Tue, Apr 16, 2024
Whatsapp

UK ਦੇ ਕੋਰੋਨਾ ਪਾਜ਼ੀਟਿਵ PM ਬੋਰਿਸ ਜੌਨਸਨ ਦੀ ਵਿਗੜੀ ਹਾਲਤ, ICU 'ਚ ਕੀਤਾ ਦਾਖ਼ਲ

Written by  Shanker Badra -- April 07th 2020 02:30 PM
UK ਦੇ ਕੋਰੋਨਾ ਪਾਜ਼ੀਟਿਵ PM ਬੋਰਿਸ ਜੌਨਸਨ ਦੀ ਵਿਗੜੀ ਹਾਲਤ, ICU 'ਚ ਕੀਤਾ ਦਾਖ਼ਲ

UK ਦੇ ਕੋਰੋਨਾ ਪਾਜ਼ੀਟਿਵ PM ਬੋਰਿਸ ਜੌਨਸਨ ਦੀ ਵਿਗੜੀ ਹਾਲਤ, ICU 'ਚ ਕੀਤਾ ਦਾਖ਼ਲ

UK ਦੇ ਕੋਰੋਨਾ ਪਾਜ਼ੀਟਿਵ PM ਬੋਰਿਸ ਜੌਨਸਨ ਦੀ ਵਿਗੜੀ ਹਾਲਤ, ICU 'ਚ ਕੀਤਾ ਦਾਖ਼ਲ:ਲੰਡਨ : ਕੋਰੋਨਾ ਵਾਇਰਸ ਨਾਲ ਪੀੜਤ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹੁਣ ਹਾਲਤ ਵਿਗੜ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇੰਗਲੈਂਡ ਦੀ ਰਾਜਧਾਨੀ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ICU ਵਿੱਚ ਸ਼ਿਫ਼ਟ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜੌਨਸਨ ਨੂੰ 5 ਅਪ੍ਰੈਲ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਪਰ ਹੁਣ ਹਾਲਾਤ ਵਿਗੜਨ ਕਰਕੇ ਉਨ੍ਹਾਂ ਨੂੰ ICU ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸੋਮਵਾਰ ਸਵੇਰੇ ਠੀਕ ਸਨ ਪਰ ਬਾਅਦ ਵਿੱਚ ਦੁਪਹਿਰ ਸਮੇਂ ਉਨ੍ਹਾਂ ਦੀ ਹਾਲਤ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਮੈਡੀਕਲ ਟੀਮ ਦੀ ਸਲਾਹ 'ਤੇ ਹਸਪਤਾਲ ਦੇ ਆਈਸੀਯੂ ਲਿਜਾਇਆ ਗਿਆ ਹੈ । ਦੱਸ ਦੇਈਏ ਕਿ ਰਿਪੋਰਟਾਂ ਅਨੁਸਾਰ ਬੋਰਿਸ ਜੌਨਸਨ ਤੋਂ ਬਾਅਦ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰੌਬ ਫ਼ਿਲਹਾਲ ਪ੍ਰਧਾਨ ਮੰਤਰੀ ਦੇ ਸਾਰੇ ਕੰਮਕਾਜ ਦੇਖ ਰਹੇ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੀ ਸਰਕਾਰ ਕੱਲ੍ਹ ਸੋਮਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਵਿਡ-19 ਨਾਲ ਪੀੜਤ ਜਾਂਚ ਲਈ ਰਾਤ ਭਰ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਹੁਣ ਠੀਕ ਮਹਿਸੂਸ ਕਰ ਰਹੇ ਹਨ। -PTCNews


  • Tags

Top News view more...

Latest News view more...