੇ ਉਥੇ ਨਾਲ ਹੀ ਪਾਜ਼ੀਟਿਵ ਕੋਰੋਨਾ ਮਾਮਲਿਆਂ ਦੀ ਗਿਣਤੀ ਵਿਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਲੰਧਰ ‘ਚ ਅੱਜ ਕੋਰੋਨਾ ਦੇ 78 ਪਾਜ਼ੀਟਿਵ ਕੇਸ ਆਏ ਸਾਹਮਣੇ ਹਨ ਅਤੇ ਪੰਜਾਬ ‘ਚਕੋਰੋਨਾ ਨਾਲ 4 ਮੌਤਾਂਹੋ ਗਈਆਂ ਹਨ। ਸ਼ੁੱਕਰਵਾਰ ਨੂੰ ਅੰਮ੍ਰਿਤਸਰ, ਜਲੰਧਰ ,ਬਰਨਾਲਾ ਅਤੇ ਮੋਗਾ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ।

ਅੰਮ੍ਰਿਤਸਰ ਜ਼ਿਲ੍ਹੇ ‘ਚ ਕੋਰੋਨਾ ਵਾਇਰਸ ਕਾਰਨ 107 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ। ਉਕਤ ਮਰੀਜ਼ ਗੁਰੂ ਨਾਨਕ ਦੇਸਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਸੀ। ਇਸ ਨਾਲ ਜ਼ਿਲ੍ਹੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਆਂਕੜਾ 27 ਹੋ ਚੁੱਕਾ ਹੈ। ਜਾਣਕਾਰੀ ਮੁਤਾਬਕ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਰਹਿਣ ਵਾਲੇ ਸਵਰਣ ਸਿੰਘ (107) ਕੁਝ ਦਿਨ ਪਹਿਲਾਂ ਹੀ ਹਸਪਤਾਲ ‘ਚ ਦਾਖਲ ਹੋਇਆ ਸੀ। ਉਸ ਦੀ ਹਾਲਤ ਸ਼ੁਰੂ ਤੋਂ ਕਾਫ਼ੀ ਗੰਭੀਰ ਸੀ।

Coronavirus : Punjab in 4 deaths And 78 corona positive cases in Jalandhar
ਪੰਜਾਬ ‘ਚ ਕੋਰੋਨਾ ਨਾਲ 4 ਮੌਤਾਂ ,ਜਲੰਧਰ ‘ਚ 78 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ

ਬਰਨਾਲਾ ਦੇ ਸਦਰ ਬਾਜ਼ਾਰ ਵਸਨੀਕ ਕੋਰੋਨਾ ਪੀੜਤ 35 ਸਾਲਾ ਵਿਅਕਤੀ ਦੀ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਇਹ ਵਿਅਕਤੀ ਪਿਛਲੇ ਕੁੱਝ ਦਿਨਾਂ ਤੋਂ ਲੁਧਿਆਣਾ ਦੇ ਇੱਕ ਹਸਪਤਾਲ ਵਿਖੇ ਜੇਰੇ ਇਲਾਜ ਸੀ। ਦੱਸਣਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਨਾਲ ਮੌਤਾਂ ਦੀ ਗਿਣਤੀ ਹੁਣ 2 ਹੋ ਗਈ ਹੈ।ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਭਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਦੇਰ ਰਾਤ ਹਾਲਤ ਵਿਗੜਨ ਕਾਰਨ ਪਟਿਆਲਾ ਰੈਫ਼ਰ ਕੀਤਾ ਗਿਆ ਹੈ।

Coronavirus : Punjab in 4 deaths And 78 corona positive cases in Jalandhar
ਪੰਜਾਬ ‘ਚ ਕੋਰੋਨਾ ਨਾਲ 4 ਮੌਤਾਂ ,ਜਲੰਧਰ ‘ਚ 78 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ

ਲੁਧਿਆਣਾ ਵਿਖੇ ਮੋਗਾ ਨਾਲ ਸਬੰਧਿਤਮਰੀਜ਼ ਇਸ ਸਮੇਂ ਮੋਹਨ ਦੇਈ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ ‘ਚ ਜੇਰੇ ਇਲਾਜ ਸੀ , ਉਸਦੀ ਵੀ ਮੌਤ ਹੋ ਗਈ ਹੈ। ਤੇਜਿੰਦਰ ਸਿੰਘ ਨਾਂਅ ਦੇ ਮ੍ਰਿਤਕ ਮਰੀਜ਼ ਦੀ ਉਮਰ ਲਗਭਗ 50 ਸਾਲ ਦੇ ਕਰੀਬ ਸੀ। ਉਹ ਹੈਪੇਟਾਈਟਸ ਸੀ ਦੀ ਗੰਭੀਰ ਬਿਮਾਰੀ ਤੋਂ ਪੀੜਤ ਸੀ, ਜਿਸ ਕਰਕੇ ਉਸ ਦਾ ਜਿਗਰ ਬਿਲਕੁਲ ਖ਼ਰਾਬ ਹੋ ਚੁੱਕਿਆ ਸੀ ਅਤੇ ਇਸ ਦੇ ਨਾਲ ਹੀ ਉਹ ਕੋਰੋਨਾ ਦੀ ਲਪੇਟ ‘ਚ ਗਿਆ ਸੀ।

Coronavirus : Punjab in 4 deaths And 78 corona positive cases in Jalandhar
ਪੰਜਾਬ ‘ਚ ਕੋਰੋਨਾ ਨਾਲ 4 ਮੌਤਾਂ ,ਜਲੰਧਰ ‘ਚ 78 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ

ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹੇ ‘ਚ ਇਕ ਹੋਰ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਹਸਪਤਾਲ ‘ਚ ਇਲਾਜ ਅਧੀਨ ਗਲੋਬ ਕਾਲੋਨੀ ਇੰਡਸਟਰੀਅਲ ਏਰੀਆ ਦੇ 52 ਸਾਲਾ ਨਰੇਸ਼ ਕੁਮਾਰ ਦੀ ਮੌਤ ਬਾਅਦ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਹੁਣ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦਾ ਅੰਕੜਾ 15 ਤੱਕ ਪਹੁੰਚ ਗਿਆ ਹੈ।

Coronavirus : Punjab in 4 deaths And 78 corona positive cases in Jalandhar
ਪੰਜਾਬ ‘ਚਕੋਰੋਨਾ ਨਾਲ 4 ਮੌਤਾਂ ,ਜਲੰਧਰ ‘ਚ 78 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ

ਦੱਸ ਦੇਈਏ ਕਿ ਜਲੰਧਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜਲੰਧਰ ‘ਚ ਉਸ ਸਮੇਂ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ ਜਦੋਂ ਇਥੇ ਕੋਰੋਨਾ ਵਾਇਰਸ ਦੇ 78 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ।ਇਨ੍ਹਾਂ ਪਾਜ਼ੀਟਿਵ ਕੇਸਾਂ ‘ਚ ਜ਼ਿਆਦਾਤਰ ਪੁਲਿਸ ਵਾਲੇ ਅਤੇ ਡਾਕਟਰ ਸ਼ਾਮਲ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਪਾਜ਼ੀਟਿਵ ਕੇਸਾਂ ਦਾ ਅੰਕੜਾ 500 ਤੋਂ ਪਾਰ ਹੋ ਚੁੱਕਾ ਹੈ।
-PTCNews