ਬਰਨਾਲਾ ਦੇ ਸਰਕਾਰੀ ਹਸਪਤਾਲ’ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਤੋਂ ਬਾਅਦ ਹੋਈ ਮੌਤ

Coronavirus suspect dies after giving blood sample in Barnala hospital, reports awaited
ਬਰਨਾਲਾ ਦੇ ਸਰਕਾਰੀ ਹਸਪਤਾਲ'ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਤੋਂ ਬਾਅਦ ਹੋਈ ਮੌਤ

ਬਰਨਾਲਾ ਦੇ ਸਰਕਾਰੀ ਹਸਪਤਾਲ’ਚ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਸੈਂਪਲ ਲੈਣ ਤੋਂ ਬਾਅਦ ਹੋਈ ਮੌਤ:ਬਰਨਾਲਾ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸਿਬਤ ਦਾ ਪਹਾੜ ਬਣ ਹੋਇਆ ਹੈ। ਇਸ ਸਮੇ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਤਬਾਹੀ ਦਾ ਮਾਹੌਲ ਹੈ।ਬਰਨਾਲਾ ਵਿਖੇ ਬੀਤੀ ਰਾਤ ਕੋਰੋਨਾ ਵਾਇਰਸ ਦੇ ਇੱਕ ਸ਼ੱਕੀ ਮਰੀਜ਼ ਦੇ ਸੈਂਪਲ ਲੈਣ ਉਪਰੰਤ ਮੌਤ ਹੋਣ ਬਾਰੇ ਖ਼ਬਰ ਮਿਲੀ ਹੈ।

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਦੇਰੇਲਵੇ ਸਟੇਸ਼ਨ ਵਿਖੇ ਰਹਿੰਦੀ 60 ਸਾਲਾ ਔਰਤ ਬੀਤੀ ਰਾਤ ਸਿਵਲ ਹਸਪਤਾਲ ਬਰਨਾਲਾ ਵਿਖੇ ਖਾਂਸੀ ਅਤੇ ਬੁਖ਼ਾਰ ਦੀ ਦਵਾਈ ਲੈਣ ਆਈ ਸੀ। ਇਸ ਦੌਰਾਨ ਜਦੋਂ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਸਬੰਧੀ ਸ਼ੱਕ ਦੇ ਆਧਾਰ ‘ਤੇ ਔਰਤ ਦੇ ਸੈਂਪਲ ਲੈ ਕੇ ਰਿਪੋਰਟ ਭੇਜੀ ਤਾਂ ਉਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ।

ਇਸ ਦੌਰਾਨ ਸਿਵਲ ਹਸਪਤਾਲ ਬਰਨਾਲਾ ਦੇ ਐੱਸ.ਐਮ.ਓ. ਡਾ. ਜੋਤੀ ਕੌਸ਼ਲ ਨੇ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਹੋਣ ਜਾਂ ਨਾ ਹੋਣ ਬਾਰੇ ਪੁਸ਼ਟੀ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਸ਼ਨੀਵਾਰ ਤੱਕ ਪੰਜਾਬ ‘ਚ 38 ਕੇਸ ਪਾਜ਼ੀਟਿਵ ਪਾਏ ਸਨ। ਇਸ ਦੇ ਇਲਾਵਾ ਅੱਜ ਪਟਿਆਲਾ ਜ਼ਿਲੇ ’ਚ ਘਨੌਰ ਹਲਕੇ ਦੇ ਪਿੰਡ ਰਾਮਪੁਰ ਸ਼ੈਣੀਆਂ ਦੇ ਨੌਜਵਾਨ ਵਿੱਚ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਨੂੰ ਅੰਬਾਲਾ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
-PTCNews