ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਕੋਰੋਨਾ ਵਾਇਰਸ ਟੈਸਟ ਫਿਰ ਪਾਜ਼ੀਟਿਵ,ਹਸਪਤਾਲ 'ਚ ਦਾਖ਼ਲ

By Shanker Badra - April 06, 2020 12:04 pm

ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਕੋਰੋਨਾ ਵਾਇਰਸ ਟੈਸਟ ਫਿਰ ਪਾਜ਼ੀਟਿਵ,ਹਸਪਤਾਲ 'ਚ ਦਾਖ਼ਲ:ਲੰਡਨ :  ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਕੋਰੋਨਾ ਵਾਇਰਸ ਟੈਸਟ ਮੁੜ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਤੋਂ ਬਾਅਦ ਉਹਨਾ ਨੂੰ ਲੰਡਨ ਦੇ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ। 55 ਸਾਲਾ ਬੌਰਿਸ ਜੌਨਸਨ ਬੀਤੇ 10 ਦਿਨ ਤੋਂ ਇਕਾਂਤਵਾਸ 'ਚ ਸਨ। ਉਹਨਾਂ ਦੀ ਮੰਗੇਤਰ ਕੈਰੀ ਸਾਈਮੰਡ ਵੀ ਇੱਕ ਹਫ਼ਤੇ ਤੋਂ ਇਕਾਂਤਵਾਸ 'ਚ ਹਨ।

ਇਹ ਜਾਣਕਾਰੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਦਫ਼ਤਰ ਨੇ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਜੌਨਸਨ ਕੋਰੋਨਾ ਵਾਇਰਸ ਦੇ ਲੱਛਣ ਤੋਂ ਪ੍ਰਭਾਵਿਤ ਪਾਏ ਗਏ ਸਨ। ਮਾਰਚ ਦੀ 27 ਤਰੀਕ ਨੂੰ ਬੋਰਿਸ ਜੌਨਸਨ ਕੋਰੋਨਾ ਤੋਂ ਸੰਕਮ੍ਰਿਤ ਪਾਏ ਗਏ ਸਨ। ਜੌਨਸਨ ਨੇ ਖੁਦ ਟਵੀਟ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਸੀ, "ਪਿਛਲੇ 24 ਘੰਟਿਆਂ ਵਿੱਚ ਮੈਨੂੰ ਹਲਕੇ ਲੱਛਣ ਹਨ ਅਤੇ ਟੈਸਟ ਪਾਜ਼ੀਟਿਵ ਆਇਆ ਹੈ। ਹੁਣ ਮੈਂ ਖੁਦ ਨੂੰ  ਆਈਸੋਲੇਟ ਕਰ ਰਿਹਾ ਹਾਂ, ਪਰ ਅਜਿਹੇ ਸਮੇਂ ਜਦੋਂ ਅਸੀਂ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਾਂ ਤਾਂ ਮੈਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਸਰਕਾਰ ਦੀ ਅਗਵਾਈ ਕਰਦਾ ਰਹਾਂਗਾ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਤੱਕ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਜੋਨਸਨ ਤੋਂ ਪਹਿਲਾਂ ਬ੍ਰਿਟੇਨ ਦੇ ਰਾਜਕੁਮਾਰ ਚਾਰਲਸ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਸੀ। ਉਨ੍ਹਾਂ ਨੂੰ ਕੁਆਰੰਟੀਨ ਕੀਤਾ ਗਿਆ ਸੀ।
-PTCNews

adv-img
adv-img