Advertisment

ਭਾਰਤ 'ਚ ਪਿਛਲੇ 2 ਦਿਨਾਂ 'ਚ 10 ਲੱਖ ਤੋਂ ਵੱਧ ਲੋਕਾਂ ਦੇ ਲਏ ਗਏ ਕੋਰੋਨਾ ਸੈਂਪਲ

author-image
Shanker Badra
Updated On
New Update
ਭਾਰਤ 'ਚ ਪਿਛਲੇ 2 ਦਿਨਾਂ 'ਚ 10 ਲੱਖ ਤੋਂ ਵੱਧ ਲੋਕਾਂ ਦੇ ਲਏ ਗਏ ਕੋਰੋਨਾ ਸੈਂਪਲ
Advertisment
ਭਾਰਤ 'ਚ ਪਿਛਲੇ 2 ਦਿਨਾਂ 'ਚ 10 ਲੱਖ ਤੋਂ ਵੱਧ ਲੋਕਾਂ ਦੇ ਲਏ ਗਏ ਕੋਰੋਨਾ ਸੈਂਪਲ:ਨਵੀਂ ਦਿੱਲੀ : ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਦੇਸ਼ ਭਰ ਵਿਚ ਇਸ ਵੇਲੇ ਕੋਰੋਨਾ ਦੇ ਕੇਸਾਂ ਦੀ ਗਿਣਤੀ 14 ਲੱਖ 83 ਹਜ਼ਾਰ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 33 ਹਜ਼ਾਰ ਤੋਂ ਵੱਧ ਹੋ ਗਈ ਹੈ। publive-image ਭਾਰਤ 'ਚ ਪਿਛਲੇ 2 ਦਿਨਾਂ 'ਚ 10 ਲੱਖ ਤੋਂ ਵੱਧ ਲੋਕਾਂ ਦੇ ਲਏ ਗਏ ਕੋਰੋਨਾ ਸੈਂਪਲ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਕਿਹਾ ਹੈ ਕਿ ਭਾਰਤ ਵਿਚ ਇਕ ਦਿਨ ਵਿਚ 5 ਲੱਖ ਤੋਂ ਵਧੇਰੇ ਲੋਕਾਂ ਦੇ ਕੋਵਿਡ-19 ਦੇ ਟੈਸਟ ਲਏ ਗਏ। ਇਸ ਤਰ੍ਹਾਂ ਪਿਛਲੇ ਦੋ ਦਿਨਾਂ ਵਿਚ ਕੋਵਿਡ-19 ਦੇ 10 ਲੱਖ ਤੋਂ ਉੱਪਰ ਟੈੱਸਟ ਕੀਤੇ ਗਏ ਹਨ। ਭਾਰਤ ਵਿਚ 26 ਜੁਲਾਈ ਨੂੰ ਕੋਵਿਡ19 ਦੇ 5 ਲੱਖ 15 ਹਜ਼ਾਰ ਨਮੂਨੇ ਲਏ ਗਏ ਤੇ 27 ਜੁਲਾਈ ਨੂੰ 5 ਲੱਖ 28 ਹਜ਼ਾਰ ਨਮੂਨੇ ਜਾਂਚ ਦੌਰਾਨ ਲਏ ਗਏ ਹਨ। publive-image ਭਾਰਤ 'ਚ ਪਿਛਲੇ 2 ਦਿਨਾਂ 'ਚ 10 ਲੱਖ ਤੋਂ ਵੱਧ ਲੋਕਾਂ ਦੇ ਲਏ ਗਏ ਕੋਰੋਨਾ ਸੈਂਪਲ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ 47,704 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 654 ਮੌਤਾਂ ਹੋਈਆਂ ਹਨ। ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 14,83,157 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 33,425 ਤੱਕ ਪਹੁੰਚ ਗਿਆ ਹੈ। -PTCNews-
coronavirus coronavirus-testing
Advertisment

Stay updated with the latest news headlines.

Follow us:
Advertisment