ਊਂਠਾਂ ਦੀ ਐਂਟੀਬਾਡੀਜ਼ ਨਾਲ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ , UAE 'ਚ ਚੱਲ ਰਹੀ ਰਿਸਰਚ  

By Shanker Badra - May 05, 2021 3:05 pm

ਦੁਬਈ : ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸੰਯੁਕਤ ਅਰਬ ਅਮੀਰਾਤ (UAE) 'ਚ ਇਕ ਨਵੀਂ ਤਰ੍ਹਾਂ ਦੀ ਰਿਸਰਚ ਚੱਲ ਰਹੀ ਹੈ। ਇਹ ਰਿਸਰਚ ਊਠਾਂ ਦੇ ਕੁੱਬ (dromedaries) 'ਤੇ ਕੀਤੀ ਜਾ ਰਹੀ ਹੈ। ਵਿਗਿਆਨੀ ਊਂਠਾਂ 'ਚ ਕੋਰੋਨਾ ਵਾਇਰਸ ਦੇ ਮ੍ਰਿਤ ਸਟ੍ਰੇਨ ਨੂੰ ਪਾ ਕੇ ਟੈਸਟ ਕਰੇ ਰਹੇ ਹਨ ਤੇ ਐਂਟੀਬਾਡੀ ਬਣਨ ਦੇ ਰਿਜ਼ਲਟ ਦਾ ਇੰਤਜ਼ਾਰ ਕਰ ਰਹੇ। ਯੂਏਈ ਦੇ ਵਿਗਿਆਨੀਆਂ ਨੂੰ ਲੱਗ ਰਿਹੈ ਕਿ ਜਿਸ ਤਰ੍ਹਾਂ ਊਠ ਕੋਵਿਡ ਲਈ ਇਮਿਊਨ ਹਨ, ਉਸੇ ਤਰ੍ਹਾਂ ਉਨ੍ਹਾਂ 'ਤੇ ਕੀਤਾ ਜਾਣ ਵਾਲਾ ਕਲੀਨਿਕਲ ਟ੍ਰਾਇਲ ਕੋਰੋਨਾ ਦਾ ਕੋਈ ਕਾਰਗਰ ਇਲਾਜ ਜ਼ਰੂਰ ਲੱਭੇਗਾ।

ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ?  ਜਾਣੋਂ ਇਸ ਦਾਅਵੇ ਦੀ ਸੱਚਾਈ 

Coronavirus : UAE scientists reserach ‘immune’ camels with COVID-19 to study virus antibodies ਊਂਠਾਂ ਦੀ ਐਂਟੀਬਾਡੀਜ਼ ਨਾਲ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ , UAE 'ਚ ਚੱਲ ਰਹੀ ਰਿਸਰਚ

ਡਾ. ਉਲਰਿਕ ਵਾਰਨਰੀ ਯੂਏਈ ਦੇ ਸੈਂਟਰਲ ਵੈਟਨਰੀ ਰਿਸਰਚ ਲੈਬਾਰਟਰੀ ਦਾ ਮੁਖੀ ਹੈ ਤੇ ਉਹ ਦੁਬਈ ਦੇ ਮਸ਼ਹੂਰ ਮਾਈਕ੍ਰੋਬਾਇਲਾਜਿਸਟ ਵੀ ਹਨ। ਅੱਜ ਕੱਲ ਇਨ੍ਹਾਂ ਦੀ ਟੀਮ ਊਠਾਂ 'ਚ ਕੋਵਿਡ-19 ਵਾਇਰਸ ਦੇ ਮ੍ਰਿਤ ਸੈਂਪਲ ਦਾ ਇੰਜੈਕਸ਼ਨ ਦੇ ਰਹੇ ਹਨ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਊਂਠਾਂ 'ਚ ਇਸ ਦੀ ਐਂਟੀਬਾਡੀ ਬਣਦੀ ਹੈ ਜਾਂ ਨਹੀਂ। ਜੇਕਰ ਬਣਦੀ ਹੈ ਤਾਂ ਉਹ ਕਿੰਨੀ ਮਜ਼ਬੂਤੀ ਨਾਲ ਕੰਮ ਕਰੇਗੀ ਤੇ ਇਸ ਦਾ ਮਨੁੱਖਾਂ 'ਤੇ ਕੀ ਫਾਇਦਾ ਹੋਵੇਗਾ।

Coronavirus : UAE scientists reserach ‘immune’ camels with COVID-19 to study virus antibodies ਊਂਠਾਂ ਦੀ ਐਂਟੀਬਾਡੀਜ਼ ਨਾਲ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ , UAE 'ਚ ਚੱਲ ਰਹੀ ਰਿਸਰਚ

ਊਂਠ ਪਹਿਲਾਂ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (MERS) ਦੇ ਵਾਹਕ ਰਹੇ ਹਨ ਤੇ ਇਹ ਵਾਇਰਸ ਕੋਵਿਡ ਤੋਂ ਪਹਿਲਾਂ ਦੁਨੀਆ 'ਚ ਆਇਆ ਸੀ। ਮਰਸ ਕਾਰਨ ਖ਼ਤਰਨਾਕ ਸਾਹ ਦੀ ਬਿਮਾਰੀ, ਪੇਟ 'ਚ ਇਨਫੈਕਸ਼ਨ, ਕਿਡਨੀ ਫੇਲ੍ਹ ਹੋਣ ਵਾਲ ਮੌਤ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਹੁਣ ਤਕ ਦੀ ਸਟੱਡੀ ਤੋਂ ਪਤਾ ਚੱਲਿਆ ਹੈ ਕਿ ਊਠਾਂ 'ਤੇ ਕੋਵਿਡ-19 ਦਾ ਕੋਈ ਅਸਰ ਨਹੀਂ ਹੁੰਦਾ।

Coronavirus : UAE scientists reserach ‘immune’ camels with COVID-19 to study virus antibodies ਊਂਠਾਂ ਦੀ ਐਂਟੀਬਾਡੀਜ਼ ਨਾਲ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ , UAE 'ਚ ਚੱਲ ਰਹੀ ਰਿਸਰਚ

ਊਠਾਂ ਨੂੰ ਕਿਉਂ ਨਹੀਂ ਹੁੰਦਾ ਕੋਰੋਨਾ

ਊਠਾਂ 'ਚ ਵਾਇਰਸ ਰਿਸੈਪਟਰ ਸੈੱਲ ਨਹੀਂ ਹੁੰਦਾ ਜੋ ਕਿਸੇ ਵਾਇਰਸ ਨੂੰ ਆਪਣੇ ਨਾਲ ਚਿੰਬੜਨ ਦੇਵੇ। ਇਨਸਾਨਾਂ ਤੇ ਹੋਰ ਜਾਨਵਰਾਂ 'ਚ ਵਾਇਰਸ ਰਿਸੈਪਟਰ ਸੈੱਲ ਪਾਇਆ ਜਾਂਦਾ ਹੈ ,ਜਿਸ ਨਾਲ ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਹੁੰਦੀ ਹੈ ਪਰ ਊਠ 'ਚ ਇਹ ਸੈੱਲ ਨਾ ਪਾਏ ਜਾਣ ਕਾਰਨ ਉਹ ਕੋਰੋਨਾ ਮੁਕਤ ਹੁੰਦੇ ਹਨ। ਡਾ. ਵਾਰਨਰ ਨੇ Alarabia ਨੂੰ ਦੱਸਿਆ ਕਿ ਊਠਾਂ 'ਚ ਮਰਸ ਵਾਇਰਸ ਪਾਇਆ ਗਿਆ ਪਰ ਇਸ ਨਾਲ ਉਹ ਬਿਮਾਰ ਨਹੀਂ ਹੋਏ। ਊਠ ਦੀ ਸਾਹ ਨਲੀ 'ਚ ਪਾਏ ਜਾਣ ਵਾਲੇ ਮਿਊਕੋਸਾ ਸੈੱਲ 'ਚ ਵਾਇਰਸ ਦਾ ਰਿਸੈਪਟਰ ਸੈੱਲ ਨਹੀਂ ਹੁੰਦਾ ,ਜਿਸ ਨਾਲ ਕਿ ਊਠਾਂ 'ਚ ਕੋਵਿਡ ਦੀ ਇਨਫੈਕਸ਼ਨ ਨਹੀਂ ਹੁੰਦੀ।

Coronavirus : UAE scientists reserach ‘immune’ camels with COVID-19 to study virus antibodies ਊਂਠਾਂ ਦੀ ਐਂਟੀਬਾਡੀਜ਼ ਨਾਲ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ , UAE 'ਚ ਚੱਲ ਰਹੀ ਰਿਸਰਚ

ਕੀ ਕਹਿੰਦੀ ਹੈ ਰਿਸਰਚ

ਉਨ੍ਹਾਂ ਕਿਹਾ ਕਿ ਊਠਾਂ 'ਤੇ ਕੀਤੀ ਜਾਣ ਵਾਲੀ ਰਿਸਰਚ ਸਹੀ ਦਿਸ਼ਾ ਵਿਚ ਜਾ ਰਹੀ ਹੈ ਤੇ ਉਮੀਦ ਹੈ ਕਿ ਇਸ ਤੋਂ ਕੁਝ ਸਹੀ ਨਤੀਜੇ ਮਿਲਣਗੇ। ਉਨ੍ਹਾਂ ਕਿਹਾ ਕਿ ਊਠਾਂ ਨੂੰ ਪਹਿਲਾਂ ਮ੍ਰਿਤ ਕੋਵਿਡ ਵਾਇਰਸ ਨਾਲ ਇਮਿਊਨ ਕੀਤਾ ਗਿਆ ਤਾਂ ਜੋ ਉਨ੍ਹਾਂ ਵਿਚ ਐਂਟੀਬਾਡੀ ਬਣ ਸਕੇ। ਫਿਰ ਉਨ੍ਹਾਂ ਦੇ ਬਲੱਡ ਦਾ ਟੈਸਟ ਕੀਤਾ ਜਾ ਰਿਹਾ ਹੈ ਤਾਂ ਜੋ ਕੋਵਿਡ ਦਾ ਕੋਈ ਕਾਰਗਰ ਇਲਾਜ ਮਿਲ ਸਕੇ। ਉਮੀਦ ਹੈ ਇਨ੍ਹਾਂ ਦੀ ਐਂਟੀਬਾਡੀ ਇਕ ਦਿਨ ਕੋਵਿਡ ਮਰੀਜ਼ਾਂ ਲਈ ਸਫਲ ਇਲਾਜ ਦਾ ਰਾਹ ਖੋਲ੍ਹੇਗੀ। ਦੁਨੀਆ ਵਿਚ ਇਸ ਸਮੇਂ ਕੋਰੋਨਾ ਦੇ ਇਲਾਜ ਲਈ 7 ਕਿਸਮਾਂ ਦੇ ਟੀਕੇ ਹਨ ਅਤੇ ਤਕਰੀਬਨ 200 ਟੀਕਾ ਕੰਪਨੀਆਂ ਇਸ 'ਤੇ ਆਪਣੀ ਖੋਜ ਕਰ ਰਹੀਆਂ ਹਨ।

Coronavirus : UAE scientists reserach ‘immune’ camels with COVID-19 to study virus antibodies ਊਂਠਾਂ ਦੀ ਐਂਟੀਬਾਡੀਜ਼ ਨਾਲ ਹੋਵੇਗਾ ਕੋਰੋਨਾ ਮਰੀਜ਼ਾਂ ਦਾ ਇਲਾਜ , UAE 'ਚ ਚੱਲ ਰਹੀ ਰਿਸਰਚ

  ਕਿਵੇਂ ਫੈਲਦੀ ਹੈ ਲਾਗ 

ਇਨਸਾਨ, ਬਿੱਲੀਆਂ ਤੇ ਊਦਬਿਲਾਵ 'ਚ ਕੋਰੋਨਾ ਦੀ ਇਨਫੈਕਸ਼ਨ ਹੁੰਦੀ ਹੈ। ਸ਼ੇਰ ਤੇ ਬਾਘ ਵੀ ਬਿੱਲੀਆਂ ਦੀ ਪ੍ਰਜਾਤੀ ਹਨ ,ਜਿਨ੍ਹਾਂ ਨੂੰ ਕੋਰੋਨਾ ਹੋ ਸਕਦਾ ਹੈ ਤੇ ਇਹ ਇਨਫੈਕਸ਼ਨ ਨੂੰ ਫੈਲਾ ਸਕਦੇ ਹਨ। ਕੁੱਤਿਆਂ 'ਚ ਵੀ ਕੋਰੋਨਾ ਦੀ ਇਨਫੈਕਸ਼ਨ ਪਾਈ ਗਈ ਹੈ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਾਨਵਰਾਂ ਤੋਂ ਇਨਸਾਨਾਂ 'ਚ ਕੋਵਿਡ ਦਾ ਇਨਫੈਕਸ਼ਨ ਫੈਲਣਾ ਮੁਸ਼ਕਲ ਹੈ। ਕੋਰੋਨਾ ਕਿਵੇਂ ਫੈਲਿਆ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਪਰ WHO ਦਾ ਅਨੁਮਾਨ ਹੈ ਕਿ ਇਹ ਚਮਗਿੱਦੜਾਂ ਜ਼ਰੀਏ ਇਨਸਾਨਾਂ 'ਚ ਆਇਆ ਹੈ।  Coronavirus : UAE scientists reserach ‘immune’ camels with COVID-19 to study virus antibodiesਕੋਈ ਕਾਰਗਰ ਦਵਾਈ ਨਹੀਂ

ਪੰਜਾਬ 'ਚ ਲੱਗਿਆ ਮਿੰਨੀ ਲੌਕਡਾਊਨ, ਪੜ੍ਹੋ ਕਿਸ-ਕਿਸ ਨੂੰ ਮਿਲੇਗੀ ਛੋਟ , ਕੀ ਰਹੇਗਾ ਬੰਦ   

ਕੋਰੋਨਾ ਖ਼ਿਲਾਫ਼ ਹੁਣ ਤਕ ਕੋਈ ਅਜਿਹੀ ਦਵਾਈ ਬਾਜ਼ਾਰ ਵਿਚ ਨਹੀਂ ਆਈ ,ਜਿਸ ਦੇ ਬਾਰੇ ਕਿਹਾ ਜਾਵੇ ਕਿ ਉਹ ਸ਼ਰਤੀਆਂ ਇਲਾਜ ਕਰਦੀ ਹੈ। ਫੇਵਿਪਿਰਾਰ, ਰੈਮਡੇਸਿਵਿਰ ਜਾਂ ਟੈਸੀਮਿਜ਼ੁਲੈਬ ਵਰਗੀਆਂ ਦਵਾਈਆਂ ਹਨ ਪਰ ਕਿੱਥੋਂ ਤਕ ਕਾਰਗਰ ਹਨ, ਇਸ ਬਾਰੇ ਯਕੀਨੀ ਤੌਰ 'ਤੇ ਕੁਝ ਨਹੀਂ ਕਹਿ ਸਕਦੇ। ਇੱਥੋਂ ਤੱਕ ਕਿ ਮਲੇਰੀਆ ਦੀ ਦਵਾਈ ਹਾਈਡ੍ਰੋਕਸੀਕਲੋਰੋਕਵੀਨ ਵੀ ਕੋਰੋਨਾ ਦੇ ਇਲਾਜ 'ਚ ਦਿੱਤੀ ਜਾ ਰਹੀ ਹੈ ਪਰ ਮੌਤ ਦਰ ਘਟਾਉਣ ਵਿਚ ਮਦਦ ਨਹੀਂ ਮਿਲ ਰਹੀ। ਵੈਕਸੀਨ ਬਾਰੇ ਕਿਹਾ ਜਾ ਰਿਹੈ ਕਿ ਦੋਵੇਂ ਡੋਜ਼ ਲੈਣ 'ਤੇ ਇਹ ਬਿਮਾਰੀ ਨੂੰ ਘਾਤਕ ਨਹੀਂ ਹੋਣ ਦਿੰਦੀ।
-PTCNews

adv-img
adv-img