Advertisment

ਕਰੋਨਾ ਵਾਇਰਸ ਦਾ ਕਹਿਰ: ਪੰਜਾਬ ਸਰਕਾਰ ਨੇ ਬਾਇਓਮੈਟ੍ਰਿਕ ਹਾਜ਼ਰੀ 'ਤੇ ਲਗਾਈ ਰੋਕ

author-image
PTC NEWS
Updated On
New Update
ਕਰੋਨਾ ਵਾਇਰਸ ਦਾ ਕਹਿਰ: ਪੰਜਾਬ ਸਰਕਾਰ ਨੇ ਬਾਇਓਮੈਟ੍ਰਿਕ ਹਾਜ਼ਰੀ 'ਤੇ ਲਗਾਈ ਰੋਕ
Advertisment
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਤਰੇ ਨੂੰ ਮੱਦੇਨਜ਼ਰ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ 'ਚ ਬਾਇਓਮੈਟ੍ਰਿਕ ਹਾਜ਼ਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਪੰਜਾਬ 'ਚ ਬਾਇਓਮੈਟ੍ਰਿਕ ਹਾਜ਼ਰੀ ਨਹੀਂ ਲੱਗੇਗੀ ਅਤੇ ਸਿਰਫ ਰਜਿਸਟਰ 'ਤੇ ਹੀ ਮੁਲਾਜ਼ਮਾਂ ਦੀ ਹਾਜ਼ਰੀ ਲਗਾਈ ਜਾਵੇਗੀ। ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਹੁਣ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ। ਕਰੋਨਾ ਵਾਇਰਸ ਦਾ ਕਹਿਰ | ਪੰਜਾਬ 'ਚ ਬਾਇਓਮੈਟ੍ਰਿਕ 'ਤੇ ਰੋਕ | biometric attendance Punjab ਦੱਸਣਯੋਗ ਹੈ ਕਿ ਚੀਨ 'ਚ ਫੈਲੇ ਕੋਰੋਨਾ ਵਾਇਰਸ ਨੇ ਹੁਣ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਹੁਣ ਤੱਕ ਭਾਰਤ 'ਚ ਕੋਰੋਨਾ ਵਾਇਰਸ ਦੇ 30 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ‘ਚ ਫੈਲਿਆ ਇਹ ਜਾਨਲੇਵਾ ਕੋਰੋਨਾ ਵਾਇਰਸ 70 ਦੇਸ਼ਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕਾ ਹੈ। ਮੀਡੀਆ ਰਿਪੋਰਟਾਂ ਦੀਆਂ ਮੰਨੀਏ ਤਾਂ ਦੁਨੀਆ ਭਰ ‘ਚ ਹੁਣ ਤੱਕ ਇਸ ਵਾਇਰਸ ਕਾਰਨ 3,115 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੋਨਾ ਵਾਇਰਸ ਦਾ ਕਹਿਰ | ਪੰਜਾਬ 'ਚ ਬਾਇਓਮੈਟ੍ਰਿਕ 'ਤੇ ਰੋਕ | biometric attendance Punjab ਕੋਰੋਨਾਵਾਇਰਸ ਦੇ ਲੱਛਣ: ਕੋਰੋਨਾਵਾਇਰਸ ‘ਚ ਪਹਿਲਾ ਬੁਖਾਰ ਹੁੰਦਾ ਹੈ। ਇਸ ਤੋਂ ਬਾਅਦ ਸੁੱਕੀ ਖੰਘ ਅਤੇ ਜ਼ੁਕਾਮ, ਸਾਹ ਲੈਣ ‘ਚ ਪਰੇਸ਼ਾਨੀ ਹੁੰਦੀ ਹੈ। publive-image ਕੋਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀਆਂ: 1. ਖੰਘਦੇ ਹੋਏ ਜਾਂ ਛਿੱਕਦੇ ਹੋਏ ਡਿਸਪੋਜ਼ੇਬਲ ਟਿਸ਼ੂ ਦਾ ਇਸਤੇਮਾਲ ਕਰੋ। 2. ਹੱਥਾਂ ਨੂੰ ਵਾਰ-ਵਾਰ ਸਾਬੁਣ ਅਤੇ ਪਾਣੀ ਨਾਲ ਧੋਵੋ। ਹੋ ਸਕੇ ਤਾਂ ਹੱਥਾਂ ਨੂੰ ਸਾਫ ਕਰਨ ਲਈ ਸੈਨੇਟਾਈਜ਼ਰ ਦਾ ਇਸਤੇਮਾਲ ਕਰੋ। 3. ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਪਰਹੇਜ਼ ਕਰੋ। 4. ਇਸਤੇਮਾਲ ਕੀਤੇ ਗਏ ਟਿਸ਼ੂ ਨੂੰ ਸੁੱਟ ਦਿਓ ਅਤੇ ਇਸ ਤੋਂ ਬਾਅਦ ਹੱਥ ਜ਼ਰੂਰ ਧੋਵੋ। -PTC News-
punjabi-news latest-punjabi-news %e0%a8%95%e0%a8%b0%e0%a9%8b%e0%a8%a8%e0%a8%be-%e0%a8%b5%e0%a8%be%e0%a8%87%e0%a8%b0%e0%a8%b8-%e0%a8%a6%e0%a8%be-%e0%a8%95%e0%a8%b9%e0%a8%bf%e0%a8%b0 %e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%ac%e0%a8%be%e0%a8%87%e0%a8%93%e0%a8%ae%e0%a9%88%e0%a8%9f%e0%a9%8d%e0%a8%b0%e0%a8%bf%e0%a8%95-%e0%a8%a4%e0%a9%87-%e0%a8%b0%e0%a9%8b biometric-attendance-punjab
Advertisment

Stay updated with the latest news headlines.

Follow us:
Advertisment