ਮੁੱਖ ਖਬਰਾਂ

Coronavirus Punjab update: ਪੰਜਾਬ ਚ ਕੋਰੋਨਾ ਨੇ ਫੜੀ ਰਫ਼ਤਾਰ, 24 ਘੰਟਿਆਂ 'ਚ 9 ਮਰੀਜ਼ਾਂ ਦੀ ਹੋਈ ਮੌਤ

By Riya Bawa -- January 10, 2022 11:11 am -- Updated:January 10, 2022 12:54 pm

Corona New Cases Today: ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇਸ ਦੇ ਚਲਦੇ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 1 ਲੱਖ 79 ਹਜ਼ਾਰ 729 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 146 ਲੋਕਾਂ ਦੀ ਮੌਤ ਹੋ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਦੇਸ਼ ਵਿੱਚ ਕੁੱਲ ਕੋਰੋਨਾ ਮਾਮਲੇ ਵਧ ਕੇ 3 ਕਰੋੜ 57 ਲੱਖ 7 ਹਜ਼ਾਰ 727 ਹੋ ਗਏ ਹਨ। ਜਦੋਂਕਿ ਇਸ ਮਹਾਂਮਾਰੀ ਕਾਰਨ ਹੁਣ ਤੱਕ ਕੁੱਲ ਮਰਨ ਵਾਲਿਆਂ ਦੀ ਗਿਣਤੀ 4 ਲੱਖ 83 ਹਜ਼ਾਰ 936 ਹੋ ਗਈ ਹੈ। ਕੋਰੋਨਾ ਦੇ ਨਵੇਂ ਕੇਸ ਤੋਂ ਬਾਅਦ ਹੁਣ ਐਕਟਿਵ ਕੇਸਾਂ ਦੀ ਗਿਣਤੀ 7 ਲੱਖ 23 ਹਜ਼ਾਰ 619 ਹੋ ਗਈ ਹੈ। ਹਾਲਾਂਕਿ ਹੁਣ ਤੱਕ 3 ਕਰੋੜ 45 ਲੱਖ 172 ਲੋਕ ਕੋਰੋਨਾ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ।

Punjab reports new Covid-19 cases, 9 deaths; patients on oxygen support increased

ਵੇਖੋ ਪੰਜਾਬ ਦੇ ਜਿਲ੍ਹਿਆਂ ਦਾ ਹਾਲ  
ਸਿਰਫ ਦੋ ਹਫਤਿਆਂ ਵਿੱਚ, ਕੋਰੋਨਾ ਦੇ ਮਰੀਜ਼ਾਂ ਵਿੱਚ 7800% ਯਾਨੀ ਕਿ 78 ਗੁਣਾ ਵਾਧਾ ਹੋਇਆ ਹੈ। 9 ਜਨਵਰੀ ਨੂੰ ਪੰਜਾਬ ਵਿੱਚ 3,922 ਮਰੀਜ਼ ਪਾਏ ਗਏ ਸਨ। ਦੋ ਹਫ਼ਤੇ ਪਹਿਲਾਂ 26 ਦਸੰਬਰ ਨੂੰ ਇੱਥੇ ਸਿਰਫ਼ 50 ਮਰੀਜ਼ ਮਿਲੇ ਸਨ। ਪੰਜਾਬ ਦੇ ਪਟਿਆਲੇ ਵਿੱਚ ਤਾਂ ਹਾਲਾਤ ਪਹਿਲਾਂ ਹੀ ਵਿਗੜ ਚੁੱਕੇ ਹਨ। ਐਤਵਾਰ ਨੂੰ ਇੱਥੇ 768 ਪਾਜ਼ੇਟਿਵ ਮਰੀਜ਼ ਮਿਲੇ ਹਨ। ਇਸ ਤੋਂ ਬਾਅਦ ਮੁਹਾਲੀ ਵਿੱਚ ਵੀ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਐਤਵਾਰ ਨੂੰ ਇੱਥੇ 750 ਮਰੀਜ਼ ਪਾਏ ਗਏ।

ਮੋਹਾਲੀ ਦੀ ਸਕਾਰਾਤਮਕਤਾ ਦਰ ਵੀ ਰਾਜ ਵਿੱਚ ਸਭ ਤੋਂ ਵੱਧ 38.19% ਸੀ। ਪਟਿਆਲਾ ਅਤੇ ਮੋਹਾਲੀ ਤੋਂ ਬਾਅਦ ਲੁਧਿਆਣਾ ਵਿੱਚ 509, ਅੰਮ੍ਰਿਤਸਰ ਵਿੱਚ 305, ਜਲੰਧਰ ਵਿੱਚ 292, ਪਠਾਨਕੋਟ ਵਿੱਚ 256, ਬਠਿੰਡਾ ਵਿੱਚ 204, ਹੁਸ਼ਿਆਰਪੁਰ ਵਿੱਚ 132, ਗੁਰਦਾਸਪੁਰ ਵਿੱਚ 118, ਫਤਿਹਗੜ੍ਹ ਸਾਹਿਬ ਵਿੱਚ 108 ਅਤੇ ਰੋਪੜ ਵਿੱਚ 106 ਮਰੀਜ਼ ਸਾਹਮਣੇ ਆਏ ਹਨ। ਪੰਜਾਬ ਦੀ ਸਕਾਰਾਤਮਕਤਾ ਦਰ ਵੀ 13.77 'ਤੇ ਪਹੁੰਚ ਗਈ ਹੈ।

ਗੌਰਤਲਬ ਹੈ ਕਿ ਜੇਕਰ ਦੇਸ਼ ਵਿੱਚ ਓਮੀਕਰੋਨ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 4,033 ਹੋ ਗਈ ਹੈ। ਮਹਾਰਾਸ਼ਟਰ ਤੇ ਰਾਜਸਥਾਨ ਵਿੱਚ ਓਮੀਕਰੋਨ ਦੇ ਸਭ ਤੋਂ ਵੱਧ 1,216 ਤੇ 529 ਕੇਸ ਹਨ। ਓਮੀਕਰੋਨ ਦੇ 4,033 ਮਰੀਜ਼ਾਂ ਵਿੱਚੋਂ 1,552 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਓਮੀਕਰੋਨ ਦੇ ਵਧਦੇ ਖ਼ਤਰੇ ਤੇ ਕਰੋਨਾ ਦੀ ਬੇਕਾਬੂ ਰਫ਼ਤਾਰ ਦਰਮਿਆਨ ਟੀਕਾਕਰਨ ਮੁਹਿੰਮ ਤੇਜ਼ ਹੋ ਗਈ ਹੈ। ਹੁਣ ਤੱਕ 151 ਕਰੋੜ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

-PTC News

  • Share