ਮੁੱਖ ਖਬਰਾਂ

Punjab Corona Updates : ਕੋਰੋਨਾ ਕਹਿਰ ਜਾਰੀ , ਅੱਜ 3477 ਨਵੇਂ ਕੋਰੋਨਾ ਕੇਸ ਆਏ ਸਾਹਮਣੇ , 52 ਮੌਤਾਂ 

By Shanker Badra -- April 12, 2021 9:58 pm

ਚੰਡੀਗੜ੍ਹ : ਦੇਸ਼ 'ਚ ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ।ਪੰਜਾਬ ਅੰਦਰ ਵੀ ਕੋਰੋਨਾ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ।

Coronavirus Punjab Updates : 3477 new Coronavirus patients in Punjab today ,52 deaths Punjab Corona Updates : ਕੋਰੋਨਾ ਕਹਿਰ ਜਾਰੀ , ਅੱਜ 3477 ਨਵੇਂ ਕੋਰੋਨਾ ਕੇਸ ਆਏ ਸਾਹਮਣੇ , 52 ਮੌਤਾਂ

ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ 'ਚ ਕੋਰੋਨਾ ਕਰਕੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ

ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 3477 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਅਤੇ ਕੋਰੋਨਾ ਨੇ ਅੱਜ 52 ਮਰੀਜ਼ਾਂ ਦੀਆਂ ਜਾਨਾਂ ਲਈਆਂ ਹਨ। ਕੋਰੋਨਾ ਨੂੰ ਅੱਜ 3407 ਮਰੀਜ਼ਾਂ ਨੇ ਮਾਤ ਦਿੱਤੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਸਭ ਤੋਂ ਵੱਧ 662 ਮਰੀਜ਼ ਜਿਲ੍ਹਾ ਮੁਹਾਲੀ ਤੋਂ ਸਾਹਮਣੇ ਆਏ ਹਨ।

Coronavirus Punjab Updates : 3477 new Coronavirus patients in Punjab today ,52 deaths Punjab Corona Updates : ਕੋਰੋਨਾ ਕਹਿਰ ਜਾਰੀ , ਅੱਜ 3477 ਨਵੇਂ ਕੋਰੋਨਾ ਕੇਸ ਆਏ ਸਾਹਮਣੇ , 52 ਮੌਤਾਂ

ਪੰਜਾਬ ਵਿੱਚ ਹੁਣ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 27866 ਹੋ ਗਈ ਹੈ। ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ 7559 ਹੋ ਗਈ ਹੈ। 360 ਮਰੀਜ਼ ਆਕਸੀਜਨ ਸਪੋਰਟ ਤੇ ਹਨ, ਜਦਕਿ 45 ਮਰੀਜ਼ ਵੈਂਟੀਲੇਟਰ ਤੇ ਹਨ। ਚੰਗੀ ਗੱਲ ਇਹ ਹੈ ਕਿ 240798 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ।

Coronavirus Punjab Updates : 3477 new Coronavirus patients in Punjab today ,52 deaths Punjab Corona Updates : ਕੋਰੋਨਾ ਕਹਿਰ ਜਾਰੀ , ਅੱਜ 3477 ਨਵੇਂ ਕੋਰੋਨਾ ਕੇਸ ਆਏ ਸਾਹਮਣੇ , 52 ਮੌਤਾਂ

ਦੱਸਣਯੋਗ ਹੈ ਕਿ ਪਿਛਲੇ 24 ਘੰਟਿਆ ਦੌਰਾਨ ਅੰਮ੍ਰਿਤਸਰ -8, ਫਰੀਦਕੋਟ -2, ਫਤਿਹਗੜ੍ਹ ਸਾਹਿਬ -1, ਫਾਜ਼ਿਲਕਾ -1, ਫਿਰੋਜ਼ਪੁਰ -1, ਗੁਰਦਾਸਪੁਰ -5, ਹੁਸ਼ਿਆਰਪੁਰ -8, ਜਲੰਧਰ -5, ਕਪੂਰਥਲਾ -3, ਲੁਧਿਆਣਾ -5, ਐਸ.ਏ.ਐਸ.ਨਗਰ -1, ਮੁਕਤਸਰ -1, ਪਠਾਨਕੋਟ -2, ਪਟਿਆਲਾ -5, ਰੋਪੜ -2, ਐਸ.ਬੀ.ਐਸ.ਨਗਰ -1 ਅਤੇ ਤਰਨ ਤਾਰਨ -1 ਮੌਤਾਂ ਹੋਈਆਂ ਹਨ।

ਪੜ੍ਹੋ ਹੋਰ ਖ਼ਬਰਾਂ : ਹਰਿਆਣਾ 'ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗਿਆ ਨਾਇਟ ਕਰਫ਼ਿਊ 

Coronavirus Punjab Updates : 3477 new Coronavirus patients in Punjab today ,52 deaths Punjab Corona Updates : ਕੋਰੋਨਾ ਕਹਿਰ ਜਾਰੀ , ਅੱਜ 3477 ਨਵੇਂ ਕੋਰੋਨਾ ਕੇਸ ਆਏ ਸਾਹਮਣੇ , 52 ਮੌਤਾਂ

ਦੱਸ ਦੇਈਏ ਕਿ ਪੰਜਾਬ ਵਿੱਚ ਹੁਣ ਤੱਕ 6368902 ਸੈਂਪਲ ਲਏ ਗਏ ਹਨ। ਅੱਜ 22586 ਨਮੁਨੇ ਲਏ ਗਏ ਹਨ। ਪੰਜਾਬ ਵਿੱਚ ਕੁੱਲ੍ਹ ਪਾਜ਼ੀਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 276223 ਹੋ ਗਈ ਹੈ। ਓਧਰ ਭਾਰਤ 'ਚ ਕੋਰੋਨਾ ਦੇ ਮਾਮਲੇ ਕਾਫ਼ੀ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ਵਿਚ ਕੋਰੋਨਾ ਦੇ ਹਰ ਰੋਜ਼ ਦੇ ਮਾਮਲਿਆਂ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

-PTCNews

  • Share