ਪੰਜਾਬ ਪੁਲਿਸ ਦੀ ਗੁੰਡਾਗਰਦੀ, ਮਾਸਕ ਉਤਾਰਨ ‘ਤੇ 2 ਫ਼ੌਜੀਆਂ ਦੀ ਕੀਤੀ ਕੁੱਟਮਾਰ

Coronavirus: Two soldiers attacked by Punjab police for removing face masks
ਪੰਜਾਬ ਪੁਲਿਸ ਦੀ ਗੁੰਡਾਗਰਦੀ, ਮਾਸਕ ਉਤਾਰਨ 'ਤੇ 2 ਫ਼ੌਜੀਆਂ ਦੀ ਕੀਤੀ ਕੁੱਟਮਾਰ 

ਪੰਜਾਬ ਪੁਲਿਸ ਦੀ ਗੁੰਡਾਗਰਦੀ, ਮਾਸਕ ਉਤਾਰਨ ‘ਤੇ 2 ਫ਼ੌਜੀਆਂ ਦੀ ਕੀਤੀ ਕੁੱਟਮਾਰ:ਬਰਨਾਲਾ : ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਕਰਕੇ ਸਰਕਾਰ ਵਲੋਂ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਅਜਿਹੇ ਹਲਾਤਾਂ ਵਿਚ 2 ਫ਼ੌਜੀ ਪਰਿਵਾਰ ਸਮੇਤ ਛੁੱਟੀ ਲੈ ਕੇ ਆਪਣੇ ਘਰ ਪਰਤ ਰਹੇ ਸਨ। ਉਨ੍ਹਾਂ ਨੇ ਲੰਬੇ ਸਫ਼ਰ ਤੋਂ ਆਉਣ ਕਾਰਨ ਘਰ ਦੇ ਨੇੜੇ ਪੁਹੰਚਣ ਕਰਕੇ ਉਹਨਾਂ ਮਾਸਕ ਉਤਾਰ ਰੱਖੇ ਸਨ।

ਇਸ ਦੌਰਾਨ ਪੁਲਿਸ ਵਲੋਂ ਉਨ੍ਹਾਂ ਦੀ ਕਾਰ ਨੂੰ ਰੋਕਿਆ ਗਿਆ ‘ਤੇ ਪੁੱਛ-ਗਿੱਛ ਕਰਨ ‘ਤੇ ਉਹਨਾਂ ਨੇ ਮਾਸਕ ਉਤਾਰਨ ਦਾ ਕਾਰਨ ਦੱਸਿਆ ਪਰ ਪੁਲਿਸ ਨੇ ਉਨ੍ਹਾਂ ਦੀ ਗੱਲ ਨਾ ਸੁਣਦੇ ਹੋਏ ਧੱਕੇਸ਼ਾਹੀ ਕੀਤੀ ‘ਤੇ ਉਨ੍ਹਾਂ ਦੀਆਂ ਪਤਨੀਆਂ ਸਮੇਤ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ‘ਤੇ ਡੰਡੇ ਵਰਾਏ ਗਏ। ਇਸ ਸਮੇਂ ਕੋਈ ਵੀ ਮਹਿਲਾ ਪੁਲਿਸ ਮੁਲਾਜ਼ਮ ਵੀ ਮੌਜੂਦ ਨਹੀਂ ਸੀ।

ਸਰਕਾਰੀ ਹਸਪਤਾਲ ਅੰਦਰ ਇਲਾਜ ਅਧੀਨ ਫੌਜੀਆਂ ਦੀਆਂ ਪਤਨੀਆਂ ਚਰਨਜੀਤ ਕੌਰ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕੇ ਬੀਕਾਨੇਰ ਤੋਂ ਦੋਵੇ ਫੌਜੀ ਪਾਸ ਬਣਾ ਕੇ ਘਰ ਵਾਪਿਸ ਆ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਫੌਜੀਆਂ ਨਾਲ ਇਹਦਾ ਦਾ ਸਲੂਕ ਹੋ ਸਕਦਾ ਹੈ ਤਾਂ ਆਮ ਆਦਮੀ ਦਾ ਕੀ ਬਣਦਾ ਹੋਵੇਗਾ।

ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਉਹ ਇਲਾਜ ਲਈ ਹਸਪਤਾਲ ‘ਚ ਦਾਖ਼ਿਲ ਔਰਤਾਂ ਦਾ ਬਿਆਨ ਲੈਣ ਗਏ ਤਾਂ ਦੋਵੇਂ ਔਰਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕਰਵਉਣੀ ‘ਤੇ ਉਹ ਹਸਪਤਾਲ ਤੋਂ ਛੁਟੀ ਲੈ ਕੇ ਘਰ ਚਲੀਆਂ ਗਈਆਂ ਹਨ।
-PTCNews